ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਨੂੰਹ ਨੇ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ

ਖ਼ਬਰਾਂ

ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਨੂੰਹ ਨੇ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ

ਵਿਸਾਖੀ ਮਨਾਉਣ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਨੂੰਹ ਇਸਲਾਮ ਕਬੂਲ ਕਰਨ ਵਾਲੀ ਕਿਰਨ ਬਾਲਾ ਦਾ ਬਿਆਨ ਸਾਹਮਣੇ ਆਇਆ ਹੈ। ਵੀਡੀਓ ਜਾਰੀ ਕਰ ਕੇ ਕਿਰਨ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੀ ਤੇ ਉਹ ਪਾਕਿਸਤਾਨ ਵਿਚ ਹੀ ਰਹਿਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਸਨੂੰ ਪਾਕਿਸਾਨ ਦੇ ਲੋਕ ਪਸੰਦ ਹਨ। ਇਸ ਦੇ ਨਾਲ ਹੀ ਕਿਰਨ ਨੇ ਇਹ ਵੀ ਕਬੂਲਿਆ ਕਿ ਉਹ ਆਪਣੀ ਮਰਜ਼ੀ ਨਾਲ ਹੀ ਧਰਮ ਪਰਿਵਰਤਨ ਕੀਤਾ ਤੇ ਮਰਜ਼ੀ ਨਾਲ ਹੀ ਮੁਸਲਿਮ ਨੌਜਵਾਨ ਨਾਲ ਵਿਆਹ ਕੀਤਾ ਹੈ।

ਜ਼ਿਕਰਯੋਗ ਹੈ ਕਿ ਕਿਰਨ ਵਾਲਾ ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਈ ਸੀ। ਜਿੱਥੇ ਉਸ ਨੇ ਨਾ ਸਿਰਫ਼ ਧਰਮ ਬਦਲਿਆ ਬਲਕਿ ਮੁਸਲਿਮ ਵਿਅਕਤੀ ਨਾਲ ਦੂਜਾ ਵਿਆਹ ਵੀ ਕਰਵਿਆ ਹੈ। ਕਿਰਨ ਬਾਲਾ ਦੇ ਤਿੰਨ ਬੱਚਿਆਂ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਹੈ।