ਇਕ ਹੋਰ ਸਿੱਖ ਨੌਜਵਾਨ 'ਤੇ ਹਮਲਾ, ਨਿੱਜੀ ਰੰਜਿਸ਼ ਦੇ ਚਲਦੇ ਸਿੱਖ ਕਕਾਰਾਂ ਦੀ ਕੀਤੀ ਬੇਅਦਬੀ

ਖ਼ਬਰਾਂ

ਇਕ ਹੋਰ ਸਿੱਖ ਨੌਜਵਾਨ 'ਤੇ ਹਮਲਾ, ਨਿੱਜੀ ਰੰਜਿਸ਼ ਦੇ ਚਲਦੇ ਸਿੱਖ ਕਕਾਰਾਂ ਦੀ ਕੀਤੀ ਬੇਅਦਬੀ

ਸਿੱਖਾਂ 'ਤੇ ਨਸਲੀ ਹਮਲੇ ਵਧਦੇ ਜਾ ਰਹੇ ਹਨ ਅਤੇ ਲਗਾਤਾਰ ਸਿੱਖ ਕਕਾਰਾਂ ਦੀ ਬੇਅਬਦੀ ਹੋ ਰਹੀ ਹੈ | ਬੇਸ਼ੱਕ ਸਿੱਖ ਕੌਮ ਵੱਲੋਂ ਲਗਾਤਾਰ ਦਸਤਾਰ ਅਤੇ ਸਿੱਖ ਕਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਸਿੱਖਾਂ 'ਤੇ ਹੋਣ ਵਾਲੇ ਨਸਲਕੁਸ਼ੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ | CCTV ਵਿਚ ਕੈਦ ਹੋਈ ਵੀਡੀਓ ਵਿਚ ਤੁਸੀਂ ਸਾਫ ਦੇਖ ਰਹੇ ਹੋ ਕਿ ਕਿਵੇਂ ਇਹਨਾਂ ਕਾਰ ਸਵਾਰਾਂ ਵਲੋਂ ਸਿੱਖ ਨੌਜਵਾਨ ਦੀ ਦਸਤਾਰ ਉਤਾਰੀ ਗਈ  ਅਤੇ ਉਸਦੇ ਕੇਸਾਂ ਦੀ ਬੇਅਬਦੀ ਕੀਤੀ ਗਈ | ਤੁਹਾਨੂੰ ਦੱਸ ਦੇਈਏ ਕਿ CCTV ਵਿਚ ਕੈਦ ਹੋਈ ਘਟਨਾ ਬੁਢਲਾਡਾ ਦੀ ਹੈ, ਜਿਥੇ ਗਗਨਜੋਤ ਸਿੰਘ ਨਾਮਕ ਸਿੱਖ ਨੌਜਵਾਨ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਹੈ | ਫੁਟੇਜ ਵਿਚ ਤੁਸੀਂ ਸਾਫ ਦੇਖ ਰਹੇ ਹੋ ਕਿ ਕਿਵੇਂ ਇਹ ਹਮਲਾਵਰ ਸਿੱਖ ਨੌਜਵਾਨ ਦੀ ਪਿੱਛੇ ਦੌੜ ਰਹੇ ਹਨ ਅਤੇ ਸਵਿਫਟ ਕਾਰ ਵਿਚੋਂ ਨਿਕਲ ਕੇ ਤੇਜ ਹਥਿਆਰ ਨਾਲ ਸਿੱਖ ਨੌਜਵਾਨ 'ਤੇ ਹਮਲਾ ਕਰਦੇ ਹਨ | ਇਸ ਹਮਲੇ ਦੌਰਾਨ ਜ਼ਖਮੀ ਹੋਇਆ ਸਿੱਖ ਨੌਜਵਾਨ ਹਸਪਤਾਲ ਵਿਚ ਦਾਖਲ ਹੈ ਤੇ ਉਸਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਸਦੀ ਦਾੜ੍ਹੀ ਪੁੱਟੀ ਅਤੇ ਉਸਦੀ ਪੱਗ ਵੀ ਉਤਾਰੀ |