2.0 ਨੇ ਪਾਰ ਕੀਤਾ 150 ਕਰੋੜ ਦਾ ਅੰਕੜਾ, ਭਾਰਤ ‘ਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ
Published : Dec 9, 2018, 5:10 pm IST
Updated : Dec 9, 2018, 5:10 pm IST
SHARE ARTICLE
India's most expensive movie
India's most expensive movie

ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਫ਼ਿਲਮ 2.0 ਬਾਕਸ ਆਫ਼ਿਸ ‘ਤੇ ਸ਼ਾਨਦਾਰ ਕਮਾਈ ਕਰ ਰਹੀ...

ਨਵੀਂ ਦਿੱਲੀ (ਭਾਸ਼ਾ) : ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਫ਼ਿਲਮ 2.0 ਬਾਕਸ ਆਫ਼ਿਸ ‘ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਫ਼ਿਲਮ ਦੇ ਹਿੰਦੀ ਵਰਜ਼ਨ ਨੇ 9 ਦਿਨਾਂ ਦੇ ਅੰਦਰ 154 ਕਰੋੜ 75 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦਾ ਪਹਿਲਾ ਹਫ਼ਤਾ ਖ਼ਤਮ ਹੋਣ ਤੋਂ ਬਾਅਦ ਦੂਜੇ ਹਫ਼ਤੇ ਦੇ ਪਹਿਲੇ ਸ਼ੁੱਕਰਵਾਰ ਨੂੰ ਇਸ ਨੇ 5 ਕਰੋੜ 85 ਲੱਖ ਰੁਪਏ ਦਾ ਬਿਜ਼ਨਸ ਕੀਤਾ ਪਰ ਸ਼ਨਿਚਰਵਾਰ ਨੂੰ ਬਿਜ਼ਨਸ ਨੇ ਫਿਰ ਤੋਂ ਰਫ਼ਤਾਰ ਫੜ ਲਈ ਅਤੇ ਇਸ ਨੇ 9 ਕਰੋੜ 15 ਲੱਖ ਰੁਪਏ ਦਾ ਬਿਜ਼ਨਸ ਕੀਤਾ।

2.0 Movie2.0 Movieਫ਼ਿਲਮ ਦੀ ਕਮਾਈ ਦੇ ਆਂਕੜੇ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਅਪਣੇ ਵੈਰੀਫ਼ਾਈਡ ਟਵਿੱਟਰ ਹੈਂਡਲ ਤੋਂ ਜਾਰੀ ਕੀਤੇ ਹਨ। ਫ਼ਿਲਮ ਦੇ ਸਿਰਫ਼ ਹਿੰਦੀ ਵਰਜਨ ਤੋਂ ਹੀ 200 ਕਰੋੜ ਰੁਪਏ ਦੀ ਕਮਾਈ ਕਰ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ। ਫਿਲਮ ਵਿਚ ਅਕਸ਼ੈ ਕੁਮਾਰ ਡਾ. ਰਿਚਰਡ ਅਤੇ ਕਰੋਮੈਨ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਰਜਨੀਕਾਂਤ ਨੇ ਵਸੀਗਰਨ ਅਤੇ ਰੋਬੋਟ 2.0 ਦਾ ਕਿਰਦਾਰ ਨਿਭਾਇਆ ਹੈ। ਡੇਜੀ ਸ਼ਾਹ ਵੀ ਅਹਿਮ ਕਿਰਦਾਰ ਵਿਚ ਹਨ।

2.02.0ਤਕਰੀਬਨ 600 ਕਰੋੜ ਰੁਪਏ ਦੀ ਲਾਗਤ ਤੋਂ ਬਣੀ ਇਹ ਫ਼ਿਲਮ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ। ਨਾਲ ਹੀ ਇਹ ਤਕਨੀਕੀ ਰੂਪ ਤੋਂ ਵੀ ਹੁਣ ਤੱਕ ਦੀ ਸਭ ਤੋਂ ਐਡਵਾਂਸ ਫ਼ਿਲਮ ਹੈ। ਭਾਰਤੀ ਸਿਨੇਮਾ ਦੁਆਰਾ ਬਣਾਈ ਗਈ ਇਹ ਪਹਿਲੀ ਫ਼ਿਲਮ ਹੈ ਜਿਸ ਨੂੰ 3ਡੀ ਵਿਚ ਸ਼ੂਟ ਕੀਤਾ ਗਿਆ ਹੈ। ਹੁਣ ਤੱਕ ਫ਼ਿਲਮਾਂ ਨੂੰ ਪਹਿਲਾਂ ਸ਼ੂਟ ਕੀਤਾ ਜਾਂਦਾ ਸੀ ਅਤੇ ਬਾਅਦ ਵਿਚ ਇਨ੍ਹਾਂ ਨੂੰ 3ਡੀ ਵਿਚ ਕਨਵਰਟ ਕੀਤਾ ਜਾਂਦਾ ਸੀ।

ਫ਼ਿਲਮ ਤਕਨੀਕੀ ਰੂਪ ਤੋਂ ਕਾਫ਼ੀ ਸਟਰਾਂਗ ਹੈ। ਜਿਸ ਤਰ੍ਹਾਂ ਦਾ ਵੀਐਫਐਕਸ, ਲੋਕੇਸ਼ਨ ਸ਼ੰਕਰ ਨੇ ਦਿਤਾ ਹੈ, ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਵਿਜ਼ੁਅਲ ਟਰੀਟ ਕਮਾਲ ਦਾ ਹੈ। ਨਾਲ ਹੀ ਨਾਲ ਫ਼ਿਲਮ ਵੇਖਦੇ ਹੋਏ ਨਜ਼ਰ ਆਉਂਦਾ ਹੈ ਕਿ ਆਖ਼ਿਰਕਾਰ ਕਿੰਨੀ ਮਿਹਨਤ ਇਸ ਫ਼ਿਲਮ ਦੇ ਪਿੱਛੇ ਕੀਤੀ ਗਈ ਹੋਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement