ਸੌਦਾ ਸਾਧ ਦੇ ਜੇਲ੍ਹ ਜਾਣ ਤੋਂ ਬਾਅਦ ਸਰਕਾਰ ਲਈ ਸੁਣੋ ਇਹ ਕਵਿਤਾ

ਖ਼ਬਰਾਂ

ਸੌਦਾ ਸਾਧ ਦੇ ਜੇਲ੍ਹ ਜਾਣ ਤੋਂ ਬਾਅਦ ਸਰਕਾਰ ਲਈ ਸੁਣੋ ਇਹ ਕਵਿਤਾ


ਸੌਦਾ ਸਾਧ ਦੇ ਜੇਲ੍ਹ ਜਾਣ ਤੋਂ ਬਾਅਦ ਸਰਕਾਰ ਲਈ ਸੁਣੋ ਇਹ ਕਵਿਤਾ
ਲੇਖਕ ਨਿਰਮਲ ਸਿੰਘ ਥਲੀ
ਪਾਓ ਨੱਕ ਨਕੇਲ ਖੁੱਲ੍ਹੇ ਹੈਵਾਨਾਂ ਨੂੰ ।
ਗੌਰਮਿੰਟ ਦੇ ਪਾਲੇ ਮਾਰੂ ਸਾਨ੍ਹਾਂ ਨੂੰ ।

ਧਰਮ ਦੇ ਨਾਂਅ ਤੇ ਕਰਦੇ ਸੋਸ਼ਣ ਲੋਕਾਂ ਦਾ ।
ਕਰੋ ਖਾਤਮਾ ਖ਼ੂਨ ਪੀਣੀਆਂ ਜੋਕਾਂ ਦਾ ।
ਜੇਲ੍ਹਾਂ ਦੇ ਵਿੱਚ ਠੋਕੋ ਬੇਈਮਾਨਾਂ ਨੂੰ ।
ਪਾਓ ਨੱਕ ਨਕੇਲ ਖੁੱਲ੍ਹੇ ਹੈਵਾਨਾਂ ਨੂੰ ।

ਹੱਕਾਂ ਦੇ ਲਈ ਹੁਣ ਜਨਤਾ ਨੇ ਝੁਕਣਾ ਨੀਂ ।
ਬੱਦਲਾਂ ਓਹਲੇ ਸੱਚ ਦਾ ਸੂਰਜ ਲੁਕਣਾ ਨੀਂ ।
ਵਿੱਚ ਕਟਹਿਰੇ ਨੰਗਾ ਕਰੋ ਸ਼ੈਤਾਨਾਂ ਨੂੰ ।
ਪਾਓ ਨੱਕ ਨਕੇਲ ਖੁੱਲ੍ਹੇ ਹੈਵਾਨਾਂ ਨੂੰ ।

'ਜਗਦੀਪ ਸਿੰਘ' ਜੱਜਾਂ ਤਾਈਂ ਸਲੂਟ ਕਰੋ ।
ਜਿਸਮ ਦੇ ਭੁੱਖੇ ਬਾਘਾਂ ਨੂੰ ਹੁਣ ਸ਼ੂਟ ਕਰੋ ।
ਤਾਲੇ ਲਾ ਦਿਓ ਝੂਠ ਦੀਆਂ ਦੁਕਾਨਾਂ ਨੂੰ ।
ਪਾਓ ਨੱਕ ਨਕੇਲ ਖੁੱਲ੍ਹੇ ਹੈਵਾਨਾਂ ਨੂੰ ।

ਆਓ ਸਮਝੀਏ ਚਾਲ 'ਥਲ਼ੀ' ਸਰਕਾਰਾਂ ਦੀ ।
ਪਿੱਠ ਠੋਕਦੀ ਆਪ ਜੋ ਡੇਰੇਦਾਰਾਂ ਦੀ ।
ਵੋਟ ਨਾ ਪਾਓ ਸੜੇ ਸਿਆਸਤਦਾਨਾਂ ਨੂੰ ।
ਪਾਓ ਨੱਕ ਨਕੇਲ ਖੁੱਲ੍ਹੇ ਹੈਵਾਨਾਂ ਨੂੰ ।