ਤੇਜ਼ ਰਫਤਾਰ ਦੇ ਚਲਦੀਆਂ ਹਾਦਸਿਆਂ ਦਾ ਗਿਰਾਫ ਵਧਦਾ ਹੀ ਜਾ ਰਿਹਾ ਏ.....ਤਾਜ਼ਾ ਮਾਮਲਾ ਗੁਰਦਾਸਪੁਰ ਦੇ ਨਜ਼ਦੀਕ ਮੁਕੇਰਿਆਂ ਰੋਡ 'ਤੇ ਸਥਿਤ ਪਿੰਡ ਚਾਵਾ ਤੋਂ ਸਾਹਮਣੇ ਆਇਆ ਐ....ਜਿਥੇ ਤੇਜ਼ ਰਫਤਾਰ ਕਾਰ ਦਰਖਤ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ....ਹਾਦਸੇ ਦਾ ਸ਼ਿਕਾਰ ਹੋਈ ਕਾਰ 'ਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਚੋਂ ਇਕ ਨੌਜਵਾਨ ਦੀ ਮੌਤ ਹੋ ਗਈ ਜ਼ਦਕੀ ਦੋ ਨੌਜਵਾਨਾਂ ਇਕ ਰਾਹਗੀਰ ਵਲੋਂ ਹਸਪਤਾਲ ਭਰਤੀ ਕਰਵਾਇਆ ਗਿਆ....ਜਿਨਾਂ ਦੀ ਹਾਲਤ ਜ਼਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ.....
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ ਤੇ ਰਾਹਗੀਰਾਂ ਵਲੋਂ ਹੀ ਨੌਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ