
ਟਰੱਕ ਆਪ੍ਰੇਟਰ ਅਮਨਦੀਪ ਸਿੰਘ ਨਿਵਾਸੀ ਬਠਿੰਡਾ ਨੇ ਦੱਸਿਆ ਕਿ ਅਦਾਕਾਰਾ ਰਾਖੀ ਸਾਵੰਤ...
ਬਠਿੰਡਾ: ਹੈਦਰਾਬਾਦ ਬਲਾਤਕਾਰ ਕਾਂਡ ’ਤੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰਕੇ ਸਮੂਹ ਟਰੱਕ ਚਾਲਕਾਂ ਬਾਰੇ ਵਿਚ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਦੇ ਦੋਸ਼ਾਂ ਵਿਚ ਅਦਾਕਾਰਾ ਰਾਖੀ ਸਾਵੰਤ ਖਿਲਾਫ ਟਰੱਕ ਆਪ੍ਰੇਟਰਾਂ ਨੇ ਬਠਿੰਡਾ ਦੀ ਅਦਾਲਤ ਵਿਚ ਇਕ ਮਾਮਲਾ ਦਰਜ ਕੀਤਾ ਹੈ।
Rakhi Sawantਟਰੱਕ ਆਪ੍ਰੇਟਰ ਅਮਨਦੀਪ ਸਿੰਘ ਨਿਵਾਸੀ ਬਠਿੰਡਾ ਨੇ ਦੱਸਿਆ ਕਿ ਅਦਾਕਾਰਾ ਰਾਖੀ ਸਾਵੰਤ ਨੇ ਵੀਡੀਓ ਸ਼ੇਅਰ ਕਰਕੇ ਸਾਰੇ ਟਰੱਕ ਚਾਲਕਾਂ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਜਿਸ ਕਾਰਨ ਟਰੱਕ ਚਾਲਕਾਂ ਅਤੇ ਆਪ੍ਰੇਟਰਾਂ ਵਿਚਕਾਰ ਕਾਫੀ ਗੁੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਅਦਾਕਾਰਾ ਖਿਲਾਫ ਬਠਿੰਡੇ ਦੇ ਮਾਣਯੋਗ ਸੀ.ਜੇ.ਐੱਮ. ਦੀ ਅਦਾਲਤ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ, ਜਿਸ ’ਤੇ ਸੋਮਵਾਰ ਨੂੰ ਸੁਣਵਾਈ ਹੋਣ ਦਾ ਅੰਦਾਜ਼ਾ ਹੈ।
Rakhi Sawantਦਸ ਦਈਏ ਕਿ ਫਿਲਮੀ ਅਦਾਕਾਰ ਰਾਖੀ ਸਾਵੰਤ ਵਲੋਂ ਦੇਸ਼ ਦੇ ਡਰਾਇਵਰਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ 'ਤੇ ਡਰਾਇਵਰ ਯੂਨੀਅਨ 'ਚ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੇ ਡਰਾਇਵਰਾਂ ਨੇ ਜਲੰਧਰ ਦੇ ਡੀ.ਐੱਸ.ਪੀ. ਗੁਰਮੀਤ ਸਿੰਘ ਨੂੰ ਰਾਖੀ ਸਾਵੰਤ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਮੰਗ-ਪੱਤਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਲੋਕਾਂ ਨੇ ਕਿਹਾ ਕਿ ਰਾਖੀ ਸਾਵੰਤ ਨੇ ਦੇਸ਼ ਦੇ ਸਾਰੇ ਡਰਾਇਵਰਾਂ ਨੂੰ ਮਾੜੇ ਸ਼ਬਦ ਬੋਲਦੇ ਹੋਏ ਉਨ੍ਹਾਂ ਦੀ ਬੇਇਜ਼ਤੀ ਕੀਤੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Rakhi Sawant ਡਰਾਇਵਰ ਵੀਰਾਂ ਨੇ ਇਸ ਨੂੰ ਆਪਣਾ ਅਪਮਾਨ ਸਮਝਦੇ ਹੋਏ ਰੋਸ ਪ੍ਰਗਟ ਕੀਤਾ। ਡਰਾਇਵਰਾਂ ਨੇ ਕਿਹਾ ਕਿ ਉਹ ਇਨ੍ਹੇ ਵੀ ਮਾੜੇ ਨਹੀਂ, ਜਿਨ੍ਹਾ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ। ਇਸੇ ਕਾਰਨ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਭੱਟੀ ਨੇ ਡੀ.ਐੱਸ.ਪੀ ਨੂੰ ਅਪੀਲ ਕੀਤੀ ਕਿ ਉਹ ਰਾਖੀ ਸਾਵੰਤ ਦੇ ਖਿਲਾਫ ਬਣਦੀ ਕਾਰਵਾਈ ਕਰਨ।
Rakhi Sawant ਦੂਜੇ ਪਾਸੇ ਜਲੰਧਰ ਦੇ ਡੀ.ਐੱਸ.ਪੀ. ਗੁਰਮੀਤ ਸਿੰਘ ਨੇ ਮੰਗ-ਪੱਤਰ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਹ ਮੰਗ-ਪੱਤਰ ਸਾਈਬਰ ਕਰਾਇਮ ਭੇਜ ਦਿੱਤਾ ਜਾਵੇਗਾ, ਜਿਸ ਦੀ ਰਿਪੋਰਟ ਆਉਣ 'ਤੇ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।