Oscar ਨੇ Will Smith ਨੂੰ 10 ਸਾਲ ਲਈ ਕੀਤਾ ਬੈਨ, ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ 'ਤੇ ਜੜਿਆ ਸੀ ਥੱਪੜ
Published : Apr 9, 2022, 11:41 am IST
Updated : Apr 9, 2022, 11:41 am IST
SHARE ARTICLE
10-Year Oscars Ban For Will Smith For Slapping Chris Rock On Stage
10-Year Oscars Ban For Will Smith For Slapping Chris Rock On Stage

ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ 'ਤੇ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ (ਆਸਕਰ) ਨੇ 10 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।


ਨਵੀਂ ਦਿੱਲੀ:  ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ 'ਤੇ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ (ਆਸਕਰ) ਨੇ 10 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਹੁਣ ਉਹ ਅਕੈਡਮੀ ਦੇ ਕਿਸੇ ਵੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈ ਸਕਣਗੇ। ਵਿਲ ਸਮਿਥ ਨੇ 28 ਮਾਰਚ ਨੂੰ ਅਵਾਰਡ ਸ਼ੋਅ ਦੌਰਾਨ ਅਪਣੀ ਪਤਨੀ ਜਾਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਉਣ ਲਈ ਹੋਸਟ ਨੂੰ ਥੱਪੜ ਮਾਰਿਆ ਸੀ, ਜਿਸ ਤੋਂ 11 ਦਿਨ ਬਾਅਦ ਅਕੈਡਮੀ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ।

10-Year Oscars Ban For Will Smith For Slapping Chris Rock On Stage10-Year Oscars Ban For Will Smith For Slapping Chris Rock On Stage

ਇਸ ਨਾਲ ਵਿਲ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ, ਕਿਉਂਕਿ ਉਹਨਾਂ ਦੀ ਫਿਲਮ ਵੀ ਰੱਦ ਹੋ ਗਈ ਹੈ। ਅਕੈਡਮੀ ਦੇ ਪ੍ਰਧਾਨ ਡੇਵਿਡ ਰੁਬਿਨ ਅਤੇ ਮੁੱਖ ਕਾਰਜਕਾਰੀ ਡੌਨ ਹਡਸਨ ਨੇ ਕਿਹਾ, "94ਵੇਂ ਆਸਕਰ ਅਵਾਰਡ ਸਾਡੇ ਭਾਈਚਾਰੇ ਦੇ ਉਹਨਾਂ ਲੋਕਾਂ ਦਾ ਜਸ਼ਨ ਮਨਾਉਣ ਲਈ ਸੀ,  ਜਿਨ੍ਹਾਂ ਨੇ ਪਿਛਲੇ ਸਾਲ ਸ਼ਾਨਦਾਰ ਕੰਮ ਕੀਤਾ ਹੈ। ਹਾਲਾਂਕਿ, ਸਟੇਜ 'ਤੇ ਵਿਲ ਸਮਿਥ ਦੇ ਨਾਪਸੰਦ ਵਿਵਹਾਰ ਕਾਰਨ ਉਹ ਪਲ ਖਰਾਬ ਹੋ ਗਏ ਸਨ”।

10-Year Oscars Ban For Will Smith For Slapping Chris Rock On Stage10-Year Oscars Ban For Will Smith For Slapping Chris Rock On Stage

ਇਸ ਦੇ ਨਾਲ ਹੀ ਵਿਲ ਸਮਿਥ ਨੇ ਅਕੈਡਮੀ ਦੀ ਇਸ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ। ਉਹਨਾਂ ਕਿਹਾ, “ਮੈਂ ਅਕੈਡਮੀ ਦੇ ਫੈਸਲੇ ਨੂੰ ਸਵੀਕਾਰ ਕਰਦਾ ਹਾਂ ਅਤੇ ਉਸਦਾ ਸਨਮਾਨ ਕਰਦਾ ਹਾਂ” । ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਆਸਕਰ ਐਵਾਰਡਜ਼ 'ਤੇ ਟਿਕੀਆਂ ਹੋਈਆਂ ਸਨ, ਉਦੋਂ ਕੁਝ ਅਜਿਹਾ ਹੋਇਆ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।

10-Year Oscars Ban For Will Smith For Slapping Chris Rock On Stage10-Year Oscars Ban For Will Smith For Slapping Chris Rock On Stage

ਕ੍ਰਿਸ ਰੌਕ ਸਟੇਜ 'ਤੇ ਮੌਜੂਦ ਸਨ। ਉਹ ਕਾਮੇਡੀ ਕਰਕੇ ਸਾਰਿਆਂ ਨੂੰ ਹਸਾ ਰਿਹਾ ਸੀ। ਫਿਰ ਉਸ ਨੇ ਵਿਲ ਸਮਿਥ ਦੀ ਪਤਨੀ ਜੇਡਾ ਦੀ ਬਿਮਾਰੀ ਬਾਰੇ ਮਜ਼ਾਕ ਕੀਤਾ, ਜੋ ਵਿਲ ਨੂੰ ਪਸੰਦ ਨਹੀਂ ਆਇਆ। ਉਹ ਆਪਣੀ ਕੁਰਸੀ ਤੋਂ ਉੱਠ ਕੇ ਸਟੇਜ 'ਤੇ ਗਿਆ ਅਤੇ ਕ੍ਰਿਸ ਨੂੰ ਜ਼ੋਰਦਾਰ ਥੱਪੜ ਮਾਰਿਆ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਵਿਲ ਸਮਿਥ ਦੀ ਪਤਨੀ ਜੈਡਾ ਪਿੰਕੇਟ ਨੂੰ ਐਲੋਪੇਸ਼ੀਆ (ਵਾਲ ਝੜਨ) ਦੀ ਬਿਮਾਰੀ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement