ਸੁਖਬੀਰ ਬਾਦਲ ਦਾ ਇਹ ਬਿਆਨ 3 ਮਈ ਦਿਨ ਵੀਰਵਾਰ ਦਾ ਹੈ | ਅਪਣੇ ਇਸ ਬਿਆਨ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਰਾਜਪਾਲ ਵੀ ਪੀ ਸਿੰਘ ਬਦਨੌਰ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਸਿੱਖ ਔਰਤਾਂ ਨੂੰ ਹੇਲਮੈਂਟ ਪਹਿਨਣ ਤੋਂ ਛੂਟ ਦਿਤੀ ਜਾਵੇਗੀ |ਸੁਖਬੀਰ ਬਾਦਲ ਵਲੋਂ ਮੀਡਿਆ ਨੂੰ ਦਿੱਤੇ ਗਏ ਇਸ ਬਿਆਨ ਦੀ ਅਸਲੀਅਤ ਦਸਦੇ ਹੋਏ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ | ਰਾਜਪਾਲ ਨੇ ਸੁਖਬੀਰ ਬਾਦਲ ਵਲੋਂ ਬੋਲੇ ਗਏ ਇਸ ਝੂਠ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ ਹੈਲਮੇਟ ਪਹਿਨਣ ਦਾ ਨੋਟੀਫਿਕੇਸ਼ਨ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਜਾਰੀ ਕੀਤਾ ਗਿਆ ਹੈ | ਬਦਨੋਰ ਦਾ ਕਹਿਣਾ ਹੈ ਕਿ ਉਹ ਇਸ ਗੱਲ ਵਿਚ ਕੋਈ ਭਰੋਸਾ ਨਹੀਂ ਦੇ ਸਕਦੇ | ਜਿਥੇ ਰਾਜਪਾਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਗ ਪੱਤਰ ਦੇਣ ਦੀ ਗੱਲ ਨੂੰ ਸਵੀਕਾਰਿਆ ਹੈ ਉਥੇ ਹੀ ਵੀ ਪੀ ਸਿੰਘ ਬਦਨੌਰ ਵਲੋਂ ਇਸ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਨ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ |
ਤੁਹਾਨੂੰ ਦੱਸ ਦੇਈਏ ਕਿ ਇਤਿਹਾਸ ਦੀਆਂ ਕਿਤਾਬਾਂ ਵਿਚ ਸਿਲੇਬਸ ਦੀ ਬਦਲੀ ਨੂੰ ਬੀਤੇ ਦਿਨੀਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼ਵੇਤ ਮਲਿਕ ਦੀ ਅਗਵਾਈ ਵਿਚ ਵਫ਼ਦ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲਿਆ ਸੀ, ਅਤੇ ਇਤਿਹਾਸ ਵਿਚ ਹੋਈ ਤਬਦੀਲੀ ਸੰਬੰਧੀ ਇਕ ਮੰਗ ਪੱਤਰ ਦਿੱਤਾ ਸੀ | ਇਸਦੇ ਨਾਲ ਹੀ ਉਨ੍ਹਾਂ ਨੇ ਰਾਜਪਾਲ ਨੂੰ ਸਿੱਖ ਭਾਈਚਾਰੇ ਦੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਜਾਣੂ ਕਰਵਾਇਆ | ਪਰ ਇਸ ਮੁਲਾਕਾਤ ਦੇ ਬਾਅਦ ਸੁਖਬੀਰ ਬਾਦਲ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਸੀ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਿੱਖ ਔਰਤਾਂ ਦੇ ਹੈਲਮਟ ਪਹਿਨਣ 'ਤੇ ਛੂਟ ਦੇਣ ਦਾ ਭਰੋਸਾ ਦਿਤਾ ਹੈ | ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਭਰੋਸਾ ਨਹੀਂ ਦਿਤਾ ਜਿਸ ਵਿਚ ਸਿੱਖ ਔਰਤਾਂ ਨੂੰ ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਪਹਿਨਣ ਤੋਂ ਛੂਟ ਦਿੱਤੀ ਜਾਵੇ | ਹੁਣ ਦੇਖਣਯੋਗ ਇਹ ਹੈ ਕਿ ਸੁਖਬੀਰ ਬਾਦਲ ਇਸ ਗੱਲ 'ਤੇ ਕਿ ਪ੍ਰਤੀਕਰਮ ਦੇਣਗੇ ਕਿ ਉਨ੍ਹਾਂ ਨੇ ਇਹ ਬਿਆਨ ਕਿਉਂ ਦਿਤਾ |