
ਫ਼ਿਲਮ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਨੂੰ ਮੁੰਬਈ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ...
ਮੁੰਬਈ (ਭਾਸ਼ਾ) : ਫ਼ਿਲਮ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਨੂੰ ਮੁੰਬਈ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰੇਰਨਾ ਉਤੇ 16 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਪ੍ਰੇਰਨਾ ਕ੍ਰਿ ਅਰਜ ਇੰਟਰਟੇਨਮੈਂਟ ਪ੍ਰੋਡਕਸ਼ਨ ਹਾਉਸ ਨਾਲ ਜੁੜੀ ਹੈ। ਇਹ ਪ੍ਰੋਡਕਸ਼ਨ ਹਾਉਸ ਰੁਸਤਮ, ਟਾਇਲੇਟ, ਪੈਡਮੈਨ ਅਤੇ ਪਰੀ ਵਰਗੀਆਂ ਫ਼ਿਲਮਾਂ ਪ੍ਰੋਡਿਊਸ ਕਰ ਚੁੱਕਿਆ ਹੈ।
Padman Movie Producerਫ਼ਿਲਮ ਡਿਸਟਰੀਬਿਊਟਰ ਵਿਸ਼ਨੂੰ ਭਗਨਾਨੀ ਨੇ ਪ੍ਰੇਰਨਾ ਅਤੇ ਕ੍ਰਿ ਅਰਜ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਭਗਨਾਨੀ ਦਾ ਦੋਸ਼ ਸੀ ਦੀ ਫ਼ਿਲਮ ਫੰਨੇ ਖ਼ਾਨ ਵਿਚ ਬਤੋਰ ਡਿਸਟਰੀਬਿਊਟਰ ਉਨ੍ਹਾਂ ਨੂੰ ਠੀਕ ਕ੍ਰੈਡਿਟ ਨਹੀਂ ਦਿਤਾ ਗਿਆ, ਜੋ ਐਗਰੀਮੈਂਟ ਦੇ ਖਿਲਾਫ਼ ਹੈ। ਭਗਨਾਨੀ ਨੇ ਪ੍ਰੇਰਨਾ ਤੋਂ ਇਲਾਵਾ ਪ੍ਰਤਿਮਾ ਅਰੋੜਾ ਅਤੇ ਅਰਜੁਨ ਕਪੂਰ ਦੇ ਖਿਲਾਫ਼ ਮੁੰਬਈ ਦੀ ਆਰਥਿਕ ਦੋਸ਼ ਸ਼ਾਖਾ ਵਿਚ ਐਫ਼ਆਈਆਰ ਦਰਜ ਕਰਵਾਈ ਸੀ।
Prerna Aroraਭਗਨਾਨੀ ਨੇ ਬੰਬੇ ਹਾਈਕੋਰਟ ਵਿਚ ਮੰਗ ਦਰਜ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੁਲਿਸ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ, ਜਿਸ ਤੋਂ ਬਾਅਦ ਕੋਰਟ ਨੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਨੋਟਿਸ ਭੇਜਿਆ ਸੀ। ਭਗਨਾਨੀ ਨੇ ਮੰਗ ਕੀਤੀ ਸੀ ਕਿ ਕੋਰਟ ਮੁੰਬਈ ਪੁਲਿਸ ਕਮਿਸ਼ਨਰ ਅਤੇ ਆਰਥਿਕ ਦੋਸ਼ ਸ਼ਾਖਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਵਿਚ ਐਫ਼ਆਈਆਰ ਦਰਜ ਕਰਨ ਦਾ ਨਿਰਦੇਸ਼ ਦੇਣ।