Rihanna Oops Moment: ਅਨੰਤ -ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ Oops Moment ਦਾ ਸ਼ਿਕਾਰ ਹੋਈ ਰਿਹਾਨਾ; ਤਸਵੀਰ ਵਾਇਰਲ
Published : Mar 2, 2024, 3:51 pm IST
Updated : Mar 2, 2024, 3:52 pm IST
SHARE ARTICLE
Rihanna Oops Moment at Anant Ambani Radhika Merchant Wedding
Rihanna Oops Moment at Anant Ambani Radhika Merchant Wedding

ਈਵੈਂਟ 'ਚ ਹਾਲੀਵੁੱਡ ਪੌਪ ਸਿੰਗਰ ਰਿਹਾਨਾ ਨੇ ਵੀ ਅਪਣੀ ਪੇਸ਼ਕਾਰੀ ਦਿਤੀ ਪਰ ਈਵੈਂਟ 'ਚ ਸਟੇਜ 'ਤੇ ਪਰਫਾਰਮ ਕਰਦੇ ਹੋਏ ਰਿਹਾਨਾ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ।

Rihanna Oops Moment: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਫਿਲਹਾਲ ਗੁਜਰਾਤ ਦੇ ਜਾਮਨਗਰ 'ਚ ਚੱਲ ਰਿਹਾ ਹੈ। 1 ਮਾਰਚ ਤੋਂ ਸ਼ੁਰੂ ਹੋਇਆ ਇਹ ਸਮਾਗਮ 3 ਮਾਰਚ ਤਕ ਜਾਰੀ ਰਹੇਗਾ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਹੋਏ ਇਸ ਸਮਾਗਮ ਵਿਚ ਦੇਸ਼-ਵਿਦੇਸ਼ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਈਵੈਂਟ 'ਚ ਹਾਲੀਵੁੱਡ ਪੌਪ ਸਿੰਗਰ ਰਿਹਾਨਾ ਨੇ ਵੀ ਅਪਣੀ ਪੇਸ਼ਕਾਰੀ ਦਿਤੀ ਪਰ ਈਵੈਂਟ 'ਚ ਸਟੇਜ 'ਤੇ ਪਰਫਾਰਮ ਕਰਦੇ ਹੋਏ ਰਿਹਾਨਾ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ।

ਦਰਅਸਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਈਵੈਂਟ 'ਚ ਰਿਹਾਨਾ ਨੇ ਅਪਣੇ ਮਸ਼ਹੂਰ ਗੀਤ 'ਵਾਈਲਡ ਥਿੰਗਜ਼', 'ਪੋਰ ਟੀ ਅੱਪ' ਅਤੇ 'ਡਾਇਮੰਡਸ' 'ਤੇ ਦਮਦਾਰ ਪਰਫਾਰਮੈਂਸ ਦਿਤੀ। ਨਾ ਸਿਰਫ ਮਹਿਮਾਨ ਸਗੋਂ ਅੰਬਾਨੀ ਪਰਵਾਰ ਵੀ ਖੁਦ ਨੂੰ ਉਨ੍ਹਾਂ ਦੇ ਗੀਤਾਂ 'ਤੇ ਨੱਚਣ ਲਈ ਮਜਬੂਰ ਹੋ ਗਿਆ ਅਤੇ ਸਾਰਿਆਂ ਨੇ ਇਸ ਦਾ ਭਰਪੂਰ ਆਨੰਦ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਰਿਹਾਨਾ ਸਟੇਜ 'ਤੇ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ। ਅਸਲ 'ਚ ਰਿਹਾਨਾ ਜਦੋਂ ਸਟੇਜ 'ਤੇ ਡਾਂਸ ਕਰ ਰਹੀ ਸੀ ਤਾਂ ਉਸ ਦੀ ਬਾਂਹ ਦੀਆਂ ਸਲੀਵਜ਼ ਦੀ ਸਿਲਾਈ ਖੁੱਲ੍ਹ ਗਈ। ਰਿਹਾਨਾ ਦਾ ਇਹ ਪਲ ਕੈਮਰੇ 'ਚ ਕੈਦ ਹੋ ਗਿਆ। ਰਿਹਾਨਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਸਿਆ ਜਾ ਰਿਹਾ ਹੈ ਕਿ ਰਿਹਾਨਾ ਨੇ ਸਿਰਫ ਕੁੱਝ ਘੰਟਿਆਂ ਦੀ ਪਰਫਾਰਮੈਂਸ ਲਈ ਅੰਬਾਨੀ ਤੋਂ ਵੱਡੀ ਰਕਮ ਇਕੱਠੀ ਕੀਤੀ ਹੈ। ਇਕ ਰੀਪੋਰਟ ਮੁਤਾਬਕ ਅੰਬਾਨੀ ਪਰਵਾਰ ਵਲੋਂ ਉਸ ਨੂੰ ਲਗਭਗ 66 ਤੋਂ 74 ਕਰੋੜ ਰੁਪਏ ਦੀ ਫੀਸ ਦਿਤੀ ਗਈ ਹੈ। ਰਿਹਾਨਾ ਨੂੰ ਭਾਰਤ ਅਤੇ ਇਥੋਂ ਦਾ ਸੱਭਿਆਚਾਰ ਬਹੁਤ ਪਸੰਦ ਸੀ। ਉਹ ਭਾਰਤ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਦੁਬਾਰਾ ਵਾਪਸ ਆਉਣ ਦੀ ਇੱਛਾ ਪ੍ਰਗਟਾਈ। ਰਿਹਾਨਾ ਨੇ ਪਾਪਰਾਜ਼ੀ ਨੂੰ ਕਿਹਾ ਕਿ ਉਸ ਨੂੰ ਭਾਰਤ ਬਹੁਤ ਪਸੰਦ ਹੈ ਅਤੇ ਉਹ ਇਥੇ ਦੁਬਾਰਾ ਆਉਣਾ ਚਾਹੁੰਦੀ ਹੈ।

(For more Punjabi news apart from Rihanna Oops Moment Anant Ambani Radhika Merchant Wedding News in Punjabi, stay tuned to Rozana Spokesman)

Location: India, Gujarat, Jamnagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement