ਜਾਨਵਰਾਂ ਵਾਂਗ ਕੁੱਟੇ ਨਾਬਾਲਗ ਲੜਕੇ, ਵੀਡੀਓ ਹੋਈ ਵਾਇਰਲ

ਖ਼ਬਰਾਂ

ਜਾਨਵਰਾਂ ਵਾਂਗ ਕੁੱਟੇ ਨਾਬਾਲਗ ਲੜਕੇ, ਵੀਡੀਓ ਹੋਈ ਵਾਇਰਲ

ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਹਨ ਨਾਬਾਲਗ ਲੜਕਿਆਂ ਦਾ ਕਸੂਰ ਸਿਰਫ ਐਨਾ ਹੈ ਕਿ ਇਹ ਪਿੰਡ ਵਿਚ ਕਿਸੇ ਤੋਂ ਮੋਬਾਈਲ ਦੇ ਪੈਸੇ ਲੈਣ ਆਏ ਸਨ | ਨਾਭਾ ਦੇ ਪਿੰਡ ਕਾਂਸਲੇ ਦੇ ਕਿਸੇ ਵਿਅਕਤੀ ਤੋਂ ਪੈਸੇ ਲੈਣ ਗਏ ਇਹ ਨਾਬਾਲਗ ਪਿੰਡ ਵਾਲਿਆਂ ਦੇ ਗੁਸੇ ਦਾ ਸ਼ਿਕਾਰ ਬਣ ਗਏ | ਪਿੰਡ ਵਾਲਿਆਂ ਨੇ ਇਹਨਾਂ ਦੋ ਨਾਬਾਲਗਾਂ ਨੂੰ ਚੋਰ ਸਮਝ ਕੇ ਬੰਦੀ ਬਣਾ ਲਿਆ ਅਤੇ ਜੰਮ ਕੇ ਕੁੱਟਮਾਰ ਕੀਤੀ | ਕੁੱਟਮਾਰ ਦੌਰਾਨ ਪਿੰਡ ਵਾਸੀਆਂ ਨੇ ਲੱਤਾਂ-ਮੁੱਕੇ ਮਾਰੇ ਅਤੇ ਗਲੀ ਗਲੋਚ ਵੀ ਕੀਤਾ | ਪਿੰਡ ਵਾਸੀਆਂ ਨੇ ਨਾਬਾਲਗਾਂ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿਤੀ | ਪੁਲਿਸ ਨੂੰ ਜਦੋ ਇਸ ਘਟਨਾ ਦੀ ਸੂਚਨਾ ਮਿਲੀ ਤਾ ਪੁਲਿਸ ਕੁੱਟਮਾਰ ਕਰਨ ਵਾਲੇ ਚਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ |