ਸਰਕਾਰ ਦੀਆਂ ਜ਼ਿੰਮੇਵਾਰੀਆਂ ਆਪ ਨਿਭਾਉਂਦਾ ਇਹ ਸਿੱਖ ਬਜ਼ੁਰਗ: ਨਿਰਸੁਆਰਥ ਸੇਵਾ ਬਠਿੰਡਾ ‘ਚ ਇਹ ਬਜ਼ੂਰਗ ਸੜਕਾਂ 'ਤੇੇ ਭਰਦਾ ਹੈ ਖੱਡੇ ਲੋਕਾਂ ਨੂੰ ਹਾਦਸੇ ਤੋਂ ਬਚਾਉਣ ਲਈ ਕਰਦਾ ਹੈ ਪਲਿਓਂ ਸੇਵਾ ਬਜ਼ੂਰਗ ਦਾ ਕਹਿਣਾ, ਰੋਜ਼ ਲੋਕ ਭਲਾਈ ਦਾ ਕਰਦਾ ਹਾਂ ਇੱਕ ਕੰਮ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁੱਲ ਰਹੀ ਹੈ ਪੋਲ, ਕੀਤਾ ਸ਼ਰਮਸਾਰ ਜ਼ਿਆਦਾ ਲੋਕ ਜਿੰਦਗੀ ਆਪਣੇ ਲਈ ਹੀ ਜਿਉਂਦੇ ਨੇ ਪਰ ਜਿਹੜੇ ਲੋਕ ਆਪਣੀ ਜਿੰਦਗੀ ‘ਚ ਦੂਸਰਿਆਂ ਲਈ ਕੁੱਝ ਕਰ ਗੁਜ਼ਰਦੇ ਨੇ ਉਹ ਸਭ ਲਈ ਮਿਸਾਲ ਬਣ ਜਾਂਦੇ ਨੇ।
ਇਸੇ ਦੀ ਹੀ ਮਿਸਾਲ ਬਣ ਰਹੇ ਨੇ ਜੋਗਾ ਸਿੰਘ ਨਾਮ ਦੇ ਇਹ ਬਜ਼ੂਰਗ।ਇਹ ਬਜ਼ੂਰਗ ਬਠਿੰਡਾ ‘ਚ ਰਹਿੰਦੇ ਨੇ ‘ਤੇ ਆਪਣੇ ਰੋਜ਼ਮਰਾਂ ਦੇ ਕੰਮਾਂ ਚੋਂ ਸਮਾਂ ਕੱਢ ਸੜਕਾਂ ਤੇ ਪਏ ਖੱਡਿਆ ਨੂੰ ਭਰਦੇ ਨੇ।ਇਸ ਬਜ਼ੂਰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਬਜ਼ੂਰਗ ਬਠਿੰਡਾ ਦੇ ਮੈਨ ਬਜ਼ਾਰ ‘ਚ ਪਏ ਵੱਡੇ ਖੜੇ ਨੂੰ ਪਹਿਲਾਂ ਟਾਈਲਾਂ, ਫ਼ਿਰ ਮਿੱਟੀ ਨਾਲ ਚੰਗੀ ਤਰ੍ਹਾਂ ਭਰਦੇ ਨਜ਼ਰ ਆ ਰਹੇ ਨੇ।
ਇਸ ਵੀਡੀਓ ਨੂੰ ਇੱਕ ਰਾਹਗੀਰ ਵੱਲੋਂ ਬਣਾਇਆ ਗਿਆ ਜਿਸ ‘ਚ ਬਜ਼ੂਰਗ ਨੇ ਦੱਸਿਆ ਕਿ ਉਸ ਨੂੰ ਇਹ ਪ੍ਰੇਰਣਾਂ ਉਸਦੇ ਪਿੰਡ ‘ਚ ਫ਼ੌਜ਼ ਚੋਂ ਰਿਟਾਇਰ ਹੋਕੇ ਆਏ ਸੂਬੇਦਾਰ ਤੋਂ ਮਿਲੀ ।ਬਜ਼ੂਰਗ ਦਾ ਕਹਿਣਾ ਕਿ ਉਹ ਰੋਜ਼ ਲੋਕ ਭਲਾਈ ਦਾ ਅਜਿਹਾ ਇੱਕ ਕੰਮ ਕਰਦੇ ਨੇ ਤਾਂ ਜੋ ਲੋਕਾਂ ਨੂੰ ਸੜਕਾਂ ਤੇ ਆਉਂਦੀਆਂ ਦਿੱਕਤਾਂ ਨੂੰ ਘਟਾਇਆ ਜਾ ਸਕੇ।ਇਨ੍ਹਾਂ ਹੀ ਨਹੀਂ ਵੱਡੀ ਗੱਲ ਇਹ ਹੈ ਕਿ ਇਹ ਬਜ਼ੂਰਗ ਆਪਣੇ ਪਲਿਓਂ ਖੱਡਿਆਂ ਨੂੰ ਭਰਨ ਦੀ ਸੇਵਾ ਨਿਭਾਉਂਦੇ ਨੇ।