ਖੰਬੇ ਨਾਲ ਨੂੜੇ ਇਨ੍ਹਾਂ ਦੋ ਨਬਾਲਾਗ ਲੜਕਿਆਂ ਨੂੰ ਜੋ ਤੁਸੀਂ ਦੇਖ ਰਹੇ ਹੋ ਇਹ ਉਹ ਇਹ ਦੋ ਲੜਕੇ ਹਨ ਜਿਨਾਂ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਐ.....ਘਟਨਾ ਜਲੰਧਰ ਦੇ ਸਵਰਾਜ ਗੰਜ ਇਲਾਕੇ ਦੀ ਹੈ ਜਿਥੇ 3 ਲੜਕਿਆਂ ਨੇ ਬੱਬੂ ਮਹਿਤਾ ਨਾਂ ਦੇ ਵਿਅਕਤੀ ਦੀ ਜੇਬ 'ਚੋਂ ਹਜ਼ਾਰਾਂ ਦੀ ਨਕਦੀ ਉਡਾਉਣ ਦੀ ਕੋਸ਼ਿਸ਼ ਕੀਤੀ.....ਜਿਸ ਤੋਂ ਬਾਅਦ ਰੌਲਾ ਪੈਣ 'ਤੇ ਲੋਕਾਂ ਨੇ 2 ਲੜਕਿਆਂ ਨੂੰ ਕਾਬੂ ਕਰ ਲਿਆ ਤੇ ਇਕ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ.....ਜਿਸ ਤੋਂ ਬਾਅਦ ਲੋਕਾਂ ਨੇ ਇਨਾਂ ਦੋਹਾ ਨਾਬਾਲਗਾਂ ਨੂੰ ਬਿਜਲੀ ਦੇ ਖੰਬੇ ਨਾਲ ਨੂੜ ਦਿੱਤਾ...ਬਸ ਫਿਰ ਕੀ ਸੀ ਨਾਬਾਲਗਾਂ 'ਤੇ ਲੋਕਾਂ ਦਾ ਗੁੱਸਾ ਇਸ ਕਦਰ ਟੁੱਟਿਆ ਕਿ ਦੋਵਾਂ ਨੂੰ ਕੁੱਟ-ਕੁੱਟ ਕੇ ਅੱਧ ਮਰਿਆ ਕਰ ਦਿੱਤਾ.
ਖੰਭੇ ਨਾਲ ਨੂੜੇ ਦੋ ਨਾਬਾਲਗ, ਲੋਕਾਂ ਨੇ ਕੁੱਟ-ਕੁੱਟ ਕੀਤੇ ਅੱਧ ਮਰੇ
ਖੰਭੇ ਨਾਲ ਨੂੜੇ ਦੋ ਨਾਬਾਲਗ, ਲੋਕਾਂ ਨੇ ਕੁੱਟ-ਕੁੱਟ ਕੀਤੇ ਅੱਧ ਮਰੇ