ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਨਮ ਅੱਖਾਂ ਨਾਲ ਦਿਤੀ ਵਿਦਾਈ

ਪੰਥਕ

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਨਮ ਅੱਖਾਂ ਨਾਲ ਦਿਤੀ ਵਿਦਾਈ

6 ਦਿਨ ਦੀ ਜੱਦੋਜ਼ਹਿਦ ਤੋਂ ਬਾਅਦ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਨੂੰ ਐਤਵਾਰ ਦੇ ਦਿਨ ਉਨਾਂ ਦੇ ਪਿੰਡ ਠਸਕਾਅਲੀ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨਾਂ ਦਾ ਸਸਕਾਰ ਹਰਿਆਣਾ ਦੇ ਭਾਜਪਾ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ ਦੇ ਲੋਕ ਤੇ ਸਿੱਖ ਕੌਮ ਦੀਆਂ ਜਥੇਬੰਦੀਆਂ ਨੇ ਸ਼ਿਰਕਤ ਕੀਤੀ। 

ਜ਼ਿਕਰਯੋਗ ਹੈ ਕਿ ਬੀਤੀ 20 ਮਾਰਚ ਨੂੰ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ 

 ਆਪਣੇ ਹੀ ਪਿੰਡ ਦੀ ਟੈਂਕੀ 80 ਫੁੱਟ ਟੈਂਕੀ ਉੱਤੇ ਚੜ੍ਹ ਗਏ ਸਨ। ਜਿਸ ਤੋਂ ਬਾਅਦ ਭਾਈ ਗੁਰਬਖ਼ਸ਼ ਸਿੰਘ  ਖ਼ਾਲਸਾ ਨੇ ਟੈਂਕੀ ਤੋਂ ਛਾਲ ਮਾਰ ਦਿੱਤੀ ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਦੱਸ ਦਈਏ ਕਿ ਗੁਰਬਖ਼ਸ਼ ਸਿੰਘ ਦਾ ਅੰਤਿਮ ਭੋਗ ਸਮਾਗਮ 29 ਮਾਰਚ ਨੂੰ ਅੰਬਾਲਾ ਦੇ ਲਖਨੌਰ ਸਾਹਿਬ ਗੁਰਦੁਆਰਾ ਵਿੱਚ ਹੋਵੇਗਾ।