
ਮਸ਼ਹੂਰ ਟੀਵੀ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਅਰਵਿੰਦ ਤ੍ਰਿਵੇਦੀ ਦਾ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਨਵੀਂ ਦਿੱਲੀ: ਮਸ਼ਹੂਰ ਟੀਵੀ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਅਰਵਿੰਦ ਤ੍ਰਿਵੇਦੀ ਦਾ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹਨਾਂ ਨੇ ਟੈਲੀਵਿਜ਼ਨ ਦੇ ਸਭ ਤੋਂ ਪਸੰਦੀਦਾ ਸ਼ੋਅ ਰਾਮਾਇਣ ਵਿਚ ਰਾਵਣ ਦਾ ਕਿਰਦਾਰ ਨਿਭਾਇਆ ਸੀ, ਉਹਨਾ ਦੇ ਇਸ ਕਿਰਦਾਰ ਨੂੰ ਕਾਫੀ ਪਸੰਦ ਵੀ ਕੀਤਾ ਗਿਆ।
Actor Arvind Trivedi dies at 82
ਹੋਰ ਪੜ੍ਹੋ: ਪੰਜਾਬ ਦੇ ਬੇੜੇ ’ਚ ਸ਼ਾਮਲ ਹੋਣਗੀਆਂ 842 ਨਵੀਆਂ ਬੱਸਾਂ : ਰਾਜਾ ਵੜਿੰਗ
ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਪੁਸ਼ਟੀ ਉਹਨਾਂ ਦੇ ਭਤੀਜੇ ਨੇ ਕੀਤੀ ਹੈ। ਉਹਨਾਂ ਨੇ ਬੀਤੀ ਰਾਤ ਕਰੀਬ 10 ਵਜੇ ਆਖਰੀ ਸਾਹ ਲਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ।
Actor Arvind Trivedi dies at 82
ਹੋਰ ਪੜ੍ਹੋ: ਇਕ ਲੋਕ-ਰਾਜੀ ਦੇਸ਼ ਵਿਚ, ਸਰਕਾਰਾਂ ਤੇ ਉਚ ਅਦਾਲਤਾਂ ਲੋਕਾਂ ਨੂੰ ਸੜਕਾਂ 'ਤੇ ਆਉਣੋਂ ਰੋਕ ਸਕਦੀਆਂ ਹਨ!
ਅਦਾਕਾਰੀ ਤੋਂ ਇਲਾਵਾ ਅਰਵਿੰਦ ਤ੍ਰਿਵੇਦੀ 1991 ਵਿਚ ਭਾਜਪਾ ਦੀ ਸੀਟ ਤੋਂ ਸਾਬਰਕਥਾ ਚੋਣ ਖੇਤਰ ਤੋਂ ਸੰਸਦ ਮੈਂਬਰ ਚੁਣੇ ਗਏ, ਉਹ ਇਸ ਸੀਟ ’ਤੇ 1996 ਤੱਕ ਸੰਸਦ ਮੈਂਬਰ ਰਹੇ।