Christmas-2021 'ਤੇ ਰਿਲੀਜ਼ ਹੋਵੇਗੀ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ'
Published : Aug 10, 2020, 4:03 pm IST
Updated : Aug 10, 2020, 4:03 pm IST
SHARE ARTICLE
Aamir Khan
Aamir Khan

ਕ੍ਰਿਸਮਸ ਨਾਲ ਆਮਿਰ ਖਾਨ ਦਾ ਪੁਰਾਣਾ ਰਿਸ਼ਤਾ ਹੈ। ਆਮਿਰ ਖ਼ਾਨ ਦੀਆਂ ਕ੍ਰਿਸਮਿਸ ਦੌਰਾਨ ਰਿਲੀਜ਼ ਕੀਤੀਆਂ ਸਾਰੀਆਂ ਫਿਲਮਾਂ ਬਹੁਤ ਸਫ਼ਲ ਰਹੀਆਂ ਹਨ

ਨਵੀਂ ਦਿੱਲੀ - ਕੋਰੋਨਾ ਮਹਾਂਮਾਰੀ ਕਰ ਕੇ ਜ਼ਿਆਦਾਤਰ ਫਿਲਮਾਂ ਨੂੰ ਰਿਲੀਜ਼ ਕਰਨ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਕੋਰੋਨਾ ਮਹਾਂਮਾਰੀ ਵਿਚ ਹਰ ਕੋਈ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਤ ਹੈ। ਇਸ ਦੌਰਾਨ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਬਾਰੇ ਨਵੀਂ ਖ਼਼ਬਰ ਸਾਹਮਣੇ ਆਈ ਹੈ ਕਿ ਇਹ ਫਿਲਮ ਹੁਣ ਅਗਲੇ ਸਾਲ ਕ੍ਰਿਸਮਿਸ 'ਤੇ ਰਿਲੀਜ਼ ਕੀਤੀ ਜਾਵੇਗੀ। ਜਦੋਂ ਕਿ ਇਸ ਤੋਂ ਪਹਿਲਾਂ ਇਸ ਸਾਲ ਕ੍ਰਿਸਮਸ 'ਤੇ ਫਿਲਮ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਸੀ।

Aamir Khan reveals Kareena Kapoor's look in Laal Singh ChaddhaAamir Khan  Kareena Kapoor's look in Laal Singh Chaddha

ਕ੍ਰਿਸਮਸ ਨਾਲ ਆਮਿਰ ਖਾਨ ਦਾ ਪੁਰਾਣਾ ਰਿਸ਼ਤਾ ਹੈ। ਆਮਿਰ ਖ਼ਾਨ ਦੀਆਂ ਕ੍ਰਿਸਮਿਸ ਦੌਰਾਨ ਰਿਲੀਜ਼ ਕੀਤੀਆਂ ਸਾਰੀਆਂ ਫਿਲਮਾਂ ਬਹੁਤ ਸਫ਼ਲ ਰਹੀਆਂ ਹਨ ਜਿਹਨਾਂ ਵਿਚ 3 ਈਡੀਅਟਸ, ਪੀਕੇ, ਧੂਮ 3, ਦੰਗਲ ਆਦਿ ਸ਼ਾਮਲ ਹਨ। ਉਸ ਦੀ ਤਾਜ਼ਾ ਫਿਲਮ 'ਲਾਲ ਸਿੰਘ ਚੱਢਾ' ਟੌਮ ਹੈਂਕਜ਼ ਫੋਰੈਸਟ ਗੰਪ 'ਤੇ ਅਧਾਰਤ ਹੈ ਅਤੇ ਤਾਲਾਬੰਦੀ ਤੋਂ ਪਹਿਲਾਂ ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਕੋਲਕਾਤਾ' ਚ ਕੀਤੀ ਜਾ ਚੁੱਕੀ ਹੈ।

File Photo File Photo

ਹੁਣ ਜਦੋਂ ਸਥਿਤੀ ਕੁਝ ਆਮ ਹੋ ਗਈ ਹੈ, ਅਦਾਕਾਰ ਹਾਲ ਹੀ ਵਿਚ ਫਿਲਮ ਦੀ ਲੋਕੇਸ਼ਨ ਵੇਖਣ ਲਈ ਤੁਰਕੀ ਲਈ ਰਵਾਨਾ ਹੋ ਗਏ ਹਨ। ਜਦੋਂ ਤੋਂ ਮੇਕਰਸ ਨੇ ਆਮਿਰ ਦੀ ਲੁਕ ਨੂੰ ਸਿੱਖ ਰੂਪ ਵਿਚ ਜਾਰੀ ਕੀਤਾ ਹੈ, ਪ੍ਰਸ਼ੰਸਕਾਂ ਦਾ ਪਿਆਰ ਆਮਿਰ ਖ਼ਾਨ ਲਈ ਵਧ ਗਿਆ ਹੈ। ਜਿਵੇਂ ਕਿ, ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਆਮਿਰ ਅਤੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਹੈ ਅਤੇ ਫਿਲਮ ਨੂੰ 2021 ਦੇ ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

Aamir Khan reveals Kareena Kapoor's look in Laal Singh ChaddhaAamir Khan look in Laal Singh Chaddha

ਟੀਮ ਦਾ ਮੰਨਣਾ ਹੈ ਕਿ ਫਿਲਮ ਸ਼ਾਨਦਾਰ ਰਿਲੀਜ਼ ਦੀ ਹੱਕਦਾਰ ਹੈ। 'ਲਾਲ ਸਿੰਘ ਚੱਢਾ' ਵਿੱਚ ਆਮਿਰ ਖਾਨ ਅਤੇ ਕਰੀਨਾ ਕਪੂਰ ਮੁੱਖ ਭੂਮਿਕਾ ਨਿਭਾ ਰਹੇ ਹਨ। ਉੱਥੇ ਹੀ ਮੋਨਾ ਸਿੰਘ ਵੀ ਇੱਕ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਅਤੇ ਸਕ੍ਰੀਨ ਪਲੇਅ ਅਤੁਲ ਕੁਲਕਰਨੀ ਨੇ ਕੀਤਾ ਹੈ। ਫਿਲਮ ਦਾ ਸੰਗੀਤ ਪ੍ਰੀਤਮ ਨੇ ਅਤੇ ਲੀਰਿਕਸ ਅਭਿਤਾਭ ਭੱਟਚਾਰੀਆਂ ਨੇ ਲਿਖੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement