ਖੇਤਾਂ 'ਚ ਲੱਗੀ ਅੱਗ ਦੀ ਚਿੰਗਾਰੀ ਨਾਲ ਸੜਿਆ ਗਰੀਬ ਕਿਸਾਨ ਦਾ ਆਸ਼ੀਆਨਾ

ਖ਼ਬਰਾਂ

ਖੇਤਾਂ 'ਚ ਲੱਗੀ ਅੱਗ ਦੀ ਚਿੰਗਾਰੀ ਨਾਲ ਸੜਿਆ ਗਰੀਬ ਕਿਸਾਨ ਦਾ ਆਸ਼ੀਆਨਾ

ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ...ਇਹ ਇਕ ਗ਼ਰੀਬ ਕਿਸਾਨਾਂ ਦਾ ਸੜਿਆ ਹੋਇਆ ਆਸ਼ਿਆਨਾ ਏ...ਜਿਸ ਨੂੰ ਖੇਤਾਂ ਵਿਚ ਲੱਗੀ ਅੱਗ ਦੀ ਚਿੰਗਾਰੀ ਨੇ ਰਾਖ਼ ਕਰ ਕੇ ਰੱਖ ਦਿਤਾ ਏ। ਇਹ ਘਟਨਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਸਾਂਗਰਾ ਵਿਚ ਵਾਪਰੀ ਏ....ਜਿੱਥੇ ਇਕ ਚਿੰਗਾਰੀ ਨਾਲ ਭੜਕੀ ਅੱਗ ਨੇ ਗ਼ਰੀਬ ਕਿਸਾਨ ਦਾ ਮਿਹਨਤ ਨਾਲ ਖੜ੍ਹਾ ਕੀਤਾ ਮਕਾਨ ਅਤੇ ਹੋਰ ਘਰੇਲੂ ਸਮਾਨ ਸਾੜ ਕੇ ਸੁਆਹ ਕਰ ਦਿਤਾ....ਅੱਗ ਇੰਨੀ ਭਿਆਨਕ ਸੀ ਕਿ ਘਰ ਵਿਚ ਰਖਿਆ ਹੋਇਆ ਕੁੱਤਾ ਵੀ ਅੱਗ ਵਿਚ ਜਿੰਦਾ ਸੜ ਗਿਆ। 

ਪਿੰਡ ਵਾਸੀਆਂ ਦਾ ਕਹਿਣਾ ਏ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਸੀ, ਜਿਸ ਨੇ ਗ਼ਰੀਬ ਕਿਸਾਨ ਦਾ ਸਭ ਕੁੱਝ ਜਲਾ ਕੇ ਰਾਖ਼ ਕਰ ਦਿਤਾ।

ਦਸ ਦਈਏ ਕਿ ਮੰਡ ਸੁਲਤਾਨਪੁਰ ਦਾ ਉਹ ਖੇਤਰ ਹੈ ਜੋ ਚਾਰੇ ਪਾਸੇ ਤੋਂ ਦਰਿਆ ਬਿਆਸ ਨਾਲ ਘਿਰਿਆ ਹੋਇਆ ਏ....ਇਸ ਖੇਤਰ ਵਿਚ ਆਉਣ ਲਈ ਸਿਰਫ਼ ਇਕ ਆਰਜ਼ੀ ਪਲਟੂਨ ਪੁਲ ਬਣਾਇਆ ਗਿਆ....ਇਸੇ ਤ੍ਰਾਸਦੀ ਦੇ ਚਲਦਿਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਇਸ ਖੇਤਰ ਵਿਚ ਪਹੁੰਚਣ ਤੋਂ ਅਸਮਰਥ ਸਨ। ਇਸ ਦੌਰਾਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਜਿੱਥੇ ਪੀੜਤ ਕਿਸਾਨ ਨੂੰ ਸਰਕਾਰ ਕੋਲੋਂ ਯੋਗ ਮੁਆਵਜ਼ਾ ਦਿਵਾਉਣ ਦੀ ਗੱਲ ਆਖੀ, ਉਥੇ ਹੀ ਉਨ੍ਹਾਂ ਪਿੰਡ ਦੇ ਲੋਕਾਂ ਨੂੰ ਵੀ ਪੀੜਤ ਕਿਸਾਨ ਦੀ ਸਹਾਇਤ ਕਰਨ ਦੀ ਅਪੀਲ ਕੀਤੀ। 

ਇਕ ਟਾਪੂਨੁਮਾ ਖੇਤਰ ਦੀਆਂ ਮੁਸ਼ਕਲਾਂ ਅਤੇ ਉਪਰ ਤੋਂ ਖੇਤਾਂ ਵਿਚ ਲੱਗੀ ਅੱਗ ਨੇ ਗ਼ਰੀਬ ਕਿਸਾਨ ਨੂੰ ਇਕ ਵਾਰ ਮੁਸ਼ਕਲ ਦੌਰ ਵਿਚ ਪਾ ਦਿਤਾ ਏ.....ਪਰ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਏ...ਕਿ ਉਹ ਖੇਤਾਂ ਵਿਚ ਅੱਗ ਲਗਾਉਣ ਤੋਂ ਗੁਰੇਜ਼ ਕਰਨ ਤਾਕਿ ਕਿਸੇ ਹੋਰ ਗ਼ਰੀਬ ਦਾ ਆਸ਼ਿਆਨਾ ਜਲ ਕੇ ਰਾਖ਼ ਨਾ ਹੋ ਸਕੇ।