ਜਨਮਦਿਨ ਸਪੈਸ਼ਲ: ਇਸ ਫ਼ਿਲਮ ਨੇ ਬਦਲ ਦਿਤੀ ਸੀ ਵਿਦਿਆ ਬਾਲਨ ਦੀ ਜ਼ਿੰਦਗੀ 
Published : Jan 1, 2019, 4:27 pm IST
Updated : Jan 1, 2019, 4:27 pm IST
SHARE ARTICLE
Vidya Balan
Vidya Balan

ਬਾਲੀਵੁੱਡ ਦੀ ਮੰਨੀ - ਪ੍ਰਮੰਨੀ ਅਦਾਕਾਰਾ ਵਿਦਿਆ ਬਾਲਨ ਅੱਜ ਅਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਇਕ ਜਨਵਰੀ 1979 ਨੂੰ ਕੇਰਲ ਵਿਚ ਜੰਮੀ ਵਿਦਿਆ ਬਾਲਨ ਬਚਪਨ ਦੇ ...

ਮੁੰਬਈ :- ਬਾਲੀਵੁੱਡ ਦੀ ਮੰਨੀ - ਪ੍ਰਮੰਨੀ ਅਦਾਕਾਰਾ ਵਿਦਿਆ ਬਾਲਨ ਅੱਜ ਅਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਇਕ ਜਨਵਰੀ 1979 ਨੂੰ ਕੇਰਲ ਵਿਚ ਜੰਮੀ ਵਿਦਿਆ ਬਾਲਨ ਬਚਪਨ ਦੇ ਦਿਨਾਂ ਤੋਂ ਅਦਾਕਾਰਾ ਬਨਣ ਦਾ ਸੁਪਨਾ ਦੇਖਿਆ ਕਰਦੀ ਸੀ। ਸਾਲ 1995 ਵਿਚ ਵਿਦਿਆ ਬਾਲਨ ਨੂੰ ਜੀਟੀਵੀ 'ਤੇ ਪ੍ਰਸਾਰਿਤ ਸੀਰੀਅਲ 'ਹਮ ਪਾਂਚ' ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਵਿਦਿਆ ਬਾਲਨ ਨੇ ਫਿਲਮਾਂ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 ਵਿਚ ਬੰਗਲਾ ਫਿਲਮ 'ਭਾਲੋ ਥੇਕੋ' ਤੋਂ ਕੀਤੀ।

hum Paanch SerialHum Paanch Serial

ਵਿਦਿਆ ਬਾਲਨ ਨੇ ਬਾਲੀਵੁੱਡ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 ਵਿਚ ਵਿਦੁ ਵਿਨੋਦ ਚੋਪੜਾ ਦੀ ਫਿਲਮ 'ਪਰਿਣੀਤਾ' ਤੋਂ ਕੀਤੀ। ਇਸ ਫਿਲਮ ਵਿਚ ਅਪਣੇ ਦਮਦਾਰ ਅਭਿਨੈ ਲਈ ਉਨ੍ਹਾਂ ਨੂੰ ਸੱਬ ਤੋਂ ਉੱਤਮ ਡੈਬਿਊ ਅਦਾਕਾਰਾ ਦਾ ਫਿਲਮਫੇਅਰ ਇਨਾਮ ਦਿਤਾ ਗਿਆ। ਫਿਲਮ ਵਿਚ ਵਿਦਿਆ ਬਾਲਨ ਦੇ ਅਪੋਜਿਟ ਸੰਜੈ ਦੱਤ ਸਨ।

Parineeta MovieParineeta Movie

ਫਿਲਮ ਟਿਕਟ ਖਿੜਕੀ 'ਤੇ ਸੁਪਰਹਿਟ ਸਾਬਤ ਹੋਈ। ਸਾਲ 2006 ਵਿਚ ਵਿਦਿਆ ਬਾਲਨ ਨੂੰ ਇਕ ਵਾਰ ਫਿਰ ਤੋਂ ਵਿਦੁ ਵਿਨੋਦ ਚੋਪੜਾ ਦੀ ਫਿਲਮ 'ਲੱਗੇ ਰਹੋ ਮੁੰਨਾ ਭਾਈ' ਵਿਚ ਸੰਜੈ ਦੱਤ ਦੇ ਨਾਲ ਕੰਮ ਕਰਨ ਦਾ ਮੌਕੇ ਮਿਲਿਆ। ਇਸ ਫਿਲਮ ਵਿਚ ਵੀ ਉਨ੍ਹਾਂ ਦੇ ਅਭਿਨੈ ਨੂੰ ਦਰਸ਼ਕਾਂ ਨੇ ਸਰਾਹਿਆ। ਸਾਲ 2007 ਵਿਚ ਉਨ੍ਹਾਂ ਨੂੰ ਮਣਿਰਤਨਮ ਦੀ ਫਿਲਮ 'ਗੁਰੂ' ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਵਿਚ ਵਿਦਿਆ ਦੀ ਭੂਮਿਕਾ ਛੋਟੀ ਸੀ ਬਾਵਜੂਦ ਇਸ ਦੇ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

Heyy BabyyHeyy Babyy

ਸਾਲ 2007 ਵਿਦਿਆ ਬਾਲਨ ਦੇ ਕਰੀਅਰ ਦਾ ਅਹਿਮ ਸਾਲ ਸਾਬਤ ਹੋਈ। ਇਸ ਸਾਲ ਉਨ੍ਹਾਂ ਦੀ 'ਹੇ ਬੇਬੀ' ਅਤੇ ਭੂਲ ਭੁਲਈਆ' ਵਰਗੀ ਸੁਪਰਹਿਟ ਫਿਲਮਾਂ ਹੋਈਆਂ। 'ਭੂਲ ਭੁਲਈਆ' ਲਈ ਵਿਦਿਆ ਸੱਬ ਤੋਂ ਉੱਤਮ ਅਦਾਕਾਰਾ ਦੇ ਫਿਲਮ ਫੇਅਰ ਇਨਾਮ ਲਈ ਨਾਮਾਂਕਿਤ ਵੀ ਹੋਈ। ਸਾਲ 2009 ਵਿਚ ਫ਼ਿਲਮ 'ਪਾ' ਵਿਚ ਉਨ੍ਹਾਂ ਨੇ ਅਮੀਤਾਭ ਬੱਚਨ ਦੀ ਮਾਂ ਦਾ ਕਿਰਦਾਰ ਨਿਭਾਇਆ।

vidya balan Vidya Balan

ਇਸ ਫਿਲਮ ਲਈ ਉਨ੍ਹਾਂ ਨੂੰ ਸੱਬ ਤੋਂ ਉੱਤਮ ਅਦਾਕਾਰਾ ਦਾ ਫਿਲਮ ਫੇਅਰ ਇਨਾਮ ਦਿਤਾ ਗਿਆ। ਸਾਲ 2010 ਵਿਚ ਫ਼ਿਲਮ 'ਇਸ਼ਕੀਆ' ਉਨ੍ਹਾਂ ਦੇ ਕਰਿਅਰ ਦੀ ਮਹੱਤਵਪੂਰਣ ਫਿਲਮਾਂ ਵਿਚ ਸ਼ੁਮਾਰ ਕੀਤੀ ਜਾਂਦੀ ਹੈ। ਇਸ ਫਿਲਮ ਵਿਚ ਉਨ੍ਹਾਂ ਦੇ ਅਭਿਨੈ ਦਾ ਨਵਾਂ ਰੂਪ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ। ਫਿਲਮ ਵਿਚ ਅਪਣੇ ਦਮਦਾਰ ਅਭਿਨੈ ਲਈ ਉਹ ਫਿਲਮ ਫੇਅਰ ਦੁਆਰਾ ਸੱਬ ਤੋਂ ਉੱਤਮ ਅਦਾਕਾਰਾ ਦੇ ਕਰਿਟਿਕਸ ਇਨਾਮ ਨਾਲ ਸਨਮਾਨਿਤ ਕੀਤੀ ਗਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement