
ਮੈਂਗਲੋਰ ਦੇ ਰਹਿਣ ਵਾਲੇ ਫੋਟੋਗ੍ਰਾਫ਼ਰ ਵਿਵੇਕ ਸਿਕਵੇਰਾ ਉਹ ਫੋਟੋਗ੍ਰਾਫ਼ਰ.....
ਨਵੀਂ ਦਿੱਲੀ (ਭਾਸ਼ਾ): ਮੈਂਗਲੋਰ ਦੇ ਰਹਿਣ ਵਾਲੇ ਫੋਟੋਗ੍ਰਾਫ਼ਰ ਵਿਵੇਕ ਸਿਕਵੇਰਾ ਉਹ ਫੋਟੋਗ੍ਰਾਫ਼ਰ ਹਨ ਜਿਨ੍ਹਾਂ ਨੇ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਵਿਆਹ ਨੂੰ ਕਵਰ ਕੀਤਾ ਅਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ 1 ਲੱਖ 20 ਹਜ਼ਾਰ ਤਸਵੀਰਾਂ ਖਿੱਚੀਆਂ। ਦਿਲਚਸਪ ਗੱਲ ਇਹ ਹੈ ਕਿ ਵਿਵੇਕ ਸਿਕਵੇਰਾ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਕਿਸ ਸ਼ਖਸੀਅਤ ਦੇ ਵਿਆਹ ਨੂੰ ਕਵਰ ਕਰਨ ਵਾਲੇ ਹਨ। ਵਿਵੇਕ ਸਿਕਵੇਰਾ ਨੇ ਮੀਡੀਆ ਨੂੰ ਦੱਸਿਆ, ਇਸ ਪ੍ਰੋਜੈਕਟ ਲਈ ਮੇਰੇ ਨਾਲ ਜੂਨ ਵਿਚ ਸੰਪਰਕ ਕੀਤਾ ਗਿਆ ਸੀ, ਉਸ ਸਮੇਂ ਮੇਰੇ ਤੋਂ ਈਸ਼ਾ ਅੰਬਾਨੀ ਦੇ ਵਿਆਹ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ।
Vivek Sikvera
ਸਿਰਫ਼ ਇਹ ਕਿਹਾ ਗਿਆ ਕਿ ਤੁਸੀਂ 1 ਤੋਂ ਲੈ ਕੇ 15 ਦਸੰਬਰ ਤੱਕ ਦੀ ਤਾਰੀਖ ਖਾਲੀ ਕਰ ਦਿਓ। ਗੱਲਬਾਤ ਤੋਂ ਬਾਅਦ ਵਿਵੇਕ ਸਿਕਵੇਰਾ ਵਲੋਂ ਉਨ੍ਹਾਂ ਦੀ ਪ੍ਰੋਫਾਇਲ ਅਤੇ ਕੰਮ ਦੇ ਸੈਂਪਲ ਮੰਗੇ ਗਏ ਅਤੇ ਉਨ੍ਹਾਂ ਨੂੰ ਅਕਤੂਬਰ ਵਿਚ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਵਿਆਹ ਦਾ ਕਾਂਟਰੈਕਟ ਮਿਲ ਗਿਆ। ਵਿਵੇਕ ਨੂੰ ਪ੍ਰੀ-ਵੈਡਿੰਗ ਵਿਚ ਪੁੱਜਣ ਤੱਕ ਵੀ ਇਸ ਗੱਲ ਦਾ ਪਤਾ ਨਹੀਂ ਚੱਲਿਆ ਕਿ ਉਹ ਕਿਸ ਦੇ ਵਿਆਹ ਵਿਚ ਤਸਵੀਰਾਂ ਖਿੱਚਣ ਜਾ ਰਹੇ ਹਨ। ਜਦੋਂ ਉਨ੍ਹਾਂ ਨੇ ਇਸ ਬਾਰੇ ਵਿਚ ਪੁੱਛਿਆ ਤਾਂ ਉਨ੍ਹਾਂ ਨੂੰ ਇਹ ਕਿਹਾ ਗਿਆ ਗਿਆ ਕਿ ਇਸ ਪ੍ਰੋਜੈਕਟ ਤੋਂ ਬਾਅਦ ਤੁਹਾਡੀ ਜਿੰਦਗੀ ਬਣ ਜਾਵੇਗੀ।
Ambani Marrige Pic
ਵਿਵੇਕ ਨੇ ਦੋ ਅਤੇ ਤਿੰਨ ਦਸੰਬਰ ਨੂੰ ਪੀਰਾਮਲ ਪਰਵਾਰ ਦੀ ਵਾਸਤੂ ਪੂਜਾ ਅਤੇ 8 ਅਤੇ 9 ਦਸੰਬਰ ਨੂੰ ਉਦੈਪੁਰ ਵਿਚ ਹੋਈ ਪ੍ਰੀਵੈਡਿੰਗ ਸੈਰੇਮਨੀ ਕਵਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 12, 13 ਅਤੇ 14 ਦਸੰਬਰ ਨੂੰ ਵਿਆਹ ਤੋਂ ਲੈ ਕੇ ਪਾਰਟੀ ਪ੍ਰੋਗਰਾਮ ਦੀਆਂ ਤਸਵੀਰਾਂ ਵੀ ਖਿੱਚੀਆਂ। ਵਿਵੇਕ ਨੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿਚ 17 ਟੀਮ ਮੈਂਬਰਾਂ ਦੇ ਨਾਲ ਮਿਲ ਕੇ ਕਰੀਬ 1.2 ਲੱਖ ਤਸਵੀਰਾਂ ਖਿੱਚੀਆਂ ਹਨ ਅਤੇ ਇਨ੍ਹਾਂ ਨੂੰ ਤਿਆਰ ਕਰਨ ਲਈ ਉਨ੍ਹਾਂ ਦੇ ਕੋਲ ਇਕ ਮਹੀਨੇ ਦਾ ਸਮਾਂ ਹੈ।