ਲੁਧਿਆਣਾ 'ਚ ਫਟਿਆ ਗੈਸ ਸਿਲੰਡਰ, 24 ਜ਼ਖ਼ਮੀ, 4 ਦੀ ਹਾਲਤ ਗੰਭੀਰ

ਖ਼ਬਰਾਂ

ਲੁਧਿਆਣਾ 'ਚ ਫਟਿਆ ਗੈਸ ਸਿਲੰਡਰ, 24 ਜ਼ਖ਼ਮੀ, 4 ਦੀ ਹਾਲਤ ਗੰਭੀਰ

ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਘੇਰੇ ਅੰਦਰ ਪੈਂਦੇ ਇਲਾਕੇ ਗਿਆਸਪੁਰਾ ‘ਚ ਵੀਰਵਾਰ ਸਵੇਰੇ ਸਿਲੰਡਰ ਫਟਣ ਕਾਰਨ 24 ਪ੍ਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ ਹਨ ਅਤੇ ਇਸ ਤੋਂ ਬਿਨਾਂ ਇਸ ਹਾਦਸੇ ‘ਚ 4 ਲੋਕਾਂ ਦੀ ਹਾਲਤ ਬਹੁਤ ਹੀ ਜਿਆਦਾ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰਾਂ ਦੇ ਕੁਆਟਰਾਂ ‘ਚ ਅਸ਼ੋਕ ਯਾਦਵ ਨਾਂਅ ਦੇ ਮਜ਼ਦੂਰ ਦੇ ਕਮਰੇ ‘ਚ ਗੈਸ ਸਲੰਡਰ ਫਟ ਗਿਆ। ਇਹ ਘਟਨਾ ਵੀਰਵਾਰ ਸਵੇਰੇ 6.30 ਵਜੇ ਵਾਪਰੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪਹੁੰਚ ਕੇ ਰਾਹਤ ਕਾਰਜ ਕੀਤੇ ਅਤੇ ਇਸ ਤੋਂ ਬਿਨਾਂ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨੇੜੇ ਦੇ ਵੱਖ – ਵੱਖ ਹਸਪਤਾਲਾਂ ‘ਚ ਭਰਤੀ ਕਰਾਇਆ।