ਚਾਹ ਦੀ ਚੁਸਕੀ ਦੀ ਕੀਮਤ 10 ਤੋਂ 12 ਲੱਖ

ਖ਼ਬਰਾਂ

ਚਾਹ ਦੀ ਚੁਸਕੀ ਦੀ ਕੀਮਤ 10 ਤੋਂ 12 ਲੱਖ

 

ਵਿਦੇਸ਼ ਜਾਣ ਦੀ ਕੀਤੀ ਸਾਰੀ ਤਿਆਰੀ 'ਤੇ ਉਦੋਂ ਪਾਣੀ ਫਿਰ ਗਿਆ ਜਦੋਂ ਰਸਤੇ ਜਾਂਦੇ ਹੋਏ ਇੱਕ ਕੱਪ ਚਾਹ ਦੀ ਚੁਸਕੀ ਲੈਣ ਬਾਰੇ ਸੋਚਿਆ। ਤੁਸੀਂ ਸੋਚ ਤਾਂ ਜਰੂਰ ਰਹੇ ਹੋਵੋਗੇ ਕਿ ਅਸੀਂ ਆਖਿਰ ਗੱਲ ਕੀ ਕਰਨ ਜਾ ਰਹੇ ਹਾਂ, ਤਾਂ ਤੁਹਾਨੂੰ ਦਸਦੇ ਹਾਂ ਕਿ ਬਰਨਾਲਾ ਤੋਂ ਅਮਰੀਕਾ ਜਾਣ ਲਈ ਇਕ ਪਰਿਵਾਰ ਦਿੱਲੀ ਏਅਰਪੋਰਟ 'ਤੇ ਜਾ ਰਿਹਾ ਸੀ ਕਿ ਉਹ ਲੋਕ ਚਾਹ ਪੀਣ ਲਈ ਮੰਨਤ ਢਾਬੇ 'ਤੇ ਰੁਕੇ। ਚਾਹ ਦੀ ਚੁਸਕੀ ਲੈਂਦੇ ਹੀ ਕੁਝ ਐਸਾ ਹੋਇਆ ਕਿ ਇਸ ਪਰਿਵਾਰ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਇਹ ਸਭ ਉਦੋਂ ਹੋਇਆ ਜਦੋ ਕਿਸੇ ਨੇ ਆ ਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੈ। ਸੂਚਨਾ ਮਿਲਦੇ ਹੀ ਜਦੋਂ ਪਰਿਵਾਰ ਨੇ ਆਪਣੀ ਕਾਰ ਨੂੰ ਦੇਖਿਆ ਤਾਂ ਕਾਰ 'ਚ ਵਿਦੇਸ਼ ਲਿਜਾਣ ਵਾਲਾ ਬੈਗ ਗ਼ਾਇਬ ਸੀ। ਜਿਸ 'ਚ ਪਾਸਪੋਰਟ, ਗਹਿਣੇ, ਕਰੈਡਿਟ ਕਾਰਡ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਮੌਜੂਦ ਸੀ। 

NRI ਪਰਿਵਾਰ ਨੂੰ ਢਾਬੇ 'ਤੇ ਰੁਕ ਕੇ ਪੀਤੀ ਚਾਹ ਦੇ ਕੱਪ ਦੀ ਕੀਮਤ ਤਕਰੀਬਨ 10 ਤੋਂ 12 ਲਖ 'ਚ ਪੈ ਗਈ। ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਜਿਥੇ ਚੋਰ ਬਿਨ੍ਹਾਂ ਕਿਸੇ ਡਰ ਤੇ ਖੌਫ਼ ਦੇ ਦਿਨ-ਦਿਹਾੜੇ ਵੱਡੀਆਂ ਚੋਰੀਆਂ ਨੂੰ ਅੰਜਾਮ ਦਿੰਦੇ ਨੇ ਤੇ ਕਿਤੇ ਨਾ ਕਿਤੇ ਇਹ ਵਾਰਦਾਤਾਂ ਪੁਲਿਸ ਲਈ ਵੀ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਨੇ।