ਆਡੀਓ ਵਿਜ਼ੁਅਲਸ ਅਤੇ ਪ੍ਰੇਰਨਾਦਾਇਕ ਫ਼ਿਲਮਾਂ ਦਰਸ਼ਕਾਂ ਨੂੰ ਦੇਸ਼ਭਗਤੀ ਦੇ ਰੰਗ ਨਾਲ ਕਰਨਗੀਆਂ ਮੰਤਰਮੁਗਦ
Published : Dec 6, 2018, 7:10 pm IST
Updated : Dec 6, 2018, 7:11 pm IST
SHARE ARTICLE
AVs & Motivational films
AVs & Motivational films

ਕੱਲ ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਲ ਫੈਸਟੀਵਲ ਦੇ ਦੂਜੇ ਅਡੀਸ਼ਨ ਦੌਰਾਨ ਲੋਕਾਂ, ਖਾਸ ਤੌਰ 'ਤੇ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ...

ਚੰਡੀਗੜ੍ਹ (ਸਸਸ) : ਕੱਲ ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਲ ਫੈਸਟੀਵਲ ਦੇ ਦੂਜੇ ਅਡੀਸ਼ਨ ਦੌਰਾਨ ਲੋਕਾਂ, ਖਾਸ ਤੌਰ 'ਤੇ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ, 'ਕਲੇਰੀਅਨ ਕਾਲ ਥਿਏਟਰ' ਵਲੋਂ ਫਿਲਮਾਂ, ਆਡੀਓ ਵਿਜ਼ੁਅਲਸ, ਬਹਾਦਰੀ ਦੇ ਕਾਰਨਾਮਿਆਂ ਅਤੇ ਜਲ ਸੈਨਾ ਦੀਆਂ ਕਾਰਵਾਈਆਂ ਸਬੰਧੀ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। 

aClarion Call Theatre'ਕਲੇਰੀਅਨ ਕਾਲ ਥੀਏਟਰ' ਦੇ ਟੀਮ ਲੀਡਰ ਕਰਨਲ (ਰਿਟਾਇਰਡ) ਅਵਨੀਸ਼ ਸ਼ਰਮਾ ਦੇ ਅਨੁਸਾਰ  ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਮਿੰਨੀ ਆਡੀਟੋਰੀਅਮ ਵਿਚ ਅਤਿ ਆਧੁਨਿਕ ਸਾਊਂਡ ਸਿਸਟਮ ਅਤੇ ਐਚ.ਡੀ. ਸਕਰੀਨਾਂ ਨਾਲ ਦਿਲਚਸਪ ਫਿਲਮਾਂ ਅਤੇ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਸਾਲ ਆਯੋਜਿਤ ਐਮ.ਐਲ.ਐਫ ਵਿਚ ਇਸ ਥਿਏਟਰ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਥੀਏਟਰ, ਲੇਕ ਕਲੱਬ ਵਿਖੇ ਫੂਡ ਕੋਰਟ ਦੇ ਕੋਲ ਸਥਿਤ ਹੈ,

ਜਿੱਥੇ ਲੋਕ ਫੌਜ ਦੀ ਯੁੱਧ ਕਲਾ ਸਬੰਧੀ ਆਪਣੇ ਗਿਆਨ ਵਿਚ ਵਾਧਾ ਕਰ ਸਕਣਗੇ ਅਤੇ ਇਸ ਦਾ ਆਨੰਦ ਵੀ ਮਾਣ ਸਕਣਗੇ। ਉਹਨਾਂ ਕਿਹਾ ਕਿ ਇਹਨਾਂ ਫਿਲਮਾਂ, ਆਡੀਓ-ਵਿਜ਼ੂਅਲਸ ਅਤੇ ਪੇਸ਼ਕਾਰੀਆਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਸ ਥੀਏਟਰ ਦਾ ਨਾਂ 'ਕਲੇਰੀਅਨ ਕਾਲ' ਜੰਗ ਦੇ ਬੁਲਾਵੇ ਦਾ ਸੰਕੇਤ ਦਿੰਦਾ ਹੈ ਅਤੇ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਸਾਰੇ ਪ੍ਰੋਗਰਾਮ ਆਡੀਓ-ਵਿਡੀਓ 'ਤੇ ਆਧਾਰਿਤ ਹੋਣਗੇ।

ਇਸ ਥੀਏਟਰ ਵਿਚ ਹਾਜ਼ਰੀਨ ਜੰਗਾਂ, ਇਤਿਹਾਸ, ਕਿਤਾਬਾਂ, ਫਿਲਮਾਂ, ਕਲਿਪਾਂ, ਵੀਡੀਓਜ਼ ਅਤੇ ਜੰਗਾਂ ਨਾਲ ਸਬੰਧਿਤ ਝਲਕਾਂ ਦਾ ਆਨੰਦ ਮਾਣ ਸਕਦੇ ਹਨ। ਇਸ ਈਵੈਂਟ ਦੇ ਦੂਜੇ ਦਿਨ, ਸਵ. ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ (ਮਹਾਂਵੀਰ ਚੱਕਰ) ਨੂੰ ਸ਼ਰਧਾਜਲੀ ਦੇ ਤੌਰ 'ਤੇ ਉਹਨਾਂ ਦੇ ਪੁੱਤਰ ਹਰਦੀਪ ਚਾਂਦਪੁਰੀ ਦੀ ਹਾਜ਼ਰੀ ਵਿਚ ਲੋਂਗੇਵਾਲ ਦੀ ਪ੍ਰਸਿੱਧ ਜੰਗ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ। ਸਾਰਾਗੜੀ (ਕੁਝ ਕੁ ਬਹਾਦਰ ਸਿੱਖਾਂ ਦੀ ਸਾਹਸ ਭਰੀ ਗਾਥਾ) ਦੀਆਂ ਲੜਾਈਆਂ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ

ਖੇਮਕਰਨ (ਆਸਲ ਉਤਰ 1965 ਦੀ ਸਭ ਤੋਂ ਵੱਡੀ ਟੈਂਕਾਂ ਦੀ ਲੜਾਈ), ਲੋਂਗੇਵਾਲ (ਪਾਕਿਸਤਾਨੀ ਟੈਂਕ ਹਮਲੇ ਨੂੰ ਜ਼ਬਰਦਸਤ ਜਵਾਬ), ਬਸੰਤਾਰ (ਪਾਕਿਸਤਾਨੀ ਪੈਟਰਨ ਟੈਕਾਂ ਨੂੰ ਮਿੱਟੀ ਵਿਚ ਮਿਲਾਇਆ), ਡੋਗਰਾਈ (ਜੱਟਾਂ ਦੀ ਸਖ਼ਤ ਕਾਰਵਾਈ), ਬਾਨਾ ਟੋਪ (ਸਿਆਚਿਨ ਗਲੇਸ਼ੀਅਰ ਵਿਚ ਹੋਈ ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਦੀ ਜ਼ਬਰਦਸਤ ਲੜਾਈ), 1971 ਦੀ ਜਲ ਸੈਨਾ ਦੀ ਲੜਾਈ ਅਤੇ 2012 ਦੀ ਆਲ-ਵੋਮੈਨ ਆਰਮੀ ਐਵਰੈਸਟ ਅਭਿਆਨ ਦੀ ਝਲਕ ਅਤੇ ਇਸ ਤਰ੍ਹਾਂ ਦੇ ਹੋਰ ਕਈ ਈਵੈਂਟ ਇਸ ਦਾ ਹਿੱਸਾ ਹੋਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement