
‘ਸਾਡੇ ਆਲੇ’ ਫ਼ਿਲਮ ਦਾ ਦ੍ਰਿਸ਼ਟੀਕੋਣ ਪੰਜਾਬ ਦਾ ਪੇਂਡੂ ਜੀਵਨ ਹੈ। ਇਹ ਕਹਾਣੀ ਹੈ ਮਨੁੱਖੀ ਰਿਸ਼ਤਿਆਂ, ਭਾਵਨਾਵਾਂ, ਉਨ੍ਹਾ ਦੇ ਪਿਆਰ...
ਚੰਡੀਗੜ੍ਹ (ਸਸਸ) : ‘ਸਾਡੇ ਆਲੇ’ ਫ਼ਿਲਮ ਦਾ ਦ੍ਰਿਸ਼ਟੀਕੋਣ ਪੰਜਾਬ ਦਾ ਪੇਂਡੂ ਜੀਵਨ ਹੈ। ਇਹ ਕਹਾਣੀ ਹੈ ਮਨੁੱਖੀ ਰਿਸ਼ਤਿਆਂ, ਭਾਵਨਾਵਾਂ, ਉਨ੍ਹਾ ਦੇ ਪਿਆਰ ਤੇ ਨਫ਼ਰਤ, ਖ਼ੁਸ਼ੀ, ਜਸ਼ਨ ਅਤੇ ਰਿਸ਼ਤਿਆਂ ਦੀ। ਪੇਂਡੂ ਖੇਡ ਸੱਭਿਆਚਾਰ ਦਾ ਪਿਛੋਕੜ ਇਸ ਫ਼ਿਲਮ ਦਾ ਧੁਰਾ ਹੈ।
Sukhdeep Sukh
ਇਸ ਫ਼ਿਲਮ ਨੂੰ ਬਠਿੰਡੇ ਵਾਲੇ ਬਾਈ ਅਤੇ ਕੁਕਨੂਸ ਫ਼ਿਲਮਜ਼” ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਡਾਇਰੈਕਟਰ ਜਤਿੰਦਰ ਮੋਹਰ ਹਨ।
Deep Sidhu
ਇਸ ਤੋਂ ਇਲਾਵਾ ਸਟਾਰਕਾਸਟ ਦੀਪ ਸਿੱਧੂ, ਸੁਖਦੀਪ ਸੁੱਖ, ਗੱਗੂ ਗਿੱਲ, ਮਹਾਬੀਰ ਭੁੱਲਰ, ਬਠਿੰਡੇ ਵਾਲੇ ਬਾਈ ਅਤੇ ਕੁਕਨੂਸ ਫ਼ਿਲਮ ਅਤੇ ਪੇਸ਼ਕਾਰੀ ਮਨਦੀਪ ਸਿੱਧੂ ਦੀ ਹੈ। ਮਨਦੀਪ ਸਿੰਘ ਮੰਨਾ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ।
Mandeep Singh Manna
ਫ਼ਿਲਮ ਨਿਰਮਾਤਾ ਅਪਣੀ ਕਹਾਣੀ ਨੂੰ ਖੇਡਾਂ ਅਤੇ ਸੱਭਿਆਚਾਰ ਵਜੋਂ ਬਿਆਨ ਕਰਦਾ ਹੈ ਜੋ ਪੰਜਾਬ ਅਤੇ ਪੰਜਾਬ ਦੀ ਜੀਵਨ ਸ਼ੈਲੀ ਦਾ ਜ਼ਰੂਰੀ ਹਿੱਸਾ ਹੈ। ਇਹ ਫ਼ਿਲਮ ਪੰਜਾਬ ਦੇ ਸਿਨੇਮਾ ਘਰਾਂ ਵਿਚ 8 ਫਰਵਰੀ ਨੂੰ ਰਿਲੀਜ਼ ਹੋਵੇਗੀ।
Mandeep Sidhu