ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਵਿਚੋਂ 38 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਭਾਰਤ ਲਿਜਾਦੀਆਂ ਜਾ ਰਹੀਆਂ ਨੇ....ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਜੋ ਕਿ ਇਰਾਕ ਲਈ ਅੈਤਵਾਰ ਨੂੰ ਰਵਾਨਾ ਹੋਏ ਸੀ.. ਜੋ ਕਿ ਅੱਜ ਮ੍ਰਿਤਕ ਦੇਹਾਂ ਨੂੰ ਲੈ ਕੇ ਭਾਰਤ ਅਾ ਰਹੇ ਨੇ ਜਿਨਾਂ ਦਾ ਜ਼ਹਾਜ 1.30 ਦੇ ਕਰੀਬ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਪਹੁੰਚਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮਾਰੇ ਗਏ ਭਾਰਤੀਆਂ 'ਚ 27 ਪੰਜਾਬੀ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮ੍ਰਿਤਕ ਦੇਹਾਂ ਲੈਣ ਲਈ ਰਾਜਾਸਾਂਸੀ ਪਹੁੰਚੇ ਹੋਏ ਹਨ। ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹਾਂ ਲਿਜਾਣ ਲਈ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਪਰਿਵਾਰਕ ਮੈਂਬਰਾਂ ਲਈ ਮੈਡੀਕਲ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਹਵਾਈ ਅੱਡੇ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਐੱਸ.ਜੀ.ਪੀ.ਸੀ ਵੱਲੋਂ ਪਰਿਵਾਰਾਂ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਰਾਕ `ਚ ਮਾਰੇ ਗਏ 39 ਭਾਰਤੀਆਂ ਵਿਚੋਂ 38 ਮ੍ਰਿਤਕਾਂ ਦੇ ਅੰਗ ਅੱਜ ਪੁੱਜਣਗੇ ਭਾਰਤ
ਇਰਾਕ `ਚ ਮਾਰੇ ਗਏ 39 ਭਾਰਤੀਆਂ ਵਿਚੋਂ 38 ਮ੍ਰਿਤਕਾਂ ਦੇ ਅੰਗ ਅੱਜ ਪੁੱਜਣਗੇ ਭਾਰਤ