
ਭਾਰਤੀ ਮੂਲ ਦੇ ਮਸ਼ਹੂਰ ਸ਼ੈਫ਼ ਅਤੁਲ ਕੋਚਰ ਨੂੰ ਦੁਬਈ ਦੇ ਜੇਡਬਲਯੂ ਮੈਰੀਅਟ ਕਾਰਕਵਿਜ ਹੋਟਲ ਤੋਂ ਉਨ੍ਹਾਂ ਦੇ ਇਸਲਾਮ ...
ਨਵੀਂ ਦਿੱਲੀ : ਭਾਰਤੀ ਮੂਲ ਦੇ ਮਸ਼ਹੂਰ ਸ਼ੈਫ਼ ਅਤੁਲ ਕੋਚਰ ਨੂੰ ਦੁਬਈ ਦੇ ਜੇਡਬਲਯੂ ਮੈਰੀਅਟ ਕਾਰਕਵਿਜ ਹੋਟਲ ਤੋਂ ਉਨ੍ਹਾਂ ਦੇ ਇਸਲਾਮ ਵਿਰੋਧੀ ਟਵੀਟ ਦੀ ਵਜ੍ਹਾ ਕਰਕੇ ਕੱਢ ਦਿਤਾ ਗਿਆ ਹੈ। ਉਨ੍ਹਾਂ ਨੇ ਟੀਵੀ ਸ਼ੋਅ ਕਵਾਂਟਿਕੋ ਦੇ ਇਕ ਐਪੀਸੋਡ ਵਿਚ ਇਕ ਹਿੰਦੂ ਨੂੰ ਅਤਿਵਾਦੀ ਦਿਖਾਏ ਜਾਣ 'ਤੇ ਪ੍ਰਿਯੰਕਾ ਚੋਪੜਾ ਦੀ ਆਲੋਚਨਾ ਕੀਤੀ ਸੀ। ਇਸੇ ਤਹਿਤ ਉਨ੍ਹਾਂ ਨੇ ਇਸਲਾਮ 'ਤੇ ਵੀ ਟਿੱਪਣੀ ਕੀਤੀ ਸੀ।
atul kochharਇਹ ਬੀਤੇ ਇਕ ਮਹੀਨੇ ਵਿਚ ਦੂਜਾ ਮਾਮਲਾ ਹੈ, ਜਦੋਂ ਕਿ ਇਕ ਬਹੁਰਾਸ਼ਟਰੀ ਕੰਪਨੀ ਨੇ ਧਾਰਮਿਕ ਕੱਟੜਤਾ ਦੇ ਲਈ ਕਿਸੇ ਨੂੰ ਕੱਢਿਆ ਹੋਵੇ। ਹਾਲਾਂਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਵਿਚ ਹੁਣ ਵੀ ਇਸ ਮਾਮਲੇ ਵਿਚ ਕੋਈ ਨੀਤੀ ਨਹੀਂ ਦਿਸਦੀ। ਦਰਅਸਲ 10 ਜੂਨ ਨੂੰ ਅਤੁਲ ਨੇ ਟੀਵੀ ਸ਼ੋਅ ਕਵਾਂਟਿਕੋ ਦੇ ਇਕ ਐਪੀਸੋਡ ਦੇ ਲਈ ਪ੍ਰਿਯੰਕਾ ਚੋਪੜਾ ਦੀ ਆਲੋਚਨਾ ਕੀਤੀ ਸੀ।
chef atul kochharਇਸ ਵਿਚ ਇਕ ਹਿੰਦੂ ਅਤਿਵਾਦੀ ਨੂੰ ਦਿਖਾਇਆ ਗਿਆ ਸੀ। ਉਨ੍ਹਾਂ ਟਵੀਟ ਕੀਤਾ ਕਿ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਤੁਸੀਂ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਜੋ 2000 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸਲਾਮ ਦੇ ਅਤਿਵਾਦ ਦਾ ਸ਼ਿਕਾਰ ਹੁੰਦੇ ਰਹੇ ਹਨ। ਹਾਲਾਂਕਿ ਅਤੁਲ ਨੇ ਟਵੀਟ ਹਟਾ ਲਿਆ ਅਤੇ ਉਸ ਦੇ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਹ ਐਤਵਾਰ ਨੂੰ ਭਾਵੁਕ ਵਿਚ ਹੋ ਕੇ ਕੀਤੀ ਗਈ ਵੱਡੀ ਗਲਤੀ ਸੀ ਪਰ ਇਸਲਾਮ ਵਿਰੋਧੀ ਟਿੱਪਣੀ ਨਾਲ ਸੋਸ਼ਲ ਮੀਡੀਆ 'ਤੇ ਵਿਵਾਦ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਸ਼ੈੱਫ ਨੂੰ ਹਟਾਉਣ ਦੀ ਮੰਗ ਕੀਤੀ ਸੀ।
priyanka chopraਖ਼ੁਦ ਕਈ ਨਫ਼ਰਤ ਭਰੇ ਬਿਆਨਾਂ ਦੀ ਸ਼ਿਕਾਰ ਰਹੀ ਪੱਤਰਕਾਰ ਰਾਨਾ ਅਯੂਬ ਦੀ ਇਕ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਹੋਟਲ ਨੇ ਕੋਚਰ ਦੇ ਨਾਲ ਕਰਾਰ ਖ਼ਤਮ ਕਰ ਦਿਤਾ ਅਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਨਾਜ਼ ਹੈ ਕਿ ਅਸੀਂ ਅਪਣੇ ਹੋਟਲ ਅਤੇ ਰੈਸਟੋਰੈਂਟਸ ਵਿਚ ਅਪਣੇ ਮਹਿਮਾਨਾਂ ਅਤੇ ਸਹਿਯੋਗੀਆਂ ਲਈ ਸਹਿਯੋਗੀ ਵਿਭਿੰਨਤਾ ਦਾ ਸਭਿਆਚਾਰ ਵਿਕਸਤ ਕੀਤਾ ਹੈ। ਰਾਨਾ ਆਯੂਬ ਨੇ ਕਿਹਾ ਕਿ ਅਤੁਲ ਕੋਚਰ ਮਸ਼ਹੂਰ ਵਿਅਕਤੀ ਹਨ। ਲੰਡਨ ਅਤੇ ਦੁਬਈ ਵਿਚ ਉਨ੍ਹਾਂ ਦੇ ਰੈਸਟੋਰੈਂਟ ਹਨ।
chef atul kochharਉਥੇ ਗਲਫ਼ ਨਿਊਜ਼ ਦੀ ਖ਼ਬਰ ਅਨੁਸਾਰ ਹੋਟਲ ਦੇ ਮਹਾਪ੍ਰਬੰਧਕ ਬਿਲ ਕੇਫਰ ਨੇ ਕਿਹਾ ਕਿ ਸ਼ੈੱਫ ਅਤੁਲ ਕੋਚਰ ਵਲੋਂ ਹਾਲ ਹੀ ਵਿਚ ਕੀਤੀ ਗਈ ਟਿੱਪਣੀ ਤੋਂ ਬਾਅਦ ਅਸੀਂ ਰੰਗ ਮਹਿਲ ਦੇ ਲਈ ਉਨ੍ਹਾਂ ਦੇ ਨਾਲ ਕੀਤਾ ਗਿਆ ਅਪਣਾ ਕਰਾਰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਕਰਾਰ ਖ਼ਤਮ ਹੋਣ ਦੇ ਨਾਲ ਸ਼ੈਫ ਅਤੁਲ ਹੁਣ ਰੇਸਤਰਾਂ ਵਿਚ ਕੰਮ ਨਹੀਂ ਕਰਨਗੇ।
priyankaਅਤੁਲ ਨੇ ਰੇਸਤਰਾਂ ਤੋਂ ਕੱਢੇ ਜਾਣ ਨੂੰ ਲੈ ਕੇ ਕਿਹਾ ਕਿ ਉਹ ਇਸ ਫ਼ੈਸਲੇ ਤੋਂ ਕਾਫ਼ੀ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਜੇਡਬਲਯੂ ਮੈਰੀਅਟ ਮਰਕਵਿਸ ਦੁਬਈ ਦਾ ਫ਼ੈਸਲਾ ਕਾਫ਼ੀ ਨਿਰਾਸ਼ਾਜਨਕ ਹੈ ਪਰ ਮੈਂ ਲੋਕਾਂ ਨੂੰ ਜੋ ਦੁੱਖ ਪਹੁੰਚਾਇਆ ਹੈ ਅਤੇ ਹੋਟਲ ਨੂੰ ਜਿਸ ਮੁ਼ਸ਼ਕਲ ਸਥਿਤੀ ਵਿਚ ਪਾਇਆ ਹੈ, ਉਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ।