Anant Ambani Pre-Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਪ੍ਰੀ-ਵੈਡਿੰਗ ਮੌਕੇ ਫ਼ਿਲਮੀ ਸਿਤਾਰਿਆਂ ਤੋਂ ਮਿਲੇ ਬੇਸ਼ਕੀਮਤੀ ਤੋਹਫ਼ੇ
Published : Mar 8, 2024, 1:43 pm IST
Updated : Mar 8, 2024, 1:43 pm IST
SHARE ARTICLE
Anant Ambani Radhika Merchant Expensive Pre Wedding Gifts
Anant Ambani Radhika Merchant Expensive Pre Wedding Gifts

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਵਿਚ ਲਗਭਗ ਹਰ ਬਾਲੀਵੁੱਡ ਸਿਤਾਰੇ ਨੇ ਸ਼ਿਰਕਤ ਕੀਤੀ ਅਤੇ ਜੋ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨੇ ਜੋੜੇ ਲਈ ਤੋਹਫ਼ੇ ਭੇਜੇ।

Anant Ambani Pre-Wedding:  ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਪੂਰੀ ਦੁਨੀਆਂ ਵਿਚ ਚਰਚਾ ਹੋਈ। ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਦੇ ਡਾਂਸ ਤੋਂ ਲੈ ਕੇ ਵਿਦੇਸ਼ੀ ਮਹਿਮਾਨਾਂ ਦੀ ਆਮਦ ਤਕ ਲਗਭਗ ਹਰ ਚੀਜ਼ ਨੇ ਲੋਕਾਂ ਦਾ ਧਿਆਨ ਖਿੱਚਿਆ। ਸੋਸ਼ਲ ਮੀਡੀਆ 'ਤੇ ਵੀ ਅੰਬਾਨੀ ਦੀ ਪਾਰਟੀ ਚਰਚਾ ਵਿਚ ਹੈ। ਹੁਣ ਇਸ ਜੋੜੇ ਨੂੰ ਪ੍ਰੀ-ਵੈਡਿੰਗ 'ਚ ਮਿਲਣ ਵਾਲੇ ਤੋਹਫ਼ਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ।

ਦੇਸ਼ ਦੇ ਸੱਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਅਪਣੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਇਕ ਪ੍ਰੀ-ਵੈਡਿੰਗ ਪਾਰਟੀ ਦੀ ਮੇਜ਼ਬਾਨੀ ਕੀਤੀ। ਜਿਥੇ ਬਾਲੀਵੁੱਡ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ।

ਅੰਬਾਨੀ ਦੀ ਪ੍ਰੀ-ਵੈਡਿੰਗ ਪਾਰਟੀ ਖਤਮ ਹੋ ਗਈ ਹੈ, ਪਰ ਚਰਚਾ ਅਜੇ ਵੀ ਬਰਕਰਾਰ ਹੈ। ਇਸ ਦੌਰਾਨ ਹੁਣ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਹੋਣ ਵਾਲੀ ਦੁਲਹਨ ਰਾਧਿਕਾ ਮਰਚੈਂਟ ਨੂੰ ਪਾਰਟੀ 'ਚ ਮਿਲੇ ਮਹਿੰਗੇ ਤੋਹਫ਼ਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਵਿਚ ਲਗਭਗ ਹਰ ਬਾਲੀਵੁੱਡ ਸਿਤਾਰੇ ਨੇ ਸ਼ਿਰਕਤ ਕੀਤੀ ਅਤੇ ਜੋ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨੇ ਜੋੜੇ ਲਈ ਤੋਹਫ਼ੇ ਭੇਜੇ।

ਸ਼ਾਹਰੁਖ ਖ਼ਾਨ ਅਤੇ ਗੌਰੀ

ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਗਿਫਟ ਦੇਣ ਦੇ ਮਾਮਲੇ 'ਚ ਵੀ ਬਾਦਸ਼ਾਹ ਸਾਬਤ ਹੋਏ ਹਨ। ਉਨ੍ਹਾਂ ਨੇ ਅਨੰਤ ਅਤੇ ਰਾਧਿਕਾ ਨੂੰ ਸੱਭ ਤੋਂ ਮਹਿੰਗਾ ਤੋਹਫਾ ਦਿਤਾ। ਕਿੰਗ ਖਾਨ ਨੇ ਵਿਆਹ ਤੋਂ ਪਹਿਲਾਂ ਜੋੜੇ ਨੂੰ ਇਕ ਲਗਜ਼ਰੀ ਸਪੋਰਟਸ ਕਾਰ ਦਿਤੀ ਸੀ, ਜਿਸ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾਂਦੀ ਹੈ।

Photo

ਸਲਮਾਨ ਖ਼ਾਨ

ਸਲਮਾਨ ਖਾਨ ਨੇ ਪ੍ਰੀ-ਵੈਡਿੰਗ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨਾਲ ਖੂਬ ਮਸਤੀ ਕੀਤੀ। ਪਾਰਟੀ ਵਿਚ ਅਭਿਨੇਤਾ ਨੇ ਲਾੜੇ ਨੂੰ ਫਿਲਿਪ ਬ੍ਰਾਂਡ ਦੀ ਇਕ ਮਹਿੰਗੀ ਕਸਟਮਾਈਜ਼ਡ ਘੜੀ ਅਤੇ ਲਾੜੀ ਨੂੰ ਡਾਇਮੰਡ ਈਅਰ ਰਿੰਗ ਤੋਹਫ਼ੇ ਵਿਚ ਦਿਤੇ।

Photo

ਰਣਬੀਰ ਕਪੂਰ- ਆਲੀਆ ਭੱਟ

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਧੀ ਰਾਹਾ ਕਪੂਰ ਨਾਲ ਪਹੁੰਚੇ। ਦੋਵਾਂ ਨੇ ਜੋੜੇ ਨੂੰ ਬਹੁਤ ਮਹਿੰਗਾ ਤੋਹਫਾ ਦਿਤਾ ਹੈ। ਖ਼ਬਰਾਂ ਮੁਤਾਬਕ ਆਲੀਆ ਨੇ ਰਾਧਿਕਾ ਨੂੰ ਗੁਚੀ ਬ੍ਰਾਂਡ ਦਾ ਹੀਰੇ ਨਾਲ ਜੜਿਆ ਪਰਸ ਦਿਤਾ। ਇਸ ਦੌਰਾਨ ਰਣਬੀਰ ਨੇ ਅਨੰਤ ਨੂੰ ਜੌਰਡਨ ਬ੍ਰਾਂਡ ਦੇ ਮਹਿੰਗੇ ਜੁੱਤੇ ਗਿਫਟ ਕੀਤੇ।

Photo

ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ

ਕਿਆਰਾ ਅਡਵਾਨੀ ਅਨੰਤ ਅੰਬਾਨੀ ਦੀ ਭੈਣ ਈਸ਼ਾ ਅੰਬਾਨੀ ਦੀ ਬਚਪਨ ਦੀ ਦੋਸਤ ਹੈ। ਅਦਾਕਾਰਾ ਅੰਬਾਨੀ ਪਰਵਾਰ ਦੀ ਲਗਭਗ ਹਰ ਪਾਰਟੀ 'ਚ ਨਜ਼ਰ ਆਉਂਦੀ ਹੈ। ਅਜਿਹੇ 'ਚ ਪ੍ਰੀ-ਵੈਡਿੰਗ 'ਚ ਕੁੱਝ ਖਾਸ ਲਿਆਉਣਾ ਜ਼ਰੂਰੀ ਸੀ। ਖ਼ਬਰਾਂ ਮੁਤਾਬਕ ਕਿਆਰਾ ਅਤੇ ਸਿਧਾਰਥ ਨੇ ਅਨੰਤ ਅਤੇ ਰਾਧਿਕਾ ਨੂੰ ਸੋਨੇ ਅਤੇ ਹੀਰੇ ਦੇ ਬਣੇ ਗਣਪਤੀ-ਲਕਸ਼ਮੀ ਤੋਹਫੇ 'ਚ ਦਿਤੇ।

Photo

ਰਣਵੀਰ ਸਿੰਘ-ਦੀਪਿਕਾ ਪਾਦੁਕੋਣ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੀ ਤੋਹਫ਼ੇ ਦੇਣ ਦੇ ਮਾਮਲੇ ਵਿਚ ਪਿੱਛੇ ਨਹੀਂ ਰਹੇ। ਜੇਕਰ ਰੀਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਅਨੰਤ ਅਤੇ ਰਾਧਿਕਾ ਨੂੰ ਲਗਜ਼ਰੀ ਬ੍ਰਾਂਡ ਦਾ ਹੀਰਿਆਂ ਨਾਲ ਜੜੀਆਂ ਘੜੀਆਂ ਦਾ ਸੈੱਟ ਗਿਫਟ ਕੀਤਾ ਹੈ।

Photo

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ

ਖ਼ਬਰਾਂ ਅਨੁਸਾਰ ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਲਗਜ਼ਰੀ ਬ੍ਰਾਂਡ ਦਾ ਬਰੇਸਲੇਟ ਅਤੇ ਹੀਰੇ ਦਾ ਹਾਰ ਤੋਹਫ਼ੇ 'ਚ ਦਿਤਾ ਹੈ।

Photo

ਸ਼ਾਹਿਦ ਕਪੂਰ ਅਤੇ ਮੀਰਾ ਕਪੂਰ

ਇਸ ਸੂਚੀ 'ਚ ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਦਾ ਨਾਂਅ ਵੀ ਸ਼ਾਮਲ ਹੈ, ਜਿਨ੍ਹਾਂ ਨੇ ਰਾਧਿਕਾ ਮਰਚੈਂਟ ਨੂੰ ਇਕ ਮਹਿੰਗਾ ਰੂਬੀ ਜੜਿਆ ਹੋਇਆ ਹੀਰੇ ਦਾ ਹਾਰ ਅਤੇ ਅਨੰਤ ਅੰਬਾਨੀ ਨੂੰ ਇਕ ਮਹਿੰਗਾ ਪਰਫਿਊਮ ਗਿਫਟ ਕੀਤਾ ਹੈ।

Photo

(For more Punjabi news apart from Anant Ambani Radhika Merchant Expensive Pre Wedding Gifts news, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement