'ਬਾਟਲਾ ਹਾਉਸ' ਦਾ ਟੀਜ਼ਰ ਰਿਲੀਜ਼
Published : Jul 6, 2019, 6:57 pm IST
Updated : Jul 6, 2019, 6:59 pm IST
SHARE ARTICLE
Batla house teaser released john abraham
Batla house teaser released john abraham

ਜਾਨ ਇਬਰਾਹਿਮ ਦਸਣਗੇ ਐਨਕਾਉਂਟਰ ਦਾ ਸਚ

ਨਵੀਂ ਦਿੱਲੀ: ਜਾਨ ਇਬਾਰਹਿਮ ਦੀ ਥ੍ਰੀਲਰ ਫ਼ਿਲਮ ਬਾਟਲਾ ਹਾਉਸ ਦਾ ਟੀਜ਼ਰ ਰਿਲੀਜ ਹੋ ਗਿਆ ਹੈ। ਫ਼ਿਲਮ ਵਿਚ ਜਾਨ ਨੇ ਪੁਲਿਸ ਅਫ਼ਸਰ ਦਾ ਰੋਲ ਨਿਭਾਇਆ ਹੈ। ਟੀਜਰ ਦੀ ਸ਼ੁਰੂਆਤ ਇਕ ਡਾਇਲਾਗ ਤੋਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਸਿਰਫ਼ ਗੋਲੀਆਂ ਚਲਣ ਦੀ ਆਵਾਜ਼ ਆਉਂਦੀ ਹੈ। ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਜਾਨ ਇਬਰਾਹਿਮ ਨੇ ਲਿਖਿਆ ਕਿ ਉਸ ਦਿਨ ਚੱਲੀਆਂ ਗੋਲੀਆਂ ਦੀ ਆਵਾਜ਼ ਉਸ ਨੂੰ ਅੱਜ ਵੀ ਸੁਣਾਈ ਦਿੰਦੀ ਹੈ।

 

 

ਫ਼ਿਲਮ ਵਿਚ ਜਾਨ ਇਬਰਾਹਿਮ ਬਾਟਲਾ ਹਾਉਸ ਐਨਕਾਉਂਟਰ ਵਿਚ ਸ਼ਾਮਲ ਪੁਲਿਸ ਅਫ਼ਸਰ ਸੰਜੀਵ ਕੁਮਾਰ ਯਾਦਵ ਦੇ ਰੋਲ ਵਿਚ ਨਜ਼ਰ ਆਉਣਗੇ। ਕਈ ਇਨਾਮ ਹਾਸਲ ਕਰ ਚੁੱਕੇ ਸੰਜੀਵ ਕੁਮਾਰ ਯਾਦਵ ਦੇਸ਼ ਦੇ ਵਿਵਾਦਿਤ ਪੁਲਿਸ ਅਫ਼ਸਰ ਦੀ ਸੂਚੀ ਵਿਚ ਵੀ ਸ਼ਾਮਲ ਹਨ।

 

 

ਦਿੱਲੀ ਦੇ ਜਾਮੀਆ ਨਗਰ ਵਿਚ 19 ਦਸੰਬਰ 2008 ਨੂੰ ਇੰਡੀਅਨ ਮੁਜਾਹਿਦੀਨ ਦੇ ਅਤਿਵਾਦੀ ਵਿਰੁਧ ਹੋਏ ਐਨਕਾਉਂਟਰ 'ਤੇ ਆਧਾਰਿਤ ਇਸ ਫ਼ਿਲਮ ਨੂੰ ਨਿਖਿਲ ਆਡਵਾਣੀ ਡਾਇਰੈਕਟ ਕਰ ਰਹੇ ਹਨ।

 

 

ਫ਼ਿਲਮ ਦਾ ਇਕ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਬਾਟਲਾ ਹਾਉਸ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਦਿਨ ਅਕਸ਼ੇ ਕੁਮਾਰ ਦੀ ਮਿਸ਼ਨ ਮੰਗਲ ਅਤੇ ਪ੍ਰਭਾਸ ਦੀ ਮਚ ਅਵੇਟੇਡ ਫ਼ਿਲਮ ਸਾਹੋ ਵੀ ਰਿਲੀਜ਼ ਹੋਵੇਗੀ। ਮਿਸ਼ਨ ਮੰਗਲ ਭਾਰਤ ਦੇ ਮਹੱਤਵ ਮੰਗਲ ਮਿਸ਼ਨ 'ਤੇ ਆਧਾਰਿਤ ਹੈ। ਫ਼ਿਲਮ ਵਿਚ ਅਕਸ਼ੇ, ਵਿਦਿਆ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ,ਕੀਰਤੀ ਕੁਲਹਾਰੀ ਅਤੇ ਸ਼ਰਮਨ ਜੋਸ਼ੀ ਲੀਡ ਰੋਲ ਵਿਚ ਹੈ। ਸਾਹੋ ਵਿਚ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਜੋੜੀ ਨਜ਼ਰ ਆਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement