ਤਾਈ ਜੀ ਦੇ ਭੋਗ 'ਤੇ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਦੇ ਸਬੂਤ ਤਾਂ ਮੇਰੇ ਕੋਲ ਹਨ ਹੀ: ਮਨਪ੍ਰੀਤ ਬਾਦਲ

ਖ਼ਬਰਾਂ

ਤਾਈ ਜੀ ਦੇ ਭੋਗ 'ਤੇ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਦੇ ਸਬੂਤ ਤਾਂ ਮੇਰੇ ਕੋਲ ਹਨ ਹੀ: ਮਨਪ੍ਰੀਤ ਬਾਦਲ

''ਬਾਦਲ ਸਾਹਬ ਨਾਲ ਮੇਰੀ ਕੋਈ ਦੁਆ-ਸਲਾਮ ਤਾਂ ਨਹੀਂ ਰਹੀ, ਸੋ ਮੈਂ ਸਪੋਕਸਮੈਨ ਵੈੱਬ ਟੀ.ਵੀ. ਦੇ ਮਾਧਿਅਮ ਰਾਹੀਂ ਦਸ ਦੇਣਾ ਚਾਹੁੰਦਾਂ ਕਿ ਮੈਂ ਤਾਂ ਤੁਹਾਡੇ ਨਾਲ (ਸਿਆਸੀ ਸ਼ਰੀਕਾਂ ਅਤੇ ਵਿਰੋਧੀਆਂ)  ਸਿਆਸੀ ਲੜਾਈ ਲੜਨਾ ਚਾਹੁੰਦਾ ਹਾਂ ਪਰ ਹੁਣ ਸੁਖਬੀਰ, ਮਜੀਠੀਆ ਆਦਿ ਨੇ ਕੀਤੀ 'ਗੇਮ' ਚੇਂਜ- ਸੋ ਜਿਹੋ ਜਿਹੀ ਗੇਂਦ ਪਾਉਣਗੇ ਮੈਂ ਵੀ ਅਗਿਉਂ ਹੁਣ ਉਹੋ ਜਿਹਾ ਹੀ ਬੱਲਾ ਘੁੰਮਾਵਾਂਗਾ। ਜੇਕਰ ਇਨ੍ਹਾਂ ਨੂੰ ਕਿਰਦਾਰਕੁਸ਼ੀ ਤੇ ਇਲਜ਼ਾਮਤਰਾਸ਼ੀ ਦਾ ਹੱਕ ਹੈ ਤਾਂ ਇਹ ਹੱਕ ਮੈਨੂੰ ਵੀ ਹੈ।''