
ਕ੍ਰਿਸਮਸ ਦੀ ਰਾਤ ਸਪਨਾ ਦੀ ਗੱਡੀ ਦਾ ਹੋਇਆ ਸੀ ਐਕਸੀਡੈਂਟ
ਚੰਡੀਗੜ੍ਹ : ਹਰਿਆਣਵੀ ਡਾਂਸਰ ਸਪਨਾ ਚੌਧਰੀ ਲਈ ਚੜਦੇ ਸਾਲ ਹੀ ਇਕ ਬੁਰੀ ਖਬਰ ਆਈ ਹੈ। ਦਰਅਸਲ ਟਰੱਕ ਡਰਾਇਵਰ ਦੀ ਸ਼ਿਕਾਇਤ ਉਤੇ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਸਪਨਾ ਚੌਧਰੀ ਨੂੰ ਵੀ ਜਾਂਚ ਦਾ ਵਿਸ਼ਾ ਮੰਨਿਆ ਗਿਆ ਹੈ।
File Photo
ਕਾਬਲੇਗੌਰ ਹੈ ਕਿ ਕ੍ਰਿਸਮਸ ਦੀ ਰਾਤ ਸਪਨਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਕਰਕੇ ਹੁਣ ਇਸ ਮਾਮਲੇ ਵਿਚ ਪੁਲਿਸ ਨੇ ਇਸ ਦੀ ਜਾਂਚ ਵੀ ਸਪਨਾ ਚੋਧਰੀ ਨੂੰ ਸ਼ਾਮਲ ਹੋਣ ਲਈ ਕਿਹਾ ਹੈ। ਪੁਲਿਸ ਮੁਤਾਬਕ ਸਪਨਾ ਚੌਧਰੀ ਦੀ ਗੱਡੀ ਨੇ 25 ਅਤੇ 26 ਦਸੰਬਰ ਦੀ ਦਰਮਿਆਨੀ ਰਾਤ ਨੂੰ ਗੁਰੂਗ੍ਰਾਮ ਦੇ ਹੀਰੋ ਹੋਂਡਾ ਚੌਕ ਉੱਤੇ ਫਲਾਈਓਵਰ ਦੇ ਨੀਚੇ ਇਕ ਮਿਨੀ ਟਰੱਕ ਨੂੰ ਗਲਤ ਤਰੀਕੇ ਨਾਲ ਓਵਰਟੇਕ ਕੀਤਾ ਸੀ।
File Photo
ਇਸ ਦੌਰਾਨ ਸਪਨਾ ਦੀ ਗੱਡੀ ਨੂੰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਉਸ ਸਮੇਂ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਸੀ ਕਿ ਸਪਨਾ ਚੌਧਰੀ ਗੱਡੀ ਵਿਚ ਸਵਾਰ ਸੀ ਜਾਂ ਨਹੀਂ। ਟਰੱਕ ਚਾਲਕ ਵੱਲੋਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਗੱਡੀ ਦੇ ਮਾਲਕ ਦਾ ਪਤਾ ਚੱਲਿਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
B Kumar, SHO Gurugram Sadar: We received complaint from a mini truck driver about an accident between his vehicle& a car on intervening night of 25-26 December. Car is registered in Sapna Chaudhary's (dancer) name, yet to be investigated who was in car. Case registered. #Haryana pic.twitter.com/u3Y8qybtj2
— ANI (@ANI) January 4, 2020
ਹਾਲਾਕਿ ਸਪਨਾ ਚੌਧਰੀ ਨੇ ਗੱਡੀ ਦੇ ਦੁਰਘਟਨਾਗ੍ਰਸਤ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਸੀ ਨਾਲ ਹੀ ਇਹ ਵੀ ਕਿਹਾ ਸੀ ਕਿ ਉਸ ਦੌਰਾਨ ਉਹ ਗੱਡੀ ਵਿਚ ਸਵਾਰ ਨਹੀਂ ਸਨ। ਗੁਰੂਗ੍ਰਾਮ ਥਾਣਾ ਮੁੱਖੀ ਬੀ ਕੁਮਾਰ ਨੇ ਕਿਹਾ ਹੈ ਕਿ ਮਿਨੀ ਟਰੱਕ ਡਰਾਇਵਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ