ਦੋ ਦਿਨ ਜੇਲ੍ਹ 'ਚ ਰਹੇ ਸਲਮਾਨ ਨੂੰ ਹੋਇਆ ਕਰੋੜਾਂ ਦਾ ਘਾਟਾ 
Published : Apr 8, 2018, 4:27 pm IST
Updated : Apr 8, 2018, 4:27 pm IST
SHARE ARTICLE
Salman Khan
Salman Khan

ਸਲਮਾਨ ਲਈ ਇਹ ਪਰੇਸ਼ਾਨੀ ਸਭ ਤੋਂ ਵੱਡੀ ਹੈ ਕਿਉਂਕਿ ਉਹ ਇਸ ਫਿਲਮ ਦੇ ਸਿਰਫ ਐਕਟਰ ਹੀ ਨਹੀਂ ਸਗੋਂ ਸਹਿ-ਪ੍ਰੋਡਿਊਸਰ ਵੀ ਹਨ

ਕਾਲਾ ਹਿਰਨ ਸ਼ਿਕਾਰ ਮਾਮਲੇ ਤੋਂ ਬਾਅਦ ਸੁਰਖੀਆਂ ਚ ਆਏ ਬਾਲੀਵੁੱਡ ਸਟਾਰ ਅਦਾਕਾਰ ਸਲਮਾਨ ਖਾਨ ਭਾਵੇਂ ਹੀ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ ਪਰ ਅਜੇ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਘਟ ਹੋਣ ਦੀਆਂ ਨਾਮ ਨਹੀਂ ਲੈ ਰਹੀਆਂ। ਸਲਮਾਨ ਮਹਿਜ਼ ਦੋ ਦਿਨ ਜੇਲ 'ਚ ਰਹਿ ਕੇ ਆਏ ਹਨ ਜਿਸ ਨਾਲ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ।ਇਸ ਦੇ ਨਾਲ ਹੀ  ਈਦ ਮੌਕੇ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' ਦੀ ਸ਼ੂਟਿੰਗ ਅਜੇ ਵੀ ਤੱਕ ਪੂਰੀ ਨਹੀਂ ਹੋਈ ਹੈ।Salman Khan in balcony Salman Khan in balcony

ਸਲਮਾਨ ਲਈ ਇਹ ਪਰੇਸ਼ਾਨੀ ਸਭ ਤੋਂ ਵੱਡੀ ਹੈ ਕਿਉਂਕਿ ਉਹ ਇਸ ਫਿਲਮ ਦੇ ਸਿਰਫ ਐਕਟਰ ਹੀ ਨਹੀਂ ਸਗੋਂ ਸਹਿ-ਪ੍ਰੋਡਿਊਸਰ ਵੀ ਹਨ। ਜਿਸ ਵਿਚ ਉਨ੍ਹਾਂ ਦੇ ਕਰੋੜਾਂ ਰੁਪਏ ਖਰਚ ਹੋਏ ਹਨ। ਤੁਹਾਨੁੰ ਦਸ ਦੀਏ ਕਿ ਫ਼ਿਲਮ 'ਰੇਸ 3' ਦੇ ਪ੍ਰੋਡਿਊਸਰ ਰਮੇਸ਼ ਤੌਰਾਨੀ ਨੇ ਦੱਸਿਆ ਹੈ ਕਿ ਫਿਲਮ ਦੀ ਸ਼ੂਟਿੰਗ ਅਜੇ ਅਧੂਰੀ ਹੈ।  ਫ਼ਿਲਮ ਦੇ ਇਕ ਗੀਤ ਤੇ ਕੁਝ ਸੀਨਜ਼ ਅਜੇ ਸ਼ੂਟ ਕਰਨੇ ਬਾਕੀ ਹਨ। ਸਾਨੂੰ ਭਰੋਸਾ ਹੈ ਕਿ ਸਲਮਾਨ ਖਾਨ ਮਹੀਨੇ ਦੇ ਅੰਤ ਤੱਕ ਇਸ ਕੰਮ ਨੂੰ ਪੂਰਾ ਕਰ ਲੈਣਗੇ ਤਾਂਕਿ ਫਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਜਲਦੀ ਪੂਰਾ ਹੋ ਸਕੇ ਤੇ ਇਸ ਦਾ ਪ੍ਰੋਮਸ਼ਨ ਸਮੇਂ ਰਹਿੰਦੇ ਹੀ ਸ਼ੁਰੂ ਹੋ ਸਕੇ।Salman KhanSalman Khanਇਥੇ ਦੱਸਣਯੋਗ ਹੈ ਕਿ ਸਲਮਾਨ ਖਾਨ ਕੋਲ ਕਈ ਹੋਰ ਵੱਡੇ-ਵੱਡੇ ਪ੍ਰੋਜੈਕਟ ਵੀ ਹਨ। ਜੋ ਉਨ੍ਹਾ ਦੇ ਇਸ ਕੇਸ ਦੇ ਚਲਦਿਆਂ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਵਿਚ  'ਰੇਸ 3' ਦੀ ਸ਼ੂਟਿੰਗ ਪੂਰੀ ਹੁੰਦੇ ਹੀ ਉਨ੍ਹਾਂ ਕੋਲ ਫਿਲਮ  'ਭਾਰਤ', 'ਕਿੱਕ 2' ਤੇ 'ਦਬੰਗ 3' ਹੈ ਜਿਨ੍ਹਾਂ ਦੀ ਸ਼ੂਟਿੰਗ ਵੀ ਸ਼ੁਰੂ ਕਰਨੀ ਹੋਵੇਗੀ । ਇਨ੍ਹਾਂ ਫਿਲਮਾਂ 'ਤੇ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਹੈ। ਜ਼ਮਾਨਤ ਮਿਲ ਜਾਣ ਕਾਰਨ ਉਹ ਭਾਵੇਂ ਹੀ ਆਪਣਾ ਕੰਮ ਜ਼ਾਰੀ ਰੱਖ ਸਕਦੇ ਹਨ ਪਰ ਇਥੇ ਦਿੱਕਤ ਇਹ ਹੈ ਕਿ ਸਲਮਾਨ ਨੂੰ ਅਦਾਲਤ ਵਲੋਂ ਭਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਜਿਸ ਕਾਰਨ ਸ਼ੂਟਿੰਗ 'ਚ ਦਿੱਕਤ ਆ ਸਕਦੀ ਹੈ।  ਜੇਕਰ ਉਨ੍ਹਾਂ ਨੂੰ ਕਿਸੇ ਕੰਮ ਦੇ ਸਿਲਸਿਲੇ 'ਚ ਵਿਦੇਸ਼ ਜਾਣਾ ਹੋਵੇਗਾ ਤਾਂ ਪਹਿਲਾਂ ਕੋਰਟ ਤੋਂ ਇਜਾਜ਼ਤ ਲੈਣੀ ਪਵੇਗੀ।  Salman KhanSalman Khanਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਸਿਰਫ ਜ਼ਮਾਨਤ ਮਿਲੀ ਹੈ। ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਦੀ ਸਜ਼ਾ 5 ਸਾਲ ਬਰਕਰਾਰ ਹੈ। ਸਲਮਾਨ ਨੂੰ ਮਿਲੀ ਰਾਹਤ ਸਿਰਫ ਕੁਝ ਦਿਨਾਂ ਦੀ ਹੈ ਕਿਉਂਕਿ ਬਿਸ਼ਨੋਈ ਸਮਾਜ ਉਨ੍ਹਾਂ ਦੀ ਜ਼ਮਾਨਤ ਖਿਲਾਫ ਹਾਈਕੋਰਟ ਜਾਣ 'ਤੇ ਵਿਚਾਰ ਕਰ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ ਸਲਮਾਨ ਖਾਨ ਨੂੰ 7 ਮਈ ਨੂੰ ਵੀ ਕੋਰਟ 'ਚ ਪੇਸ਼ ਹੋਣਾ ਪਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement