
ਟੀਵੀ ਦੀ ਕ਼ਵੀਨ ਆਖੀ ਜਾਣ ਵਾਲੀ ਏਕਤਾ ਕਪੂਰ ਅੱਜ 43 ਸਾਲ ਦੀ ਹੋ ਗਈ ਹੈ ਅਤੇ ਤੁਸੀਂ ਹੈਰਾਨ ਹੋ ਜਾਓਗੇ ਕਿ 43 ਸਾਲ
ਟੀਵੀ ਦੀ ਕ਼ਵੀਨ ਆਖੀ ਜਾਣ ਵਾਲੀ ਏਕਤਾ ਕਪੂਰ ਅੱਜ 43 ਸਾਲ ਦੀ ਹੋ ਗਈ ਹੈ ਅਤੇ ਤੁਸੀਂ ਹੈਰਾਨ ਹੋ ਜਾਓਗੇ ਕਿ 43 ਸਾਲ ਦੀ ਉਮਰ 'ਚ ਏਕਤਾ 40 ਤੋਂ ਜ਼ਿਆਦਾ ਤਾਂ ਟੀਵੀ ਸੀਰੀਅਲ ਤੇ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ। ਸਾਲ 1995 'ਚ ਜ਼ੀ ਟੀਵੀ ਤੇ ਆਏ ਸੀਰੀਅਲ 'ਹਮ ਪਾਂਚ' ਨੂੰ ਅਜੇ ਤਕ ਵੀ ਕੋਈ ਭੁੱਲ ਨਹੀਂ ਸਕਿਆ ਹੈ।
Ekta Kapoor B'dayਪੰਜ ਕੁੜੀਆਂ ਵਾਲੇ ਪਰਿਵਾਰ ਦੀ ਹਾਸੇ-ਮਖੌਲ ਨਾਲ ਭਰੀ ਕਹਾਣੀ ਨੂੰ ਲੈਕੇ ਆਏ ਇਸ ਸੀਰੀਅਲ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਇਥੋਂ ਹੀ ਸ਼ੁਰੂ ਹੋਇਆ ਸੀ ਏਕਤਾ ਦਾ ਕਦੇ ਨਾ ਖ਼ਤਮ ਹੋਣ ਵਾਲਾ ਸਫ਼ਰ, ਤੇ ਇਹ ਸਫ਼ਰ ਹੁਣ ਤੱਕ ਜਾਰੀ ਹੈ। ਇਸ ਸਫ਼ਰ ਦੇ ਹਰ ਮੋੜ ਤੇ ਏਕਤਾ ਨੇ ਸਾਡਾ ਮਨੋਰੰਜਨ ਕਰਨ ਲਈ ਵੱਖ ਵੱਖ ਤਰਾਂਹ ਦੇ ਸੀਰੀਅਲ ਤੇ ਫ਼ਿਲਮਾਂ ਸਾਡੀ ਝੋਲੀ ਪਾਈਆਂ।
Happy B'dayਅੱਜ ਬਾਲਾਜੀ ਦੀ ਗੱਲ ਕਰੀਏ ਤਾਂ ਇਹ ਬੈਨਰ ਹਰ ਟੀਵੀ ਅਦਾਕਾਰ ਦਾ ਸੁਪਨਾ ਬਣ ਚੁੱਕਿਆ ਹੈ। ਹਰ ਕੋਈ ਬਾਲਾਜੀ ਨਾਲ ਕਮ ਕਰਨ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ। ਵੈਸੇ ਤਾਂ ਏਕਤਾ ਦੇ ਨਾਮ 20 ਤੋਂ ਜ਼ਿਆਦਾ ਹਿੱਟ ਸੀਰੀਅਲ ਹਨ ਪਰ ਜੇ ਇਨ੍ਹਾਂ ਪੰਜ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਬਾਲਾਜੀ ਤੇ ਏਕਤਾ ਨੂੰ ਹਰ ਘਰ ਦਾ ਸਦੱਸ ਹੀ ਬਣਾ ਦਿਤਾ ਸੀ।
Hum Paanchਇਨ੍ਹਾਂ ਪੰਜ ਵਿਚ ਸ਼ਾਮਿਲ ਹਨ 'ਹਮ ਪਾਂਚ', 'ਕਉਂਕਿ ਸਾਸ ਭੀ ਕਭੀ ਬਹੁ ਥੀ', 'ਕਹਾਣੀ ਘਰ ਘਰ ਕੀ', 'ਕਸੌਟੀ ਜ਼ਿੰਦਗੀ ਕੀ', ਤੇ ਹਾਲਹਿਂ ਵਿਚ ਕਲਰਜ਼ ਤੇ ਚਲ ਰਿਹਾ ਸੀਰੀਅਲ 'ਨਾਗਿਨ 3'। ਨਾਗਿਨ ਦੀ ਕਾਮਯਾਬੀ ਦਾ ਅੰਦਾਜ਼ਾ ਇਸੇ ਚੀਜ਼ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਸੀਰੀਅਲ 2015 ਤੋਂ ਲਗਾਤਾਰ ਸਾਡਾ ਮਨੋਰੰਜਨ ਕਰਦਾ ਆ ਰਿਹਾ ਹੈ ਤੇ ਹੁਣ ਅਸੀਂ ਇਸ ਦੀ ਤੀਜੀ ਕੜੀ ਕਲਰਜ਼ ਚੈੱਨਲ ਤੇ ਦੇਖ ਰਹੇ ਹਾਂ।
Kyuki saas bhi kabhi bahu thiਕੁਲ ਮਿਲਾ ਕੇ ਟੀਵੀ ਦੇ ਮਾਮਲੇ 'ਚ ਏਕਤਾ ਜਿਸ ਵੀ ਤਰ੍ਹਾਂ ਦਾ ਤਜ਼ਰਬਾ ਕਰ ਲਏ ਉਹ ਸਫਲ ਹੀ ਹੁੰਦਾ ਹੈ ਤੇ ਸ਼ਾਇਦ ਇਸੇ ਹੁਨਰ ਨੂੰ ਹੀ ਤਜ਼ਰਬਾ ਕਹਿੰਦੇ ਹਨ। ਏਕਤਾ ਦੇ 43ਵੇਂ ਜਨਮ ਦਿਨ ਤੇ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਮੀਦ ਕਰਦੇ ਹਾਂ ਕਿ ਛੋਟੇ ਪਰਦੇ ਦੀ ਇਸ ਰਾਣੀ ਦਾ ਰਾਜ ਇਸੇ ਤਰ੍ਹਾਂ ਕਾਇਮ ਰਹੇ।