
ਦੀਪਿਕਾ ਪਾਦੂਕੋਣ ਇਹਨੀਂ ਦਿਨੀਂ ਅਪਣੀ ਫਿਲਮ ਛਪਾਕ ਦੀ ਪ੍ਰਮੋਸ਼ਨ ਵਿਚ ਲੱਗੀ ਹੋਈ ਹੈ।
ਨਵੀਂ ਦਿੱਲੀ: ਦੀਪਿਕਾ ਪਾਦੂਕੋਣ ਇਹਨੀਂ ਦਿਨੀਂ ਅਪਣੀ ਫਿਲਮ ਛਪਾਕ ਦੀ ਪ੍ਰਮੋਸ਼ਨ ਵਿਚ ਲੱਗੀ ਹੋਈ ਹੈ। ਹਾਲ ਹੀ ਵਿਚ ਦੀਪਿਕਾ ਅਪਣੇ ਕੋ-ਸਟਾਰ ਵਿਕਰਾਂਤ ਮੈਸੀ ਨਾਲ ਪ੍ਰਮੋਸ਼ਨ ਕਰ ਰਹੀ ਸੀ। ਇਸ ਦੌਰਾਨ ਦੀਪਿਕਾ ਬਲੈਕ ਕਲਰ ਦੇ ਲੈਦਰ ਅਟਾਇਰ ਵਿਚ ਨਜ਼ਰ ਆਈ। ਪਰ ਦੀਪਿਕਾ ਲਈ ਇਹ ਲੈਦਰ ਡ੍ਰੈਸ ਗਲੇ ਦੀ ਫਾਂਸੀ ਬਣ ਗਈ।
File Photo
ਇਸ ਦੇ ਨਾਲ ਉਹ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ ਆ ਗਈ ਹੈ। ਸੋਸ਼ਲ ਮੀਡੀਆ ‘ਤੇ ਦੀਪਿਕਾ ਦੀ ਇਸ ਡ੍ਰੈੱਸ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੂਮੈਂਟ ਕਰ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਮੁੰਬਈ ਦੇ ਇਸ ਮੌਸਮ ਵਿਚ ਦੀਪਿਕਾ ਨੇ ਅਜਿਹੀ ਡ੍ਰੈੱਸ ਕਿਉਂ ਪਹਿਨੀ ਹੈ? ਇਕ ਯੂਜ਼ਰ ਨੇ ਲਿਖਿਆ-ਕੀ ਸੀ ਤੇ ਹੁਣ ਕੀ ਹੋ ਗਈ ਹੈ।
Photo 1
ਦੂਜੇ ਨੇ ਲਿਖਿਆ, ਦੀਪਿਕਾ ਤੁਸੀਂ ਮੇਰਾ ਸੋਫਾ ਕਵਰ ਕਿਉਂ ਪਹਿਨਿਆ ਹੈ। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ, ਦੀਪਿਕਾ ਨੇ ਕੀ ਪਹਿਨਿਆ ਹੈ। ਨਾ ਕੋਈ ਸਟਾਇਲ ਨਾ ਕੋਈ ਸੈਂਸ। ਦੱਸ ਦਈਏ ਕਿ ਦੀਪਿਕਾ ਨੇ ਕਾਲੇ ਰੰਗ ਦਾ ਪੂਰੀਆਂ ਬਾਹਾਂ ਦਾ ਟਾਪ ਅਤੇ ਕਾਲੀ ਪੈਂਟ ਪਹਿਨੀ ਹੋਈ।
Deepika Padukone
ਇਸ ਦੇ ਨਾਲ ਉਹਨਾਂ ਨੇ ਪੋਟੀ ਟੇਲ ਬਣਾਈ ਅਤੇ ਈਅਰਿੰਗਸ ਪਹਿਨੇ ਸੀ। ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਵਿਕਰਾਂਤ ਦੀ ਫਿਲਮ ਛਪਾਕ 10 ਜਨਵਰੀ ਨੂੰ ਰਿਲੀਜ਼ ਹੋਵੇਗੀ। ਮੇਘਨਾ ਗੁਲਜ਼ਾਰ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ। ਸ਼ੁੱਕਰਵਾਰ ਨੂੰ ਫਿਲਮ ਦਾ ਟਾਈਟਰ ਟ੍ਰੈਕ ਰਿਲੀਜ਼ ਹੋਇਆ ਸੀ।