ਸ਼ੂਗਰ ਮਿਲ 'ਚ ਗੰਨਾ ਲੈ ਕੇ ਆਏ ਟਰੱਕ ਡਰਾਈਵਰ ਦੀ ਅਚਾਨਕ ਮੌਤ

ਖ਼ਬਰਾਂ

ਸ਼ੂਗਰ ਮਿਲ 'ਚ ਗੰਨਾ ਲੈ ਕੇ ਆਏ ਟਰੱਕ ਡਰਾਈਵਰ ਦੀ ਅਚਾਨਕ ਮੌਤ

ਸ਼ੂਗਰ ਮਿੱਲ ਪਨਿਆੜ ਦੀਨਾਨਗਰ ਵਿੱਖੇ ਮਿੱਲ ਚ ਕਿਸਾਨ ਦਾ ਗੰਨਾ ਲੈਕੇ ਆਏ ਟਰੱਕ ਡਰਾਈਵਰ ਦੀ ਦੇਰ ਰਾਤ ਗੰਨਾ ਜਾਟ ਚ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ,ਘਟਨਾ ਦੀ ਜਾਣਕਾਰੀ ਮਿਲਦੇ ਹੀ ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰ ਕਰ ਦਿਤੀ ਹੈ। ਮ੍ਰਿਤਿਕ ਦੀ ਪਹਿਚਾਣ ਬਿਸ਼ਨ ਦਾਸ ਪੁੱਤਰ ਮਲੂਕਾ ਰਾਮ ਵਾਸੀ ਚੇਲਾ ਸਿਹੋੜਾ ਜਿਲਾ ਪਠਾਨਕੋਟ ਵਜੋਂ ਹੋਈ ਹੈ

ਘਟਨਾ ਸਬੰਧੀ ਮਿਲ ਚ ਗੰਨਾ ਲੈ ਕੇ ਆਏ ਕਿਸਾਨ ਹਰਦੇਵ ਸਿੰਘ ਨੇ ਦਸਿਆ ਕਿ ਕਲ ਸ਼ਾਮ ਨੂੰ ਇਕ ਟਰੱਕ ਜੋ ਮਿਲ ਚ ਗੰਨਾ ਲੈ ਕੇ ਆਇਆ ਹੋਇਆ ਸੀ ਜਦੋ ਦੇਰ ਰਾਤ ਜਦੋ ਇਸ ਟਰੱਕ ਦਾ ਨੰਬਰ ਆਇਆ ਤਾ ਡਰਾਈਵਰ ਵਲੋਂ ਟਰੱਕ ਅਗੇ ਨਹੀਂ ਕੀਤਾ ਗਿਆ ਤਾ ਅਸੀਂ ਮਿਲ ਦੇ ਮੁਲਾਜਿਮਾ  ਨੂੰ ਇਸ ਸਬੰਧੀ ਜਾਣਕਾਰੀ ਦਿਤੀ ਤਾ ਉਹਨਾਂ ਵਲੋਂ ਜਦੋ ਇਸਨੂੰ ਦੇਖਿਆ ਤਾ ਇਸਦੀ ਅਚਾਨਕ ਮੌਤ ਹੋ ਗਈ ਸੀ

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਸ਼ੂਗਰ ਮਿੱਲ ਪਨਿਆੜ ਦੀਨਾਨਗਰ ਚ ਇਕ ਟਰੱਕ ਡਰਾਈਵਰ ਦੀ ਮੌਤ ਹੋਣ ਸਬੰਧੀ ਸਵੇਰੇ ਜਾਣਕਾਰੀ ਮਿਲੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤਾ ਲੋਕਾਂ ਦੀ ਹਾਜਰੀ ਚ ਦੇਖਿਆ ਤਾ ਮ੍ਰਿਤਿਕ ਦੀ ਅਚਾਨਕ ਮੌਤ ਹੋ ਗਈ ਸੀ,ਮ੍ਰਿਤਕ ਦੇ ਸਰੀਰ ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ , ਮ੍ਰਿਤਕ ਦੀ ਪਹਿਚਾਣ ਬਿਸ਼ਨ ਦਾਸ ਵਾਸੀ ਚੇਲਾ ਸਿਹੋੜਾ ਜਿਲਾ ਪਠਾਨਕੋਟ ਵਜੋਂ ਹੋਈ ਹੈ।ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਵਾਰਿਸਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦੀ ਹੈ