
2018 ਵਿਚ ਈਸ਼ਾ ਅੰਬਾਨੀ - ਆਨੰਦ ਪੀਰਾਮਲ ਦੀ ਰਾਇਲ ਵੈਡਿੰਗ ਤੋਂ ਬਾਅਦ ਹੁਣ ਅਕਾਸ਼ ਅੰਬਾਨੀ ਅਤੇ ਸ਼ਲੋਕਾ ਮੇਹਿਤਾ ਦੇ ਵਿਆਹ ਦਾ ਜਸ਼ਨ ਸ਼ੁਰੂ ਹੋਣ ਵਾਲਾ ਹੈ। ਆਲੀਸ਼ਾਨ ਵੈਡਿੰਗ
ਮੁੰਬਈ : 2018 ਵਿਚ ਈਸ਼ਾ ਅੰਬਾਨੀ - ਆਨੰਦ ਪੀਰਾਮਲ ਦੀ ਰਾਇਲ ਵੈਡਿੰਗ ਤੋਂ ਬਾਅਦ ਹੁਣ ਅਕਾਸ਼ ਅੰਬਾਨੀ ਅਤੇ ਸ਼ਲੋਕਾ ਮੇਹਿਤਾ ਦੇ ਵਿਆਹ ਦਾ ਜਸ਼ਨ ਸ਼ੁਰੂ ਹੋਣ ਵਾਲਾ ਹੈ। ਆਲੀਸ਼ਾਨ ਵੈਡਿੰਗ ਤੋਂ ਪਹਿਲਾਂ ਅਕਾਸ਼ ਅਪਣੇ ਦੋਸਤਾਂ ਨੂੰ ਸਵਿਟਜ਼ਰਲੈਂਡ ਵਿਚ ਬੈਚਲਰ ਪਾਰਟੀ ਦੇਣਗੇ। ਜਿਸ ਵਿਚ ਉਨ੍ਹਾਂ ਦੇ ਕਰੀਬੀ ਦੋਸਤ ਸ਼ਾਮਲ ਹੋਣਗੇ। ਮੁਕੇਸ਼ ਅੰਬਾਨੀ ਦੇ ਘਰ ਜਲਦ ਸ਼ਹਿਨਾਈ ਵਜੇਗੀ। ਇਸ ਸਾਲ ਮਾਰਚ ਵਿਚ ਵੀ ਆਕਾਸ਼ ਅੰਬਾਨੀ ਸ਼ਲੋਕਾ ਮਹਿਤਾ ਵਿਆਹ ਕਰਨਗੇ, ਦੋਹਾਂ ਦੇ ਵਿਆਹ ਦੀ ਡੇਟ ਵੀ ਫਾਈਨਲ ਹੋ ਗਈ ਹੈ।
Akash - Shloka
ਖਬਰਾਂ ਅਨੁਸਾਰ ਇਸ ਸਾਲ 9 ਮਾਰਚ ਨੂੰ ਆਕਾਸ਼ ਅਤੇ ਸ਼ਲੋਕਾ ਮਹਿਤਾ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਦੋਹਾਂ ਦੇ ਵਿਆਹ ਦਾ ਸਮਾਰੋਹ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਚ ਤਿੰਨ ਦਿਨ ਚਲੇਗਾ। ਆਕਾਸ਼ ਅੰਬਾਨੀ ਦੀ ਬਾਰਾਤ ਸ਼ਾਮ 3:30 ਵਜੇ ਜੀਓ ਸੈਂਟਰ ਜਾਵੇਗੀ। 10 ਮਾਰਚ ਨੂੰ ਆਕਾਸ਼ ਅਤੇ ਸ਼ਲੋਕਾ ਦਾ ਵੈਡਿੰਗ ਸੈਲੀਬ੍ਰੇਸ਼ਨ ਹੋਵੇਗਾ।
Akash - Shloka
ਇਸ ਦੇ ਅਗਲੇ ਦਿਨ ਮਤਲਬ 11 ਮਾਰਚ ਨੂੰ ਵੈਡਿੰਗ ਰਿਸੈਪਸ਼ਨ ਹੋਵੇਗੀ। ਇਸ ਫੰਕਸ਼ਨ 'ਚ ਦੋਵੇਂ ਪਰਿਵਾਰਾਂ ਦੇ ਲੋਕ ਅਤੇ ਕਰੀਬੀ ਸ਼ਾਮਿਲ ਹੋਣਗੇ। ਇਹ ਸਾਰਾ ਪ੍ਰੋਗਰਾਮ ਵੀ ਜੀਓ ਸੈਂਟਰ ਵਿਚ ਹੀ ਹੋਵੇਗਾ।
Isha - Shloka
ਵਿਆਹ ਤੋਂ ਪਹਿਲਾਂ ਆਕਾਸ਼ ਅੰਬਾਨੀ ਅਪਣੀ ਬੈਚਲਰ ਪਾਰਟੀ ਕਰ ਰਹੇ ਹਨ ਜੋ ਸਵਿੱਟਰਜਰਲੈਂਡ ਦੇ ਸੈਂਟ ਮੋਰਿਟਜ ਵਿਚ ਹੋਵੇਗੀ। ਇਸ ਪਾਰਟੀ ਵਿਚ ਕਈ ਵੱਡੀ-ਵੱਡੀ ਫਿਲਮ ਹਸਤੀਆਂ ਵੀ ਪਹੁੰਚਣਗੀਆਂ। ਇਹ ਸੈਲੀਬ੍ਰੇਸ਼ਨ 23 ਤੋਂ 25 ਫਰਵਰੀ ਤੱਕ ਚਲੇਗਾ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਬੇਟੀ ਈਸ਼ਾ ਦਾ ਵਿਆਹ ਆਨੰਦ ਪੀਰਾਮਲ ਦੇ ਨਾਲ ਬਹੁਤ ਧੂਮਧਾਮ ਨਾਲ ਕੀਤਾ ਸੀ।
Akash and Shloka
ਵਿਆਹ ਬੀਤੇ ਸਾਲ 2018 ਵਿਚ 12 ਦਸੰਬਰ ਨੂੰ ਹੋਇਆ ਸੀ ਜਿਸ ਵਿਚ ਦੇਸ਼ ਦੀ ਵੱਡੀ-ਵੱਡੀ ਰਾਜਨੀਤਕ ਅਤੇ ਫਿਲਮੀ ਹਸਤੀਆਂ ਦੇ ਨਾਲ-ਨਾਲ ਵੱਡੇ-ਵੱਡੇ ਬਿਜਨੈਸਮੈਨ ਅਤੇ ਕਾਰੋਬਾਰੀਆਂ ਨੇ ਵੀ ਦਸਤਕ ਦਿੱਤੀ ਸੀ। ਇਸ ਵਿਆਹ ਵਿਚ ਤਕਰੀਬਨ 1 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਸਨ। ਸ਼ਲੋਕਾ ਹੀਰਾ ਕਾਰੋਬਾਰੀ ਰਸੇਲ ਮੇਹਿਤਾ ਦੀ ਛੋਟੀ ਧੀ ਹੈ। ਅਕਾਸ਼ - ਸ਼ਲੋਕਾ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿਚ ਪੜਾਈ ਕੀਤੀ ਹੈ।
Isha - Shloka
ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿਚ ਪੜਾਈ ਪੂਰੀ ਕਰਨ ਤੋਂ ਬਾਅਦ ਸ਼ਲੋਕਾ 2009 ਵਿਚ ਨਿਊ ਜਰਸੀ ਦੇ ਪ੍ਰਿੰਸਟਨ ਯੂਨੀਵਰਸਿਟੀ ਵਿਚ ਪੜ੍ਹਨ ਚਲੀ ਗਈ ਸੀ। ਉਨ੍ਹਾਂ ਨੇ ਦ ਲੰਦਨ ਸਕੂਲ ਆਫ ਇਕਨਾਮਿਕਸ ਐਂਡ ਪਾਲੀਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰਸ ਕੀਤਾ। ਸ਼ਲੋਕਾ ਰੋਜੀ ਬਲੂ ਫਾਉਂਡੇਸ਼ਨ ਦੀ ਡਾਇਰੈਕਟਰ ਹਨ।