
ਬਾਲੀਵੁਡ ਅਦਾਕਾਰ ਅਨੁਪਮ ਖੇਰ ਪਿਛਲੇ ਕੁੱਝ ਸਮੇਂ ਤੋਂ ਅਪਣੀ ਫਿਲਮ 'ਦ ਐਕਸਿਡੈਂਟਲ ਪ੍ਰਾਇਮ ਮਿਨਿਸਟਰ ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ ਵਿਚ ਉਹ ਸਾਬਕਾ ਪ੍ਰਧਾਨ...
ਮੁੰਬਈ : ਬਾਲੀਵੁਡ ਅਦਾਕਾਰ ਅਨੁਪਮ ਖੇਰ ਪਿਛਲੇ ਕੁੱਝ ਸਮੇਂ ਤੋਂ ਅਪਣੀ ਫਿਲਮ 'ਦ ਐਕਸਿਡੈਂਟਲ ਪ੍ਰਾਇਮ ਮਿਨਿਸਟਰ ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ ਵਿਚ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ। ਅਨੁਪਮ ਪਿਛਲੇ ਕੁੱਝ ਮਹੀਨਿਆਂ ਵਿਚ ਇਸ ਫ਼ਿਲਮ ਦੀਆਂ ਤਸਵੀਰਾਂ ਅਤੇ ਵਿਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹੇ ਹੈ।
Anupam Kher
ਹੁਣ ਅਨੁਪਮ ਖੇਰ ਨੇ ਇਸ ਫ਼ਿਲਮ ਵਿਚ ਲਾਲਕ੍ਰਿਸ਼ਣ ਆਡਵਾਣੀ, ਲਾਲੂ ਪ੍ਰਸਾਦ ਅਤੇ ਸ਼ਿਵਰਾਜ ਪਾਟਿਲ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਦੇ ਨਾਲ ਅਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਫ਼ਿਲਮ ਵਿਚ ਲਾਲਕ੍ਰਿਸ਼ਣ ਆਡਵਾਣੀ ਦੀ ਭੂਮਿਕਾ ਅਵਤਾਰ ਸਾਹਿਨੀ, ਲਾਲੂ ਪ੍ਰਸਾਦ ਯਾਦਵ ਦੀ ਭੂਮਿਕਾ ਵਿਮਲ ਵਰਮਾ ਅਤੇ ਸ਼ਿਵਰਾਜ ਪਾਟਿਲ ਦੀ ਭੂਮਿਕਾ ਹਵਾ ਰਸਤੋਗੀ ਨਿਭਾ ਰਹੇ ਹਨ।
Anupam Kher
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਨੁਪਮ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਦੇ ਨਾਲ ਅਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਾਇਓਪਿਕ ਹੈ, ਜੋ ਛੇਤੀ ਹੀ ਪਰਦੇ 'ਤੇ ਰੀਲੀਜ਼ ਹੋਣ ਵਾਲੀ ਹੈ।
Anupam Kher
ਇਹ ਫ਼ਿਲਮ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਜੋ ਇਕ ਇਕਨਾਮਿਸਟ ਅਤੇ ਪਾਲਿਟਿਸ਼ਨ ਹੋਣ ਦੇ ਨਾਲ - ਨਾਲ ਸਾਲ 2004 ਤੋਂ 2009 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਉਤੇ ਮੌਜੂਦ ਰਹੇ ਸਨ। ਫ਼ਿਲਮ ਸੰਜੈ ਬਾਰੂ ਦੀ ਕਿਤਾਬ 'ਦ ਐਕਸਿਡੈਂਟਲ ਪ੍ਰਾਇਮ ਮਿਨਿਸਟਰ' ਉਤੇ ਆਧਾਰਿਤ ਹੈ।