ਨਵੇਂ ਬਣੇ ਕੈਬਨਿਟ ਮੰਤਰੀਆਂ 'ਚ ਵੰਡੇ ਵਿਭਾਗ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ

ਖ਼ਬਰਾਂ

ਨਵੇਂ ਬਣੇ ਕੈਬਨਿਟ ਮੰਤਰੀਆਂ 'ਚ ਵੰਡੇ ਵਿਭਾਗ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ

ਪੰਜਾਬ ਕੈਬਨਿਟ ਵਿਸਥਾਰ ਦੌਰਾਨ ਕਾਂਗਰਸ ਸਰਕਾਰ ਨੇ ਆਪਣੀ ਪੋਟਲੀ ਖੋਲ ਦਿਤੀ ਹੈ ਅਤੇ ਨਵੇਂ ਬਣੇ ਮੰਤਰੀਆਂ ਨੂੰ ਵਿਭਾਗ ਵੰਡ ਦਿਤੇ ਹਨ | ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਬੀਤੇ ਦਿਨੀ 21 ਤਾਰੀਕ ਨੂੰ ਸ਼ਾਮ 6 ਵਜੇ ਕੁਲ 11 ਕੈਬਨਿਟ ਰੈਂਕ ਦੇ ਮੰਤਰੀਆਂ ਨੂੰ ਸਹੁੰ ਚੁਕਾਈ, ਜਿਨ੍ਹਾਂ 'ਚ 9 ਨਵੇਂ ਅਤੇ 2 ਪੁਰਾਣੇ ਮੰਤਰੀ ਸਨ। ਸੰਵਿਧਾਨ ਪ੍ਰਤੀ ਸ਼ਰਧਾ ਤੇ ਨਿਸ਼ਠਾ ਰੱਖਣ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਕਸਮ ਸਾਰੇ ਮੰਤਰੀਆਂ ਨੇ ਪੰਜਾਬੀ 'ਚ ਚੁੱਕੀ। ਇਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਅਪਣੇ ਨਵੇਂਬਣੇ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ | ਕਾਂਗਰਸ ਸਰਕਾਰ ਨੇ ਅਪਣਾ ਪੀਟਾਰੇ ਚੋਂ ਜਿਥੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡ ਅਤੇ ਯੂਥ ਮਾਮਲੇ ਦਾ ਵਿਭਾਗ ਦਿਤਾ ਹੈ ਉਥੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਦਾ ਅਹੁਦਾ ਸੌਂਪਿਆ ਹੈ | ਕੈਪਟਨ ਸਰਕਾਰ ਨੇ ਨਵੇਂ ਬਣੇ ਮੰਤਰੀ ਸੁਖਬਿੰਦਰ ਸੁਖ ਸਰਕਾਰੀਆ ਨੂੰ ਮਾਲ, ਮੁੜ ਵਸੇਬਾ, ਜਲ ਸਰੋਤ - ਗੁਰਪ੍ਰੀਤ ਕਾਂਗੜ ਨੂੰ ਬਿਜਲੀ, ਨਵੇਂ ਅਤੇ ਨਵਿਆਉਣਯੋਗ ਊਰਜਾ ਵਸੀਲੇ - ਬਲਬੀਰ ਸਿੱਧੂ ਨੂੰ ਪਸ਼ੂ ਪਾਲਣ, ਡੇਅਰੀ ਵਿਕਾਸ, ਕਿਰਤ ਮੰਤਰੀ- ਵਿਜੇਇੰਦਰ ਸਿੰਗਲਾ ਨੂੰ PWD , ਸੂਚਨਾ, ਤਕਨੀਕ- ਸੁੰਦਰ ਸ਼ਾਮ ਅਰੋੜਾ ਨੂੰ ਉਦਯੋਗ, ਭਾਰਤ ਭੂਸ਼ਣ ਆਸ਼ੂ ਨੂੰ ਫ਼ੂਡ ਸਪਲਾਈ, ਖਪਤਕਾਰ ਮਾਮਲੇ- O P ਸੋਨੀ ਨੂੰ ਸਿਖਿਆ ਅਹੁਦੇ ਦਿਤੇ ਹਨ | ਇਸਦੇ ਨਾਲ ਹੀ ਰਾਜ ਮੰਤਰੀ ਤੋਂ ਕੈਬਿਨੇਟ ਮੰਤਰੀਬਣੇ ਅਰੁਣਾ ਚੌਧਰੀ ਨੂੰ ਸਮਾਜਿਕ ਸੁਰੱਖਿਆ, ਮਹਿਲਾ ਬਾਲ ਵਿਕਾਸ, ਟਰਾਂਸਪੋਰਟ ਅਤੇ ਰਜ਼ੀਆ ਸੁਲਤਾਨਾ ਨੂੰ ਉਚੇਰੀ ਸਿਖਿਆ, ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਦੇ ਅਹੁਦੇ ਦਿਤੇ ਹਨ |

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਕੁਝ ਵਧਾਇਕਾਂ ਨੂੰ ਮੰਤਰੀ ਅਹੁਦੇ ਦਿਤੇ ਹਨ ਉਥੇ ਹੀ ਕੁਝ ਵਿਧਾਇਕਾਂ ਦੀ ਨਰਾਜ਼ਗੀ ਸਹੇੜ ਲਈ ਹੈ, ਜਿਨ੍ਹਾਂ ਨੂੰ ਮੁੱਖਮੰਤਰੀ ਨੇ ਭਰੋਸਾ ਦਿਤਾ ਹੈ ਕਿ ਆਉਣ ਵਾਲੇ ਸਮੇ ਵਿਚ ਉਨ੍ਹਾਂ ਨੂੰ ਕਾਰਪੋਰੇਸ਼ਨਾਂ, ਬੋਰਡਾਂ ਆਦਿ ਦੇ ਚੇਅਰਮੈਨ ਬਣਾ ਕੇ ਸਤਿਕਾਰ ਦਿਤਾ ਜਾਵੇਗਾ |