
ਕਰਮਜੀਤ ਅਨਮੋਲ ਪੰਜਾਬੀ ਹਾਸਰਸ ਕਲਾਕਾਰ, ਫ਼ਿਲਮਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ....
ਚੰਡੀਗੜ੍ਹ (ਪੀਟੀਆਈ) : ਕਰਮਜੀਤ ਅਨਮੋਲ ਪੰਜਾਬੀ ਹਾਸਰਸ ਕਲਾਕਾਰ, ਫ਼ਿਲਮਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ & ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ) ਅਤੇ ਕਈ ਹੋਰ। ਸਟਰਗਲ ਹੋਰ ਕੁਝ ਬਣਾਏ ਨਾ ਬਣਾਏ ਪਰ ਤੁਹਾਨੂੰ ਇਨਸਾਨ ਜ਼ਰੂਰ ਬਣਾ ਦਿੰਦੀ ਹੈ ਜੋ ਇਨਸਾਨ ਸਟਰਗਲ ਕਰਕੇ ਕੋਈ ਮੁਕਾਮ ਹਾਸਲ ਕਰਦਾ ਹੈ ਉਹ ਉਸ ਦੀ ਅਹਿਮੀਅਤ ਜਾਣਦਾ ਹੈ।
Karamjit Anmol
ਅਜਿਹਾ ਇਨਸਾਨ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਮੇਰੇ ਪੰਦਰਾਂ ਤੋਂ ਵੀਹ ਸਾਲ ਸਟਰਗਲ ਵਿਚ ਗਏ ਹਨ। ਮੈਂ ਪਿੱਛੇ ਜ਼ਰੂਰ ਰਿਹਾ, ਪਰ ਕਦੇ ਖੁਦ ਨੂੰ ਹਾਰਿਆ ਹੋਇਆ ਨਹੀਂ ਸਮਝਿਆ। ਬਸ ਅਪਣੀ ਸੋਚ ਸਕਾਰਾਤਮਕ ਰੱਖੀ ਅਤੇ ਚਲਦਾ ਚਲਾ ਗਿਆ। ਸਟਰਗਲ ਆਪ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਜੀਵਨ ਵਿਚ ਕੁਝ ਕਰਨ ਚਾਹੁੰਦੇ ਹਨ ਤਾਂ ਟਾਰਗੈਟ ਸੈੱਟ ਕਰਨਾ ਜ਼ਰੂਰੀ ਹੈ ਅਤੇ ਕੋਸ਼ਿਸ਼ ਕਰਨਾ ਉਸ ਤੋਂ ਵੀ ਅਹਿਮ। ਸਟਰਗਲ ਦੀ ਅਹਿਮੀਅਤ ਦੱਸਦੇ ਹੋਏ ਇਹ ਬੋਲੇ ਪੰਜਾਬੀ ਐਕਟਰ ਤੇ ਸਿੰਗਰ ਕਰਮਜੀਤ ਅਨਮੋਲ।
Karamjit Anmol
ਅਪਣੇ ਕਿਰਦਾਰਾਂ ਰਾਹੀਂ ਸਰੋਤਿਆਂ ਨੂੰ ਹਸਾਉਣ ਵਾਲੇ ਕਰਮਜੀਤ ਇੱਕ ਬਿਹਤਰੀਨ ਸਿੰਗਰ ਵੀ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਅਪਣੀ ਪਹਿਲੀ ਮਿਊਜ਼ਿਕ ਟੇਪ ਤਦ ਕੱਢੀ ਸੀ ਜਦ ਉਹ ਸਿਰਫ 12ਵੀਂ ਜਮਾਤ ਵਿਚ ਸਨ, ਜੋ ਕਾਫੀ ਹਿਟ ਰਹੀ ਸੀ। ਹਾਲਾਂਕਿ ਗਾਇਕੀ ਦਾ ਉਨ੍ਹਾਂ ਦਾ ਸਫਰ ਫਿਲਮਾਂ ਵਿਚ ਆਉਣ ਤੋਂ ਬਾਅਦ ਹੀ ਪਰਵਾਨ ਚੜ੍ਹਿਆ। ਕਰਮਜੀਤ ਅਨਮੋਲ ਨੇ ਕਿਹਾ ਮੇਰੀ ਪਹਿਲੀ ਮਿਊਜ਼ਿਕ ਟੇਪ ਬਹੁਤ ਚਲੀ ਪਰ ਉਸ ਤੋਂ ਜ਼ਿਆਦਾ ਪੈਸੇ ਨਹੀਂ ਆਏ। ਜਦ ਆਪ ਦਾ ਨਾਂ ਬਣ ਜਾਵੇ ਅਤੇ ਫੇਰ ਵੀ ਪੈਸੇ ਨਾ ਮਿਲਣ ਤਾਂ ਫੇਰ ਸਮਝੋ ਉਸ ਤੋਂ ਬੁਰਾ ਕੁਝ ਹੋਰ ਨਹੀਂ ਹੋ ਸਕਦਾ।
Karamjit Anmol
ਸਕੂਟਰ ਲੈਣ ਦੀ ਹੈਸੀਅਤ ਨਹੀਂ ਸੀ ਅਤੇ ਲੋਕ ਪਛਾਣਨ ਲੱਗੇ ਸਨ ਤਾਂ ਬਸ ਵਿਚ ਸਫਰ ਕਰਨਾ ਵੀ ਮੁਸ਼ਕਲ ਸੀ। ਪਿੰਡ ਜਾਣਾ ਹੁੰਦਾ ਸੀ ਤਾਂ ਹਨ੍ਹੇਰੇ ਵਿਚ ਬਸ ਲੈ ਕੇ ਜਾਂ ਦੋਸਤਾਂ ਦਾ ਸਕੂਟਰ ਲੈ ਕੇ ਜਾਂਦਾ ਸੀ। ਫੇਰ ਟਰੈਂਡ ਚਲਿਆ ਜਦ ਗਾਣਿਆਂ 'ਤੇ ਕਾਫੀ ਪੈਸਾ ਖ਼ਰਚ ਕੀਤਾ ਜਾਣ ਲੱਗਾ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ। ਐਕÎਟਿੰਗ ਵਿਚ ਮੈਂ ਬੇਰੋਜ਼ਗਾਰੀ ਕਾਰਨ ਹੀ ਆਇਆ। ਐਕਟਿੰਗ ਵਿਚ ਪਛਾਣ ਦੇ ਨਾਲ ਨਾਲ ਪੈਸਾ ਵੀ ਚੰਗਾ ਮਿਲਿਆ ਅਤੇ ਖੁਸ਼ਕਿਸਮਤੀ ਨਾਲ ਮੇਰਾ ਸਿੰਗਿੰਗ ਕਰੀਅਰ ਵੀ ਰਿਵਾਈਵ ਹੋ ਗਿਆ। ਤਦ ਤੋਂ ਲੈ ਕੇ ਹੁਣ ਤੱਕ ਸਿੰਗਿੰਗ ਦਾ ਸੀਨ ਕਾਫੀ ਬਦਲ ਗਿਆ ਹੈ।
Karamjit Anmol
ਜੇਕਰ ਆਪ ਵਿਚ ਥੋੜ੍ਹਾ ਵੀ ਟੈਲੰਟ ਹੈ ਤਾਂ ਗਾਣਾ ਰਿਕਾਰਡ ਕਰਕੇ ਫੇਸਬੁੱਕ ਜਾਂ ਯੂ ਟਿਊਬ 'ਤੇ ਅਪਲੋਡ ਕਰ ਦੇਵੇ ਅਤੇ ਫੇਰ ਅਸਾਨੀ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਸਕਦੇ ਹਨ। ਹਾਲਾਂਕਿ ਅੱਜਕਲ੍ਹ ਗਾਣੇ ਸੁਣਨ ਦੀ ਬਜਾਏ ਦੇਖੇ ਜਾ ਰਹੇ ਹਨ। ਗਾਣੇ ਤੋਂ ਜ਼ਿਆਦਾ ਗਾਣੇ ਵਾਲੇ ਦੀ ਸੁੰਦਰਤਾ ਨੂੰ ਤਵੱਜੇ ਦਿੱਤੀ ਜਾਣ ਲੱਗੀ ਹੈ। ਗਾਣਾ ਤਾਂ ਕੰਪਿਊਟਰ ਅਪਣੇ ਆਪ ਹੀ ਗਵਾ ਲੈਂਦਾ ਹੈ।