ਜਸਪਾਲ ਦੀ ਲਾਸ਼ ਨਹਿਰ ‘ਚ ਸੁੱਟੀ ਹੁੰਦੀ ਤਾਂ ਮਿਲ ਜਾਂਦੀ – ਪਰਗਟ ਸਿੰਘ

ਖ਼ਬਰਾਂ

ਜਸਪਾਲ ਦੀ ਲਾਸ਼ ਨਹਿਰ ‘ਚ ਸੁੱਟੀ ਹੁੰਦੀ ਤਾਂ ਮਿਲ ਜਾਂਦੀ – ਪਰਗਟ ਸਿੰਘ

ਫ਼ਰੀਦਕੋਟ:'ਸਪੋਕਸਮੈਨ ਟੀਵੀ' ਨੇ ਪਰਗਟ ਸਿੰਘ ਨਾਲ ਇਸ ਮੌਕੇ ਖ਼ਾਸ ਗੱਲਬਾਤ ਕੀਤੀ। ਪਰਗਟ ਸਿੰਘ ਨੇ ਦੱਸਿਆ ਕਿ ਉਸ ਦਾ ਅਸਲ ਨਾਂ ਰਛਪਾਲ ਸਿੰਘ ਹੈ। ਉਸ ਨੂੰ ਇਹ ਨਾਂ ਲੋਕਾਂ ਨੇ ਦਿੱਤਾ ਹੈ। ਉਸ ਨੇ ਬਚਪਨ ਤੋਂ ਹੀ ਤੈਰਨਾ ਸਿੱਖ ਲਿਆ ਸੀ। ਹੌਲੀ-ਹੌਲੀ ਉਸ ਨੇ ਨਹਿਰ 'ਚੋਂ ਲਾਸ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰਗਟ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ 14 ਸਾਲਾਂ 'ਚ 11,817 ਲਾਸ਼ਾਂ ਨਹਿਰ 'ਚੋਂ ਕੱਢੀਆਂ ਹਨ ਅਤੇ 1656 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ। ਇਸ ਤੋਂ ਇਲਾਵਾ ਨਹਿਰ 'ਚੋਂ 8 ਖੂੰਖਾਰ ਮਗਰਮੱਛਾਂ ਨੂੰ ਕੱਢ ਕੇ ਜੰਗਲਾਤ ਵਿਭਾਗ ਨੂੰ ਸੌਂਪੇ ਹਨ।


ਪਰਗਟ ਸਿੰਘ ਨੇ ਦੱਸਿਆ ਕਿ ਜਿੰਨੀ ਜ਼ਿਆਦਾ ਦੇਰ ਹੋਵੇਗੀ ਓਨਾ ਜਸਪਾਸ ਦੀ ਲਾਸ਼ ਮਿਲਣ ਦੀ ਸੰਭਾਵਨਾ ਘਟਦੀ ਜਾਵੇਗੀ। ਮੇਰਾ ਇਹੀ ਮੰਨਣਾ ਹੈ ਕਿ ਲਾਸ਼ ਨਹਿਰ 'ਚ ਨਹੀਂ ਸੁੱਟੀ ਹੋਵੇਗੀ। ਜੇ ਸੁੱਟੀ ਹੁੰਦੀ ਤਾਂ ਜ਼ਰੂਰ ਮਿਲ ਜਾਂਦੀ। ਨਹਿਰ 'ਚ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਵੀ 12-13 ਦਿਨ ਪੁਰਾਣੀਆਂ ਸਨ। ਲਾਸ਼ ਨੂੰ ਕਿਸੇ ਭਾਰੀ ਚੀਜ਼ ਨਾਲ ਬੰਨ੍ਹ ਕੇ ਵੀ ਸੁੱਟਿਆ ਗਿਆ ਹੋ ਸਕਦਾ ਹੈ ਤਾ ਕਿ ਅੰਦਰੋਂ-ਅੰਦਰ ਗੱਲ ਜਾਵੇ।