Aligarh 'ਚ 2 Year Girl ਦੀ ਰੂਹ ਕੰਬਾ ਦੇਣ ਵਾਲੀ ਹੱਤਿਆ

ਖ਼ਬਰਾਂ

Aligarh 'ਚ 2 Year Girl ਦੀ ਰੂਹ ਕੰਬਾ ਦੇਣ ਵਾਲੀ ਹੱਤਿਆ

Aligarh 'ਚ 2 Year Girl ਦੀ ਰੂਹ ਕੰਬਾ ਦੇਣ ਵਾਲੀ ਹੱਤਿਆ

ਤਾਰੀਖ਼ 2 ਜੂਨ...ਦਿਨ ਦਾ ਸਮਾਂ...ਅਤੇ ਇਲਾਕਾ ਯੂਪੀ ਦਾ ਅਲੀਗੜ੍ਹ...ਆਮ ਦਿਨ ਦੀ ਤਰ੍ਹਾਂ ਲੋਕ ਇੱਧਰ ਉਧਰ ਲੰਘ ਰਹੇ ਸਨ...ਅਚਾਨਕ ਕੁੱਝ ਲੋਕਾਂ ਦੀ ਨਜ਼ਰ ਕੂੜੇ ਦੇ ਢੇਰ 'ਤੇ ਇਕੱਠੇ ਹੋਏ ਕੁੱਤਿਆਂ 'ਤੇ ਪਈ..ਜੋ ਕਿਸੇ ਚੀਜ਼ ਨੂੰ ਨੋਚ-ਨੋਚ ਕੇ ਖਾ ਰਹੇ ਸਨ...ਨੇੜੇ ਜਾ ਕੇ ਦੇਖਿਆ ਤਾਂ ਇਹ ਉਸੇ ਬੱਚੀ ਦੀ ਲਾਸ਼ ਸੀ, ਜਿਸ ਨੂੰ ਪੁਲਿਸ ਪਿਛਲੇ 4 ਦਿਨਾਂ ਤੋਂ ਲੱਭ ਰਹੀ ਸੀ..ਬੱਚੀ ਦੇ ਮਾਪਿਆਂ ਨਾਲ ਲਾਸ਼ ਪਛਾਣ ਲਈ...ਅਪਣੀ 2 ਸਾਲਾਂ ਦੀ ਬੱਚੀ ਦੀ ਹਾਲਤ ਦੇਖ ਬੱਚੀ ਦੀ ਮਾਂ ਦਾ ਰੋ-ਰੋ ਬੁਰਾ ਹਾਲ ਸੀ...
ਬੱਚੀ ਦੀ ਲਾਸ਼ ਮਿਲਣ ਮਗਰੋਂ ਅਲੀਗੜ੍ਹ ਵਿਚ ਇਸ ਮਾਮਲੇ ਨੂੰ ਸੰਪਰਦਾਇਕ ਰੰਗ ਦੇਣ ਦੀ ਕੋਸ਼ਿਸ਼ ਹੋਣ ਲੱਗ ਪਈ.

ਸੋਸ਼ਲ ਮੀਡੀਆ 'ਤੇ ਖ਼ਬਰਾਂ ਚੱਲੀਆਂ ਕਿ ਮੁਸਲਮਾਨਾਂ ਨੇ ਬੱਚੀ ਦਾ ਰੇਪ ਕੀਤਾ..ਹੱਥ ਪੈਰ ਕੱਟੇ...ਸਰੀਰ ਨੂੰ ਐਸਿਡ ਨਾਲ ਜਲਾਇਆ..ਅਤੇ ਕੁੱਤਿਆਂ ਦੇ ਖਾਣ ਲਈ ਛੱਡ ਦਿੱਤਾ...ਜਦਕਿ ਹਕੀਕਤ ਇਹ ਐ ਕਿ ਬੱਚੀ ਨੂੰ ਪੈਸਿਆਂ ਦੇ ਲਈ ਮਾਰਿਆ ਗਿਆ...ਭਾਵੇਂ ਕਿ ਬੱਚੀ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ...ਪਰ ਉਸ ਨਾਲ ਰੇਪ ਨਹੀਂ ਹੋਇਆ...ਇਸ ਮਾਮਲੇ ਅਲੀਗੜ੍ਹ ਦੇ ਐਸਐਸਪੀ ਆਕਾਸ਼ ਕੁਲਹਰੀ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ.

ਇਸ ਮਾਮਲੇ ਨੂੰ ਪੂਰੇ ਦੇਸ਼ ਵਿਚ ਗੁੱਸਾ ਪਾਇਆ ਜਾ ਰਿਹੈ...ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਤੋਂ ਇਲਾਵਾ ਕਈ ਬਾਲੀਵੁੱਡ ਅਤੇ ਖੇਡ ਹਸਤੀਆਂ ਅਨੁਪਮ ਖੇਰ, ਸੋਨਮ ਕਪੂਰ ਅਹੂਜਾ, ਵੀਰੇਂਦਰ ਸਹਿਵਾਗ, ਅਭਿਸ਼ੇਕ ਬਚਨ, ਸੰਨੀ ਲਿਓਨ, ਆਯੂਸ਼ਮਾਨ ਖੁਰਾਣਾ, ਰਿਤੇਸ਼ ਦੇਸ਼ਮੁਖ, ਜੇਨੇਲੀਆ ਦੇਸ਼ਮੁੱਖ, ਰਵੀਨਾ ਟੰਡਨ, ਸਾਨੀਆ ਮਿਰਜ਼ਾ, ਹੁਮਾ ਕੁਰੈਸ਼ੀ ਨੇ ਵੀ ਬੱਚੀ ਦੀ ਹੱਤਿਆ 'ਤੇ ਡੂੰਘਾ ਦੁੱਖ ਜਤਾਇਆ ਏ. ਫਿਲਹਾਲ ਇਸ ਮਾਮਲੇ ਵਿਚ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਏ...ਐਸਐਸਪੀ ਦਾ ਕਹਿਣੈ ਕਿ ਇਸ ਮਾਮਲੇ ਵਿਚ ਸਿਟ ਦਾ ਗਠਨ ਕੀਤਾ ਗਿਐ...ਜਾਂਚ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਏਗਾ