
ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਲੱਕੀ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਨੇਹਾ ਉਲਾਲ ਆਪਣੀ ਸਿਹਤ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ।
ਮੁੰਬਈ : ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਲੱਕੀ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਨੇਹਾ ਉਲਾਲ ਆਪਣੀ ਸਿਹਤ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ। ਜ਼ਿਕਰਯੋਗ ਕਿ ਐਸ਼ਵਰਿਆ ਰਾਏ ਅਤੇ ਸਲਮਾਨ ਖਾਨ ਦੇ ਰਿਸ਼ਤੇ 'ਚ ਦਰਾਰ ਆਉਣ ਤੋਂ ਭਾਈਜਾਨ ਨੇ ਸਨੇਹਾ ਉਲਾਲ ਨੂੰ ਲਾਂਚ ਕੀਤਾ ਸੀ। ਕਿਹਾ ਜਾਂਦਾ ਹੈ ਕਿ ਸਨੇਹਾ ਦੀ ਸ਼ਕਕ ਐਸ਼ਵਰਿਆ ਨਾਲ ਕਾਫ਼ੀ ਮਿਲਦੀ ਹੈ। ਉਥੇ ਹੀ ਹੁਣ ਅਦਾਕਾਰਾ ਨੇ ਆਪਣੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਖੁਲਾਸਾ ਕੀਤਾ ਹੈ।
Sneha Ullal gets hospitalised
ਦੱਸ ਦਈਏ ਕਿ ਉਨ੍ਹਾਂ ਨੂੰ ਤੇਜ਼ ਬੁਖਾਰ ਦੇ ਚਲਦੇ 31 ਮਈ ਨੂੰ ਹਸਪਤਾਲ 'ਚ ਲਿਆਇਆ ਗਿਆ ਸੀ। ਜਿਸਦੀ ਦੀ ਜਾਣਕਾਰੀ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਹਸਪਤਾਲ ਦੀਆਂ ਆਪਣੀਆਂ ਦੋ ਤਸਵੀਰਾਂ ਸ਼ੇਅਰ ਕਰਕੇ ਦਿੱਤੀ। ਫਿਲਮਾਂ ਤੋਂ ਦੂਰ ਹੋਣ ਤੋਂ ਬਾਅਦ ਅਦਾਕਾਰਾ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਜੁੜੀ ਰਹਿੰਦੀ ਹੈ। ਸਲਮਾਨ ਖਾਨ ਨਾਲ ਫਿਲਮ 'ਲੱਕੀ-ਨੋ ਟਾਇਮ ਫਾਰ ਲਵ' ਚ ਮੁੱਖ ਕਿਰਦਾਰ 'ਚ ਨਜ਼ਰ ਆਈ। ਸਨੇਹਾ ਨੇ ਆਪਣੀ ਪੋਸਟ 'ਚ ਲਿਖਿਆ,ਪਹਿਲੀ ਵਾਰ ਆਪਣੀ ਜ਼ਿੰਦਗੀ 'ਚ ਮੈਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ, ਮੈਨੂੰ ਤੇਜ਼ ਬੁਖਾਰ ਹੈ, ਜਿਸ ਦੇ ਚਲਦੇ ਟਰੀਟਮੈਂਟ ਲਈ ਹਸਪਤਾਲ ਦੇ ਬੈੱਡ 'ਤੇ ਪਈ ਹਾਂ।
ਇਹ ਬਹੁਤ ਡਰਾਵਨਾ ਹੈ ਪਰ ਮੈਂ ਜਲਦ ਠੀਕ ਹੋ ਜਾਵਾਂਗੀ, ਮੈਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਪਰ ਮੈਂ ਘਰ ਜਾਣ ਲਈ ਬੇਸਬਰ ਹਾਂ। ਮੈਂ ਤੁਹਾਡੇ ਸਾਰਿਆਂ ਦੇ ਸਿਹਤਮੰਦ ਹੋਣ ਦੀ ਕਾਮਨਾ ਕਰਦੀ ਹਾਂ। ਸਨੇਹਾ ਉਨ੍ਹਾਂ ਅਭਿਨੇਤਰੀਆਂ 'ਚ ਹੈ, ਜਿਨ੍ਹਾਂ ਦੇ ਸਲਮਾਨ ਖਾਨ ਨੇ ਵੱਡੇ ਪਰਦੇ 'ਤੇ ਕੰਮ ਕਰਨ ਦੇ ਸੁਪਨੇ ਪੂਰੇ ਕੀਤੇ ਹਨ। ਫਿਲਮ 'ਲੱਕੀ' 2005 'ਚ ਰਿਲੀਜ਼ ਹੋਈ ਸੀ।
Sneha Ullal gets hospitalised
ਉਸ ਦੌਰਾਨ ਇਹ ਚਰਚਾ ਵੀ ਖੂਬ ਵਾਇਰਲ ਹੋਈ ਸੀ ਕਿ ਸਨੇਹਾ ਦਾ ਚਿਹਰਾ ਸਲਮਾਨ ਦੀ ਐਕਸ ਗਰਲਫਰੈਂਡ ਐਸ਼ਵਰਿਆ ਰਾਏ ਨਾਲ ਖੂਬ ਮਿਲਦਾ ਹੈ। ਫਿਲਹਾਲ ਸਨੇਹਾ ਫਿਲਮ ਇੰਡਸਟਰੀ ਤੋਂ ਦੂਰ ਹੈ। ਹਾਲ ਹੀ 'ਚ 29 ਸਾਲਾ ਅਦਾਕਾਰਾ ਨੇ ਇਕ ਮਿਊਜ਼ਿਕ ਵੀਡੀਓ 'ਇਸ਼ਕ ਵਾਲੀ ਬਾਰਿਸ਼' ਨਾਲ ਕਮਬੈਕ ਕੀਤਾ ਸੀ।