ਆਰਟੀਕਲ 15: ਬ੍ਰਾਹਮਣ ਸਮਾਜ ਦੀ ਪਟੀਸ਼ਨ ਨੂੰ ਐਸਸੀ ਨੇ ਕੀਤਾ ਖਾਰਜ
Published : Jul 8, 2019, 5:04 pm IST
Updated : Jul 8, 2019, 5:04 pm IST
SHARE ARTICLE
Article 15 ayushmaan khurana film sc refuses brahmans plea to cancel its certificate
Article 15 ayushmaan khurana film sc refuses brahmans plea to cancel its certificate

ਬ੍ਰਾਹਮਣ ਵੱਲੋਂ ਆਰਟੀਕਲ 15 ਦਾ ਕੀਤਾ ਜਾ ਰਿਹਾ ਸੀ ਵਿਰੋਧ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬ੍ਰਾਹਮਣ ਸਮਾਜ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਆਰਟੀਕਲ 15 ਦਾ ਸਾਰਟੀਫ਼ਿਕੇਟ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਬ੍ਰਾਹਮਣ ਸਮਾਜ ਨੇ ਫ਼ਿਲਮ ਵਿਚ ਦਿਖਾਏ ਗਏ ਕੁੱਝ ਦ੍ਰਿਸ਼ਾਂ ਤੋਂ ਕੁੱਝ ਮੁਸ਼ਕਲ ਹੋਣ ਕਾਰਨ ਸੁਪਰੀਮ ਕੋਰਟ ਵਿਚ ਇਸ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਦੇ ਸਾਰਟੀਫ਼ਿਕੇਟ ਨੂੰ ਰੱਦ ਕਰਨ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਮਨ੍ਹਾ ਕਰ ਦਿੱਤਾ।

Article 15 director Anubhav sinha reaction against karni senaArticle15 

ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਅਪਣੀਆਂ ਸ਼ਿਕਾਇਤਾਂ ਨਾਲ ਉਚ ਅਧਿਕਾਰੀ ਨਾਲ ਸੰਪਰਕ ਕਰਨ। ਭਾਰਤ ਦੇ ਸੈਂਟਰਲ ਬੋਰਡ ਆਫ਼ ਫ਼ਿਲਮ ਸਾਰਟੀਫ਼ਿਕੇਸ਼ਨ ਇਸ ਫ਼ਿਲਮ ਨੂੰ U/A ਸਾਰਟੀਫ਼ਿਕੇਟ ਦਿੱਤਾ ਸੀ ਜਿਸ ਤੋਂ ਬਾਅਦ ਹੀ ਫ਼ਿਲਮ ਆਰਟੀਕਲ 15 ਵਿਰੁੱਧ ਬ੍ਰਾਹਮਣ ਸਮਾਜ ਨੇ ਇਸ ਸਾਰਟੀਫ਼ਿਕੇਟ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਦਾ ਮੰਨਣਾ  ਹੈ ਕਿ ਫ਼ਿਲਮ ਵਿਚ ਕੁੱਝ ਅਜਿਹੇ ਦ੍ਰਿਸ਼ ਹਨ ਜਿਹਨਾਂ ਤੋਂ ਬਾਹਮਣਾਂ ਦਾ ਅਕਸ ਖਰਾਬ ਬਣਾਉਂਦੇ ਹਨ।

ਇਹ ਫ਼ਿਲਮ 28 ਜੂਨ ਨੂੰ ਸਿਨੇਮਾ ਘਰਾਂ ਵਿਚ ਆਈ ਸੀ। ਪਰ ਰਿਲੀਜ਼ ਦੇ ਸਮੇਂ ਇਸ ਫ਼ਿਲਮ ਨੂੰ ਕਈ ਸ਼ਹਿਰਾਂ ਵਿਚ ਬੈਨ ਕਰ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਬ੍ਰਾਹਮਣ ਸੰਗਠਨਾਂ ਨੇ ਫ਼ਿਲਮ ਵਿਰੁਧ ਇਕ ਮਲਟੀਪਲੈਕਸ ਤੋਂ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਕਾਰਨ ਫ਼ਿਲਮ ਦੇ ਕਈ ਸ਼ੋਅ ਰੱਦ ਹੋ ਗਏ ਸਨ। ਇਸ ਦਾ ਵਿਰੋਧ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹੋ ਰਿਹਾ ਸੀ।

ਫ਼ਿਲਮ ਦੇ ਡਾਇਰੈਕਟਰ ਅਨੁਭਵ ਸਿਨਹਾ ਨੇ ਰਿਲੀਜ਼ ਤੋਂ ਪਹਿਲਾਂ ਕਰਣੀ ਸੈਨਾ ਅਤੇ ਬਾਹਮਣ ਸੰਗਠਨਾਂ ਲਈ ਇਕ ਖੁੱਲ੍ਹਾ ਖ਼ਤ ਵੀ ਲਿਖਿਆ ਸੀ। ਆਰਟੀਕਲ 15 ਆਯੁਸ਼ਮਾਨ ਇਕ ਪੁਲਿਸ ਆਫ਼ਸਰ ਦੇ ਕਿਰਦਾਰ ਵਿਚ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement