ਕੰਗਨਾ ਦੀ ਭੈਣ ਨੇ ਸੁਣਾਈ ਅਪਣੀ ਦਰਦ ਭਰੀ ਦਾਸਤਾਂ, ਹੋਇਆ ਸੀ ਐਸਿਡ ਅਟੈਕ
Published : Jan 10, 2020, 11:46 am IST
Updated : Jan 11, 2020, 12:06 pm IST
SHARE ARTICLE
File
File

ਸਾਲਾਂ ਬਾਅਦ ਦੱਸਿਆ ਮੂੰਹ 'ਤੇ ਤੇਜ਼ਾਬ ਸੁੱਟਣ ਵਾਲੇ ਦਾ ਨਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਨੂੰ ਲੈ ਕੇ ਸੁਰਖੀਆਂ 'ਚ ਹੈ। ਦੀਪਿਕਾ ਦੀ ਇਹ ਫਿਲਮ ਅੱਜ ਸਿਨੇਮਾ ਘਰਾਂ ਵਿੱਚ ਰਿਲੀਜ ਹੋਈ ਹੈ। ਇਸ ਫਿਲ ਦੀ ਸਟੋਰੀ ਇੱਕ ਰਿਅਲ ਲਾਈਫ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੇ ਜਜ਼ਬੇ ਦੀ ਗੱਲ ਕਰਦੀ ਹੈ। ਇਸ ਫਿਲਮ ਨੂੰ ਹਰ ਪਾਸੇ ਤਾਰੀਫਾਂ ਮਿਲ ਰਹੀਆਂ ਹਨ। 

FileFile

ਇਸੇ ਦੌਰਾਨ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਵੀ ਸਾਲਾਂ ਪਹਿਲੇ ਆਪਣੇ ਨਾਲ ਹੋਏ ਭਿਆਨਕ ਐਸਿਡ ਅਟੈਕ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਸ 'ਤੇ ਇਕ ਸਿਰਫਿਰੇ ਨੇ ਐਸਿਡ ਹਮਲਾ ਕੀਤਾ ਸੀ। ਰੰਗੋਲੀ ਚੰਦੇਲ ਨੇ ਟਵਿਟਰ 'ਤੇ ਆਪਣੀ ਇਕ ਫਾਲੋਅਰ ਨੂੰ ਜਵਾਬ ਦਿੰਦੇ ਹੋਏ ਦੱਸਿਆ। 

FileFile

FileFile

''ਮੇਰੇ 'ਤੇ ਐਸਿਡ ਅਟੈਕ ਕਰਵਾਉਣ ਵਾਲੇ ਸ਼ਖਸ ਦਾ ਨਾਂ ਅਵਿਨਾਸ਼ ਸ਼ਰਮਾ ਹੈ, ਮੈਂ ਉਨ੍ਹੀਂ ਦਿਨੀਂ ਕਾਲਜ 'ਚ ਸੀ। ਜਦੋਂ ਇਕ ਲੜਕੇ ਨੇ ਮੈਨੂੰ ਪ੍ਰੋਪਜ਼ ਕੀਤਾ ਸੀ। ਮੈਂ ਉਸ ਲਈ ਕਿਸੇ ਤਰ੍ਹਾਂ ਦੀ ਕੋਈ ਫੀਲਿੰਗ ਨਹੀਂ ਰੱਖਦੀ ਸੀ, ਇਸ ਲਈ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਸਾਰਿਆਂ ਨੂੰ ਕਹਿੰਦਾ ਫਿਰਦਾ ਸੀ ਕਿ ਉਹ ਇਕ ਦਿਨ ਮੇਰੇ ਨਾਲ ਵਿਆਹ ਕਰੇਗੀ।''

FileFile

ਰੰਗੋਲੀ ਨੇ ਅੱਗੇ ਕਿਹਾ, ''ਜਦੋਂ ਮੇਰੇ ਮਾਤਾ-ਪਿਤਾ ਨੇ ਇਕ ਏਅਰਫੋਰਸ ਅਫਸਰ ਨਾਲ ਮੇਰੀ ਮੰਗਣੀ ਕਰਵਾ ਦਿੱਤੀ ਤਾਂ ਉਹ ਮੇਰੇ ਨਾਲ ਵਿਆਹ ਕਰਵਾਉਣ ਦੀ ਜਿਦ 'ਤੇ ਅੜ ਗਿਆ। ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ। ਮੈਂ ਇਨ੍ਹਾਂ ਧਮਕੀਆਂ 'ਤੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਮੈਂ ਇਸ ਬਾਰੇ ਘਰ ਮਾਤਾ-ਪਿਤਾ ਨੂੰ ਦੱਸਿਆ। ਇਸ ਤੋਂ ਇਲਾਵਾ ਮੈਂ ਇਸ ਬਾਰੇ ਪੁਲਸ 'ਚ ਵੀ ਕੋਈ ਸ਼ਿਕਾਇਤ ਨਹੀਂ ਕੀਤੀ। ਸ਼ਾਇਦ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ।'' 

FileFile

FileFile

ਇਸ ਤੋਂ ਇਲਾਵਾ ਰੰਗੋਲੀ ਨੇ ਕਿਹਾ, ''ਮੈਂ ਇਕ ਪੀਜੀ 'ਚ ਚਾਰ ਲੜਕੀਆਂ ਨਾਲ ਰਹਿੰਦੀ ਸੀ। ਇਕ ਦਿਨ ਇਕ ਲੜਕਾ ਆਇਆ ਤੇ ਮੇਰੇ ਬਾਰੇ ਪੁੱਛਣ ਲੱਗਾ। ਮੇਰੀ ਦੋਸਤ ਨੇ ਦੱਸਿਆ ਕਿ ਕੋਈ ਤੇਰੇ ਬਾਰੇ ਪੁੱਛ ਰਿਹਾ ਹੈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਇਕ ਭਰੇ ਹੋਏ ਜੱਗ ਨੂੰ ਲੈ ਕੇ ਖੜ੍ਹਾ ਸੀ ਤੇ ਇਕ ਸੈਕਿੰਡ 'ਚ ਹੀ 'ਛਪਾਕ'...।''

FileFile

FileFile

ਦੱਸ ਦਈਏ ਕਿ ਰੰਗੋਲੀ ਸਾਲਾਂ ਪਹਿਲਾਂ ਐਸਿਡ ਅਟੈਕ ਦਾ ਅਸਹਿਨਸ਼ੀਲ ਦਰਦ ਝੱਲ ਚੁੱਕੀ ਹੈ। ਉਸ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਦੱਸਿਆ ਸੀ। ਇਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਰੰਗੋਲੀ ਸਹਿਮ ਜਾਂਦੀ ਹੈ। ਉਸ ਦੌਰਾਨ ਉਸ ਦਾ ਚਿਹੜਾ ਬੁਰੀ ਤਰ੍ਹਾਂ ਝੁਲਸ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement