ਸਾਵਧਾਨ! ਨਹੀਂ ਤਾਂ ਸਿੱਖਾਂ ਨੂੰ ਇਸੇ ਤਰਾਂ ਮਰਵਾਇਆ ਜਾਏਗਾ !

ਖ਼ਬਰਾਂ

ਸਾਵਧਾਨ! ਨਹੀਂ ਤਾਂ ਸਿੱਖਾਂ ਨੂੰ ਇਸੇ ਤਰਾਂ ਮਰਵਾਇਆ ਜਾਏਗਾ !


1845 ਦੇ ਸ਼ੁਰੂ ਵਿਚ ਲਾਰਡ ਹਾਰਡਿੰਗ ਅਤੇ ਜਨਰਲ ਗਫ਼ ਨੇ ਦਰਿਆ ਸਤਲੁਜ 'ਤੇ ਪੁਲ ਬਣਾਉਣ
ਦੀ ਨੀਅਤ ਨਾਲ ਨਵੀਆਂ ਬੇੜੀਆਂ ਬਣਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਅੰਗਰੇਜ਼ਾਂ ਨੇ ਅਪਣੇ
ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਲਾਹੌਰ ਵਿਚ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼, ਲਾਹੌਰ ਉਤੇ ਕਬਜ਼ਾ
ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਨ੍ਹਾਂ ਦੇ ਹਮਲੇ ਤੋਂ ਪਹਿਲਾਂ ਹੀ ਸਾਨੂੰ
ਹਮਲਾ ਕਰ ਦੇਣਾ ਚਾਹੀਦਾ ਹੈ। ਨਵੰਬਰ ੧੮੪੫ ਵਿਚ ਸਿੱਖ ਫ਼ੌਜ ਦੇ ਮੁਖੀ ਆਗੂ ਰਣਜੀਤ ਸਿੰਘ
ਦੀ ਸਮਾਧ 'ਤੇ ਇਕੱਠੇ ਹੋਏ। ਇਸ ਮੀਟਿੰਗ ਵਿਚ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ
ਵਿਚ ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ
ਸਲਾਹ ਦਿਤੀ। ਪਰ ਦੂਜੇ ਪਾਸੇ ਸਾਜ਼ਸ਼ੀ ਬ੍ਰਾਹਮਣ ਅਤੇ ਡੋਗਰੇ ਹਮਲੇ ਦੇ ਹੱਕ ਵਿਚ ਸਨ।
ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰਵਾ ਕੇ, ਲਾਲ
ਸਿੰਘ ਤੇ ਤੇਜਾ ਸਿੰਘ ਨੇ, ਅੰਗਰੇਜ਼ਾਂ ਨਾਲ ਜੰਗ ਸਬੰਧੀ ਸਾਰੇ ਹੱਕ ਆਪ ਹਾਸਲ ਕਰ ਲਏ।
ਉਧਰ ਅਗੰਰੇਜ਼ਾਂ ਨੇ ਵੀ ੨੦ ਨਵੰਬਰ, ੧੮੪੫ ਦੇ ਦਿਨ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ
ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦੇ ਦਿਤਾ ਸੀ। ੧੦ ਦਸੰਬਰ, ੧੮੪੫ ਨੂੰ ਇਹ ਫ਼ੌਜਾਂ
ਫ਼ਿਰੋਜ਼ਪੁਰ ਵਲ ਚਲ ਵੀ ਚੁਕੀਆਂ ਸਨ। ਇਸ ਦੇ ਨਾਲ ਹੀ ਲੁਧਿਆਣਾ ਵਿਚ ਅੰਗਰੇਜ਼ੀ ਫ਼ੌਜ
ਦਾ ਬਰੀਗੇਡੀਅਰ ਵ੍ਹੀਲਰ ਵੀ ਇਕ ਵੱਡੀ ਫ਼ੌਜ ਲੈ ਕੇ ਫ਼ਿਰੋਜ਼ਪੁਰ ਵਲ ਚਲ ਪਿਆ ਸੀ। ੧੭
ਦਸੰਬਰ, ੧੮੪੫ ਦੀ ਸ਼ਾਮ ਨੂੰ ਅੰਗਰੇਜ਼ੀ ਫ਼ੌਜ ਮੁੱਦਕੀ ਵਿਚ ਪਹੁੰਚ ਚੁੱਕੀ ਸੀ।
ਅੰਗਰੇਜ਼ਾਂ ਦੀ ਅੰਬਾਲਾ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿਚਲੀਆਂ ਫ਼ੌਜਾਂ ਦੀ ਕੁਲ ਗਿਣਤੀ
ਸਤਾਰਾਂ ਹਜ਼ਾਰ ਸੀ ਤੇ ਉਨ੍ਹਾਂ ਕੋਲ ੬੯ ਤੋਪਾਂ ਸਨ।
ਉਸ ਸਮੇਂ ਅੰਗਰੇਜ਼ ਸਮਾਈਥ ਦੇ ਮੁਤਾਬਿਕ "ਸਿੱਖ ਬੜੇ ਆਰਾਮ ਨਾਲ ਅੰਗਰੇਜ਼ਾਂ ਨੂੰ ਹਰਾ ਕੇ
ਦਿੱਲੀ ਪੁੱਜ ਸਕਦੇ ਸਨ ਪਰ ਲਾਲ ਸਿੰਘ ਨੇ ਸਿੱਖ ਫ਼ੌਜਾਂ ਨੂੰ ਬੱਦੋਵਾਲ ਤੋਂ ਅੱਗੇ ਨਹੀਂ
ਜਾਣ ਦਿਤਾ ਤੇ ਫਿਰ ਸਤਲੁਜ ਦਰਿਆ ਦੇ ਕੰਢੇ ਤਕ ਹੀ ਰੁਕਣ ਦਾ ਹੁਕਮ ਦੇ ਦਿਤਾ
ਲਾਹੌਰ ਵਿਚ ਲਾਲ ਸਿੰਘ ਤੇ ਤੇਜਾ ਸਿੰਘ ਨੇ ੨੪ ਨਵੰਬਰ, ੧੮੪੫ ਨੂੰ ਫ਼ੌਜਾਂ ਨੂੰ ਕੂਚ ਕਰਨ
ਦਾ ਹੁਕਮ ਦੇ ਦਿਤਾ ਸੀ। ੧੨ ਦਸੰਬਰ ਨੂੰ ਇਹ ਫ਼ੌਜਾਂ ਦਰਿਆ ਪਾਰ ਕਰ ਕੇ ਲਾਹੌਰ ਦਰਬਾਰ
ਦੇ ਸਤਲੁਜ ਦਰਿਆ ਦੇ ਦੂਜੇ ਪਾਸੇ ਪਹੁੰਚ ਗਈਆਂ। ਇਨ੍ਹਾਂ ਸਿੱਖ ਫ਼ੌਜਾਂ ਵਿਚ ਗ਼ੱਦਾਰਾਂ
ਨੇ ਇਹ ਅਫ਼ਵਾਹ ਫੈਲਾਈ ਹੋਈ ਸੀ ਕਿ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਿਆ
ਜਾਵੇਗਾ ਅਤੇ ਇਸ ਮਗਰੋਂ ਕਲਕੱਤਾ ਕਾਬੂ ਕਰ ਕੇ ਲੰਡਨ ਵਲ ਮਾਰਚ ਕੀਤਾ ਜਾਵੇਗਾ ਤੇ ਉਥੇ
ਹਕੂਮਤ ਕਾਇਮ ਕੀਤੀ ਜਾਵੇਗੀ।
ਅੰਗਰੇਜ਼ਾਂ ਨਾਲ ਬਣਾਈ ਯੋਜਨਾ ਮੁਤਾਬਕ ਲਾਲ ਸਿੰਘ ਨੇ ਮੁਦਕੀ ਵਲ ਹਮਲਾ ਕਰਵਾਇਆ। ੧੮
ਦਸੰਬਰ, ੧੮੪੫ ਦੇ ਦਿਨ ਮੁਦਕੀ ਵਿਚ ਹੋਈ ਇਸ ਲੜਾਈ ਵਿਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ
ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਲੜਾਈ ਵਿਚ ਗਵਰਨਰ ਜਨਰਲ ਦੇ ਦੋ ਏਅਡੀਜ਼, ਸਰ ਰਾਬਰਟ ਸੇਲ
ਤੇ ਸਰ ਜੌਸਫ਼ ਮੈਕਗੈਸਕਿਲ, ਤੋਂ ਇਲਾਵਾ ੨੧੫ ਅੰਗਰੇਜ਼ ਫ਼ੌਜੀ ਮਾਰੇ ਗਏ ਸਨ ਤੇ ੬੫੭
ਜ਼ਖ਼ਮੀ ਹੋਏ ਸਨ।
ਬੇਸ਼ੱਕ ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਪਰ ਲਾਲ ਸਿੰਘ ਤੇ ਤੇਜਾ ਸਿੰਘ ਵਰਗੇ
ਏਜੰਟਾਂ ਕਾਰਨ ਸਿੱਖਾਂ ਦਾ ਭਾਰੀ ਨੁਕਸਾਨ ਜ਼ਰੂਰ ਹੋਇਆ ਅਤੇ ਇਹ ਲੜਾਈ ਸਿੱਖਾਂ ਨੂੰ
ਹਰਾਉਣ ਕਾਰਨ ਹੋਈ ਸੀ ਅੱਜ ਵੀ ਲਾਲ ਸਿੰਘ ਅਤੇ ਤੇਜਾ ਸਿੰਘ ਵਰਗੇ ਭੇਖੀ ਸਿੱਖ ਸਿੱਖ ਕੌਮ
'ਚ ਮੌਜ਼ੂਦ ਨੇ ਜਿਹਨਾਂ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ ਨਹੀਂ ਤਾਂ ਇਸ ਦੇ
ਬੁਰੇ ਨਤੀਜੇ ਵੇਖਣ ਨੂੰ ਮਿਲ ਸਕਦੇ ਨੇ ਪਿਛੋਕੜ 'ਚ ਲੜੀਆਂ ਗਈਆਂ ਇਹ ਲੜਾਈਆਂ ਅੱਜ ਦੇ
ਦੌਰ 'ਚ ਸਾਡੇ ਲਈ ਇਕ ਸਬਕ ਹਨ ਇਹਨਾਂ ਬਾਰੇ ਸਾਨੂੰ ਜਾਣਕਾਰੀ ਜਰੂਰੀ ਹੈ ਤਾਂ ਜੋ ਅੱਜ ਦੇ
ਦੌਰ 'ਚ ਅਸੀਂ ਆਪਣੇ ਆਪ ਨੂੰ ਭੇਖੀ ਲੋਕਾਂ ਕੋਲ਼ੌ ਬਚਾ ਸਕੀਏ
For Latest News Updates Follow Rozana Spokesman!

EPAPER : https://www.rozanaspokesman.in/epaper
PUNJABI WEBSITE: https://punjabi.rozanaspokesman.in
ENGLISH WEBSITE: https://www.rozanaspokesman.in
FACEBOOK: https://www.facebook.com/RozanaSpokes...
TWITTER: https://twitter.com/rozanaspokesman
GOOGLE Plus: https://plus.google.com/u/0/+Rozanasp...