ਸੱਜਣ ਕੁਮਾਰ ਨੂੰ ਸਜ਼ਾ ਦਾ ਅਮ੍ਰਿਤਾ ਪ੍ਰੀਤਮ ਕੁਨੈਕਸ਼ਨ '84 ਸਿਖ ਨਸਲਕੁਸ਼ੀ ਦਾ ਅਸਲ ਇਨਸਾਫ਼ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਚ ਹੋ ਸਕਦਾ ਪੂਰੀ ਜਜਮੈਂਟ ਤੇ ਵਿਸਥਾਰ ਨਾਲ ਵਿਚਾਰ ਚਰਚਾ ਅਮ੍ਰਿਤਾ ਪ੍ਰੀਤਮ ਵਲੋਂ 'ਅਜ ਆਖਾਂ ਵਾਰਿਸ ਸ਼ਾਹ. . . ਲਿਖੀ ਕਵਿਤਾ ਜਿਹੀ ਪੀੜ ਤੇ ਚੀਸ ਹੈ 1984 ਦੀ ਖਮੋਸ਼ੀ ਨਾਲ ਰੁਕਾਵਟਾਂ ਦਾ ਸਾਹਮਣਾ ਕਰਦੇ ਇਨਸਾਫ਼ ਉਡੀਕ ਰਹੇ ਪੀੜਤ ਸਿਖਾਂ ਨੂੰ ਇਨਸਾਫ਼ ਮਿਲਕੇ ਰਹੇਗਾ 1947 ਦੇ ਭਾਰਤ-ਪਾਕਿ ਵੰਡ ਦੰਗਿਆਂ ਮਗਰੋਂ ਜੇਕਰ 1984 ਦਾ ਸਹੀ ਸਮੇਂ ਇਨਸਾਫ਼ ਦੇ ਦਿਤਾ ਗਿਆ ਹੁੰਦਾ ਤਾਂ ਸ਼ਾਇਦ ਬੰਬੇ ਤੇ ਗੁਜਰਾਤ ਨਾ ਵਾਪਰਦਾ
ਭਾਰਤੀ ਅਪਰਾਧ ਕਾਨੂਨ ਚ 'ਮਨੁਖਤਾ ਖ਼ਿਲਾਫ਼ ਜੁਰਮ' ਤੇ 'ਨਸਲਕੁਸ਼ੀ' ਜਿਹੀ ਸ਼ਬਦਾਵਲੀ ਨਾ ਹੋਣ ਕਾਰਨ ਅਜਿਹੇ ਮਨੁਖਤਾ ਖਿਲਾਫ ਅਪਰਾਧਾਂ ਲਈ ਸਜ਼ਾ ਦੇਣੀ ਅਸੰਭਵ ਲੋੜ ਹੈ ਭਾਰਤੀ ਕਾਨੂਨ ਘਾੜੇ ਅਜਿਹੇ ਜੁਰਮਾਂ ਲਈ ਸਜ਼ਾਵਾਂ ਲਈ ਬਣਦੀਆਂ ਸੋਧਾਂ ਕਰਨ ਸੱਜਣ ਕੁਮਾਰ ਵਰਗਿਆਂ ਨੇ ਸਿਆਸੀ ਪੁਸ਼ਤਪਨਾਹੀ ਨਾਲ ਮਾਰੇ ਸੈਂਕੜੇ ਸਿਖ ਅਤੇ ਇਹੋ ਸਿਆਸਤ ਉਸ ਨੂੰ ਹੁਣ ਤੱਕ ਬਚਾਉਂਦੀ ਰਹੀ
ਦਿਲੀ ਹਾਈਕੋਰਟ ਦੀ ਜਜਮੈਂਟ ਉਤੇ ਕਾਨੂਨੀ ਪੱਤਰਕਾਰ ਨੀਲ ਭਲਿੰਦਰ ਸਿੰਘ ਨਾਲ ਚਰਚਾ ਕਰ ਰਹੇ ਹਨ ਐਡਵੋਕੇਟ ਐਚ ਐਸ ਬਾਠ ਸਪੋਕਸਮੈਨ ਵੈਬ ਟੀਵੀ ਦੀ ਵਿਸ਼ੇਸ਼ ਪੇਸ਼ਕਸ਼ ਤੁਸੀਂ ਵੇਖ ਰਹੇ ਹੋ ਦਿਲੀ ਹਾਈਕੋਰਟ ਵਲੋਂ '84 ਸਿਖ ਕਤਲੇਆਮ ਮਾਮਲੇ ਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਸੁਣਾਏ ਫੈਸਲੇ ਤੇ ਖ਼ਾਸ ਚਰਚਾ