Gurucharan Singh : ਕਰਜ਼ੇ 'ਚ ਡੁੱਬਿਆ 'ਤਾਰਕ ਮਹਿਤਾ ਦਾ ਸੋਢੀ', ਕਿਹਾ - 'ਮੈਨੂੰ ਕੰਮ ਦਿਉ, ਮੈਂ ਪ੍ਰੇਸ਼ਾਨ ਹਾਂ'
Published : Jul 9, 2024, 8:44 pm IST
Updated : Jul 9, 2024, 8:44 pm IST
SHARE ARTICLE
'Taarak Mehta' Actor
'Taarak Mehta' Actor

ਗੁਰਚਰਨ ਸਿੰਘ 'ਸੋਢੀ' ਦੀ ਹੋਈ ਅਜਿਹੀ ਹਾਲਤ , ਕਿਹਾ- ਮੈਂ ਵਾਪਸ ਨਹੀਂ ਆਉਣਾ ਚਾਹੁੰਦਾ ਸੀ

Gurucharan Singh : ਟੀਵੀ ਦੇ ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਮਿਸਟਰ ਸੋਢੀ ਯਾਨੀ ਗੁਰਚਰਨ ਸਿੰਘ ਪਿਛਲੇ ਕੁਝ ਸਮੇਂ ਤੋਂ ਲਾਪਤਾ ਹੋ ਗਏ ਸਨ। ਉਨ੍ਹਾਂ ਦੇ ਲਾਪਤਾ ਹੋਣ ਨਾਲ ਨਾ ਸਿਰਫ਼ ਉਸ ਦਾ ਪਰਿਵਾਰ ਸਗੋਂ ਉਸ ਦੇ ਸੈਲੀਬ੍ਰਿਟੀ ਦੋਸਤ ਵੀ ਚਿੰਤਤ ਸਨ। ਗੁਰਚਰਨ ਸਿੰਘ ਦੇ ਪਿਤਾ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋਈ ਸੀ।

 ਅਪ੍ਰੈਲ 2024 ਵਿੱਚ ਲਾਪਤਾ ਹੋਏ ਸੀ ਗੁਰਚਰਨ ਸਿੰਘ 

ਦੱਸ ਦੇਈਏ ਕਿ ਗੁਰਚਰਨ ਸਿੰਘ ਅਪ੍ਰੈਲ 2024 ਵਿੱਚ ਲਾਪਤਾ ਹੋ ਗਏ ਸਨ। ਉਨ੍ਹਾਂ ਦੇ ਲਾਪਤਾ ਹੋਣ ਨਾਲ ਹਰ ਪਾਸੇ ਸਨਸਨੀ ਫੈਲ ਗਈ ਸੀ। ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਹੈਰਾਨ ਸਨ ਅਤੇ ਪਿਤਾ ਨੇ ਅਦਾਕਾਰ ਨੂੰ ਲੈ ਕੇ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਹਾਲਾਂਕਿ ਕਰੀਬ 25 ਦਿਨਾਂ ਬਾਅਦ ਗੁਰੂਚਰਨ ਸਿੰਘ ਖੁਦ ਦਿੱਲੀ ਸਥਿਤ ਆਪਣੇ ਘਰ ਪਰਤ ਆਏ ਸੀ।

ਗੁਰਚਰਨ ਸਿੰਘ ਨੇ ਲਾਪਤਾ ਹੋਣ 'ਤੇ ਤੋੜੀ ਚੁੱਪੀ 

ਘਰ ਪਰਤਣ ਤੋਂ ਬਾਅਦ ਗੁਰਚਰਨ ਸਿੰਘ ਨੇ ਕਿਹਾ ਸੀ ਕਿ ਕੁਝ ਕੰਮ ਪੈਂਡਿੰਗ ਹੈ ਅਤੇ ਉਹ ਪੂਰਾ ਹੋਣ ਤੋਂ ਬਾਅਦ ਉਹ ਸਭ ਕੁੱਝ ਵਿਸਥਾਰ ਨਾਲ ਦੱਸਣਗੇ। ਹੁਣ ਪਹਿਲੀ ਵਾਰ ਗੁਰਚਰਨ ਸਿੰਘ ਨੇ ਆਪਣੇ ਲਾਪਤਾ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਕਿੱਥੇ ਗਏ ਸਨ ਅਤੇ ਉਨ੍ਹਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ ਸੀ। ਕਈ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਗੁਰਚਰਨ ਸਿੰਘ ਦਾ ਲਾਪਤਾ ਹੋਣਾ ਇੱਕ ਪਬਲੀਸਿਟੀ ਸਟੰਟ ਸੀ ਪਰ ਹੁਣ ਅਦਾਕਾਰ ਨੇ ਖੁਦ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ ਅਤੇ ਲੋਕਾਂ ਨੂੰ ਦੱਸਿਆ ਹੈ ਕਿ ਉਹ ਕਿਉਂ ਘਰ ਛੱਡ ਕੇ ਗਏ ਸੀ।

ਦਿੱਲੀ ਏਅਰਪੋਰਟ ਦੇ ਬਾਹਰੋਂ ਗਾਇਬ ਹੋਇਆ ਸੀ ਅਦਾਕਾਰ 

ਦੱਸ ਦੇਈਏ ਕਿ ਗੁਰਚਰਨ ਸਿੰਘ ਨੇ 22 ਅਪ੍ਰੈਲ 2024 ਨੂੰ ਦਿੱਲੀ ਤੋਂ ਮੁੰਬਈ ਜਾਣਾ ਸੀ। ਉਹ ਘਰੋਂ ਦਿੱਲੀ ਏਅਰਪੋਰਟ ਲਈ ਨਿਕਲੇ ਤਾਂ ਸੀ ਪਰ ਮੁੰਬਈ ਦੀ ਫਲਾਈਟ ਨਹੀਂ ਫੜੀ ਅਤੇ ਅਚਾਨਕ ਲਾਪਤਾ ਹੋ ਗਏ ਸੀ। ਉਹ ਆਪਣਾ ਫ਼ੋਨ ਵੀ ਘਰ ਛੱਡ ਕੇ ਗਏ ਸੀ।

ਗੁਰਚਰਨ ਸਿੰਘ ਨੇ ਦੱਸਿਆ ਕਿਉਂ ਹੋ ਗਏ ਸੀ ਲਾਪਤਾ

ਵਾਪਸ ਆਉਣ ਤੋਂ ਬਾਅਦ ਗੁਰਚਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਕੁਝ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਅਤੇ ਅਧਿਆਤਮਿਕ ਯਾਤਰਾ 'ਤੇ ਨਿਕਲਿਆ ਸੀ। ਹੁਣ ਗੁਰਚਰਨ ਮੁੰਬਈ ਵਿੱਚ ਹੈ ਅਤੇ ਉਨ੍ਹਾਂ ਨੇ ਆਪਣੇ ਲਾਪਤਾ ਹੋਣ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇੱਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਤੋਂ ਬਾਅਦ ਕੁੱਝ ਚੀਜ਼ਾਂ ਹੋਈਆਂ, ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ।

'ਮੇਰੀ ਆਰਥਿਕ ਸਥਿਤੀ 'ਤੇ ਬੁਰਾ ਅਸਰ ਪਿਆ ਸੀ'

ਗੁਰਚਰਨ ਸਿੰਘ ਨੇ ਕਿਹਾ- ਮੈਂ ਸਾਲ 2020 ਵਿੱਚ ਮੁੰਬਈ ਛੱਡ ਕੇ ਦਿੱਲੀ ਵਾਪਸ ਚਲਾ ਗਿਆ ਸੀ ਕਿਉਂਕਿ ਮੇਰੇ ਪਿਤਾ ਦੀ ਸਰਜਰੀ ਹੋਈ ਸੀ ਅਤੇ ਉਨ੍ਹਾਂ ਨੂੰ ਮੇਰੀ ਲੋੜ ਸੀ। ਉਸ ਤੋਂ ਬਾਅਦ ਮੈਂ ਆਪਣੇ ਤੌਰ 'ਤੇ ਕਈ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਚੱਲਿਆ। ਜਿਨ੍ਹਾਂ ਲੋਕਾਂ ਨਾਲ ਮੈਂ ਹੱਥ ਮਿਲਾਇਆ,ਉਹ ਕਿਤੇ ਗਾਇਬ ਹੋ ਗਏ। ਸਾਡਾ ਕਈ ਸਾਲਾਂ ਤੋਂ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਅਤੇ ਇਸ 'ਤੇ ਵੀ ਕਾਫੀ ਪੈਸਾ ਖਰਚ ਹੋਇਆ ਹੈ। ਇਸ ਸਭ ਕਾਰਨ ਮੇਰੀ ਆਰਥਿਕ ਸਥਿਤੀ 'ਤੇ ਮਾੜਾ ਅਸਰ ਪਿਆ ਅਤੇ ਮੈਂ ਬਹੁਤ ਚਿੰਤਤ ਹੋ ਗਿਆ ਸੀ।

'ਗਾਇਬ ਹੋਣਾ ਪਬਲੀਸਿਟੀ ਸਟੰਟ ਨਹੀਂ ਸੀ'

ਗੁਰਚਰਨ ਸਿੰਘ ਨੇ ਅੱਗੇ ਕਿਹਾ- ਮੈਂ ਆਪਣੇ ਮਾਤਾ-ਪਿਤਾ ਕਰਕੇ ਅਧਿਆਤਮਿਕ ਰਿਹਾ ਹਾਂ ਅਤੇ ਜ਼ਿੰਦਗੀ ਦੇ ਇਸ ਮੋੜ 'ਤੇ ਜਦੋਂ ਮੈਂ ਉਦਾਸ ਮਹਿਸੂਸ ਕਰ ਰਿਹਾ ਸੀ, ਮੈਂ ਭਗਵਾਨ ਵੱਲ ਰੁਖ ਕੀਤਾ। ਮੈਂ ਅਧਿਆਤਮਿਕ ਯਾਤਰਾ 'ਤੇ ਗਿਆ ਸੀ ਅਤੇ ਵਾਪਸ ਆਉਣ ਦੀ ਕੋਈ ਯੋਜਨਾ ਨਹੀਂ ਸੀ ਪਰ ਭਗਵਾਨ ਨੇ ਮੈਨੂੰ ਇੱਕ ਸੰਕੇਤ ਦਿੱਤਾ ਅਤੇ ਉਸਨੇ ਮੈਨੂੰ ਘਰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ।

'ਮੈਨੂੰ ਲੰਬੇ ਸਮੇਂ ਤੋਂ ਮੇਰਾ ਬਕਾਇਆ ਪੈਸਾ ਨਹੀਂ ਮਿਲਿਆ'

ਗੁਰਚਰਨ ਸਿੰਘ ਨੇ ਕਿਹਾ- ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮੈਂ ਪਬਲੀਸਿਟੀ ਸਟੰਟ ਲਈ ਗਾਇਬ ਹੋਣ ਦੀ ਯੋਜਨਾ ਬਣਾਈ ਸੀ ਪਰ ਇਹ ਸੱਚ ਨਹੀਂ ਹੈ। ਜੇਕਰ ਮੈਂ ਪਬਲੀਸਿਟੀ ਚਾਹੁੰਦਾ ਹਾਂ ਤਾਂ ਮੈਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲਈ ਇੰਟਰਵਿਊ ਦਿੰਦਾ, ਜਿਸ ਲਈ ਮੈਨੂੰ ਲੰਬੇ ਸਮੇਂ ਤੋਂ ਮੇਰਾ ਬਕਾਇਆ ਪੈਸਾ ਨਹੀਂ ਮਿਲਿਆ ਹੈ। ਮੈਂ ਅਜਿਹਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦਾ ਸੀ ਪਰ ਮੈਂ ਅਜਿਹਾ ਨਹੀਂ ਕੀਤਾ।

'ਮੈਂ ਵਾਪਸ ਆ ਗਿਆ ਹਾਂ, ਕੰਮ ਕਰਨਾ ਚਾਹੁੰਦਾ ਹਾਂ'

ਗੁਰਚਰਨ ਸਿੰਘ ਨੇ ਕਿਹਾ- ਘਰ ਆ ਕੇ ਵੀ ਮੈਂ ਕੋਈ ਇੰਟਰਵਿਊ ਨਹੀਂ ਦਿੱਤਾ ਪਰ ਹੁਣ ਮੈਂ ਬੋਲ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਕੁਝ ਗੱਲਾਂ ਨੂੰ ਸਾਫ਼ ਕਰਨਾ ਚਾਹੁੰਦਾ ਹਾਂ , ਜੋ ਲੋਕ ਮੇਰੇ ਬਾਰੇ ਕਹਿ ਰਹੇ ਹਨ। ਮੈਂ ਇੰਡਸਟਰੀ ਦੇ ਲੋਕਾਂ ਤੋਂ ਮਦਦ ਮੰਗ ਰਿਹਾ ਹਾਂ। ਮੈਂ ਵਾਪਸ ਆ ਗਿਆ ਹਾਂ ਅਤੇ ਕੰਮ ਕਰਨਾ ਚਾਹੁੰਦਾ ਹਾਂ।

ਗੁਰਚਰਨ ਸਿੰਘ ਨੇ 2020 ਵਿੱਚ ਅਦਾਕਾਰੀ ਤੋਂ ਬਣਾ ਲਈ ਸੀ ਦੂਰੀ  

ਗੁਰਚਰਨ ਸਿੰਘ ਨੇ ਕਿਹਾ- ਮੈਂ ਆਪਣਾ ਸਾਰਾ ਕਰਜ਼ਾ ਮੋੜਨਾ ਚਾਹੁੰਦਾ ਹਾਂ ਅਤੇ ਇਹ ਕੰਮ ਕਰਕੇ ਹੀ ਹੋ ਸਕਦਾ ਹੈ। ਮੈਂ ਸਖ਼ਤ ਮਿਹਨਤ ਕਰਨ ਲਈ ਤਿਆਰ ਹਾਂ। ਮੈਨੂੰ ਅਹਿਸਾਸ ਹੋਇਆ ਕਿ ਮੈਂ ਜ਼ਿੰਦਗੀ ਵਿਚ ਆਪਣੀਆਂ ਹੋਰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਆਪਣੀ ਅਧਿਆਤਮਿਕ ਯਾਤਰਾ ਜਾਰੀ ਰੱਖ ਸਕਦਾ ਹਾਂ। ਗੁਰਚਰਨ ਸਿੰਘ ਨੇ ਸਾਲ 2020 ਵਿੱਚ ਅਦਾਕਾਰੀ ਤੋਂ ਦੂਰੀ ਬਣਾ ਲਈ ਸੀ।

 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement