
ਕਿਰਨ ਖੇਰ ਦੀ ਗ਼ੈਰ ਮੌਜੂਦਗੀ ਨੂੰ ਲੈ ਕੇ ਕਾਂਗਰਸ ਵਰਕਰ ਲਗਾਤਾਰ ਕਰ ਰਹੇ ਸਨ ਪ੍ਰਦਰਸ਼ਨ
ਚੰਡੀਗੜ੍ਹ - ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੂੰ ਮਲਟੀਪਲ ਮਾਈਲੋਮਾ ਹੋ ਗਿਆ ਹੈ ਜੋ ਇੱਕ ਤਰਾਂ ਦਾ ਬਲੱਡ ਕੈਂਸਰ ਹੈ। ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵਿਚ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਕਿਰਨ ਖੇਰ ਇਸ ਬਿਮਾਰੀ ਦੇ ਇਲਾਜ ਲਈ ਮੁੰਬਈ ਵਿਚ ਹਨ।
ਪਿਛਲੇ ਸਾਲ ਨਵੰਬਰ ਵਿਚ ਬਾਂਹ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਸੀ। ਸੂਦ ਨੇ ਕੱਲ੍ਹ ਖਾਸ ਪ੍ਰੈਸ ਕਾਨਫ਼ਰੰਸ ਕਰ ਕੇ ਇਹ ਜਾਣਕਾਰੀ ਦਿੱਤੀ। ਕਿਰਨ ਖੇਰ ਦੀ ਗ਼ੈਰ ਮੌਜੂਦਗੀ ਨੂੰ ਲੈ ਕੇ ਕਾਂਗਰਸ ਵਰਕਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ।
Kirron Kher
ਇਸ ਤੋਂ ਬਾਅਦ ਭਾਜਪਾ ਨੇ ਪ੍ਰੈਸ ਸਾਹਮਣੇ ਆ ਕੇ ਇਹ ਜਾਣਕਾਰੀ ਦਿੱਤੀ। ਸੂਦ ਨੇ ਕਿਹਾ ਕਿ ਖੇਰ ਦਾ ਕੈਂਸਰ ਬਾਜ਼ੂ ਤੋਂ ਥੱਲੇ ਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਹੁਣ ਕੋਕਿਲਾ ਬੇਨ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਪਰ ਲਗਾਤਾਰ ਚੈੱਕ ਅਪ ਲਈ ਹਸਪਤਾਲ ਜਾਣਾ ਪੈਂਦਾ ਹੈ। ਦੱਸ ਦਈਏ ਕਿ ਕਿਰਨ ਖੇਰ ਦੀ ਇਸ ਬਿਮਾਰੀ ਬਾਰੇ ਉਹਨਾਂ ਦੇ ਪਤੀ ਅਨੁਪਮ ਖੇਰ ਨੇ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ।