ਅਕਾਲੀ-ਭਾਜਪਾ ਨੇਤਾਵਾਂ ਦੀ ਗੁੰਡਾਗਰਦੀ, ਪੱਤਰਕਾਰਾਂ ਨਾਲ ਕੀਤੀ ਬਦਸਲੂਕੀ
ਅਕਾਲੀ-ਭਾਜਪਾ ਨੇਤਾਵਾਂ ਦੀ ਗੁੰਡਾਗਰਦੀ
ਮੋਦੀ ਰੈਲੀ ਦੌਰਾਨ ਅਕਾਲੀਆਂ ਨੇ ਕੀਤੀ ਗੁੰਡਗਰਦੀ
ਟੋਲ ਪਲਾਜ਼ਾ ਤੋਂ ਨਹੀਂ ਕਟਵਾਈ ਟੋਲ ਪਰਚੀ
ਪੱਤਰਕਾਰਾਂ ਨਾਲ ਕੀਤੀ ਬਦਸਲੂਕੀ
ਬੇਸ਼ੱਕ ਸੂਬੇ ਵਿਚ ਸਰਕਾਰ ਕਾਂਗਰਸ ਦੀ ਹੈ ਪਰ ਅਕਾਲੀਆਂ ਦੀ ਗੁੰਡਾਗਰਦੀ ਅਜੇ ਵੀ ਜਾਰੀ ਹੈ | ਬੀਤੇ ਦਿਨੀ ਮਲੋਟ ਵਿਖੇ ਹੋਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਜਾਨ ਲੱਗੇ ਅਕਾਲੀ-ਭਾਜਪਾ ਦੇ ਨੇਤਾਵਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ | ਇਨ੍ਹਾਂ ਨੇਤਾਵਾਂ ਨੇ ਤਰਨਤਾਰਨ ਵਿਖੇ ਬਣੇ ਟੋਲ ਪਲਾਜ਼ਾ ਤੋਂ ਕਰਾਸ ਕਰਨ ਸਮੇਂ ਟੋਲ ਪਰਚੀ ਨਹੀਂ ਕਟਵਾਈ ਅਤੇ ਗੁੰਡਾਗਰਦੀ ਭਰੀ ਹੀ ਪ੍ਰਕ੍ਰਿਆ ਵਾਪਸੀ ਸਮੇਂ ਵੀ ਹੋਈ | ਵਾਪਸੀ ਸਮੇਂ ਜਦੋ ਟੋਲ ਪਰਚੀ ਦੀ ਗੱਲ ਹੋਈ ਤਾ ਉਥੇ ਹੰਗਾਮਾ ਸ਼ੁਰੂ ਹੋ ਗਿਆ, ਇਸ ਦੌਰਾਨ ਅਕਾਲੀ ਭਾਜਪਾ ਨੇਤਾਵਾਂ ਦੀ ਇਸ ਕਾਫ਼ਿਲੇ ਦੀ ਇਕ ਗੱਡੀ ਨੇ ਟੋਲ ਪਲਾਜ਼ਾ ਦਾ ਬੈਰੀਅਰ ਤਕ ਤੋੜ ਦਿਤਾ | ਟੋਲ ਪਲਾਜ਼ਾ ਵਰਕਰਾਂ ਦਾ ਕਹਿਣਾ ਸੀ ਕਿ ਜਦੋ ਇਸ ਕਾਫ਼ਿਲੇ ਦੇ ਨੇਤਾਵਾਂ ਨੂੰ ਟੋਲ ਪਲਾਜ਼ਾ ਪਰਚੀ ਲਈ ਪੁੱਛਿਆ ਗਿਆ ਤਾ ਇਨ੍ਹਾਂ ਨੇ ਮੋਦੀ ਦੀ ਰੈਲੀ ਦਾ ਨਾਮ ਲੈ ਟੋਲ ਪਰਚੀ ਕਟਾਉਣ ਤੋਂ ਨਾਂਹ ਕਰ ਦਿੱਤੀ ਅਤੇ ਗੁੰਡਾਗਰਦੀ ਕਰਦੇ ਹੋਏ ਇਥੋਂ ਗੁਜ਼ਰ ਗਏ |
ਟੋਲ ਕਰਮਚਾਰੀ
ਉਧਰ ਜਦੋ ਟੋਲ ਨਾਕੇ ਕੋਲ ਖੜੇ ਪੱਤਰਕਾਰਾਂ ਨੇ ਇਸ ਗੁੰਡਾਗਰਦੀ ਦੇ ਬਾਰੇ ਚ ਸਾਬਕਾ ਅਕਾਲੀ ਭਾਜਪਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਗੱਲ ਬਾਤ ਕਰਨੀ ਚਾਹੀ ਤਾ ਸਾਬਕਾ ਵਿਧਾਇਕ ਨੇ ਵੀ ਆਪਣੀ ਗੁੰਡਾਗਰਦੀ ਦਿਖਾਈ ਅਤੇ ਪੱਤਰਕਾਰਾਂ ਨਾਲ ਭੱਦੀ ਸ਼ਬਦਾਵਲੀ 'ਚ ਗੱਲ ਕੀਤੀ |
ਰਵਿੰਦਰ ਸਿੰਘ ਬ੍ਰਹਮਪੁਰਾ (ਸਾਬਕਾ ਵਿਧਾਇਕ )
ਘਟਨਾ ਵਾਲੀ ਜਗ੍ਹਾ 'ਤੇ ਪਹੁੰਚੀ ਪੁਲਿਸ ਨੇ ਵੀ ਅਕਾਲੀ-ਭਾਜਪਾ ਵਰਕਰਾਂ ਵਲੋਂ ਟੋਲ ਪਰਚੀ ਨਾ ਕਟਵਾਉਣ ਦੀ ਗੱਲ ਆਖੀ |
ਪੁਲਿਸ ਮੁਲਾਜ਼ਮ
ਸੂਬੇ ਵਿਚ ਅਕਾਲੀਆਂ ਦੀ ਇਹ ਗੁੰਡਾਗਰਦੀ ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰ ਰਹੀ ਹੈ ਕਿ ਕਿਵੇਂ ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵੀ ਅਕਾਲੀ ਭਾਜਪਾ ਨੇਤਾ ਅਤੇ ਵਰਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ |