ਸਾਰਾ ਅਲੀ ਖ਼ਾਨ ਦੀ ਫਿਲਮ 'ਕੇਦਾਰਨਾਥ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੇ ਜ਼ਰੀਏ ਸਾਰਾ ਨੇ ਬਾਲੀਵੁਡ ਐਂਟਰੀ ਕੀਤੀ ਹੈ ਅਤੇ ਸਾਰਿਆਂ ਨੂੰ
ਨਵੀਂ ਦਿੱਲੀ (ਭਾਸ਼ਾ) : ਸਾਰਾ ਅਲੀ ਖ਼ਾਨ ਦੀ ਫਿਲਮ 'ਕੇਦਾਰਨਾਥ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੇ ਜ਼ਰੀਏ ਸਾਰਾ ਨੇ ਬਾਲੀਵੁਡ ਐਂਟਰੀ ਕੀਤੀ ਹੈ ਅਤੇ ਸਾਰਿਆਂ ਨੂੰ ਸਾਰਾ ਦਾ ਕੰਮ ਬਹੁਤ ਪਸੰਦ ਆ ਰਿਹਾ ਹੈ। ਦਸ ਦਈਏ ਕਿ ਫਿਲਮ ਨੇ 3 ਦਿਨ ਵਿਚ (7.25+9.75+10.75 ਕਰੋਡ਼) 27.75 ਕਰੋਡ਼ ਦੀ ਕਮਾਈ ਕਰ ਲਈ ਹੈ ਪਰ ਸਾਰਾ ਨੇ ਫਿਲਮ ਨੂੰ ਲੈ ਕੇ ਅਪਣੀ ਮਾਂ ਅਮ੍ਰਤਾ ਸਿੰਘ ਅਤੇ ਪਾਪਾ ਸੈਫ਼ ਅਲੀ ਖ਼ਾਨ ਦੀ ਪ੍ਰਤੀਕਿਰਿਆ ਨੂੰ ਲੈ ਕੇ ਕੁੱਝ ਖੁਲਾਸੇ ਕੀਤੇ ਹਨ।
ਦਰਅਸਲ, ਸਾਰਾ ਨੇ ਇਕ ਇੰਟਰਵਿਯੂ ਦੇ ਦੌਰਾਨ ਕਿਹਾ, ਉਂਝ ਸੱਚ ਕਹਾਂ ਤਾਂ ਮੇਰੇ ਮੰਮੀ-ਪਾਪਾ ਫਿਲਮ ਦੀ ਤਾਰੀਫ ਹੀ ਕਰਨਗੇ। ਮੰਮੀ-ਪਾਪਾ ਨੂੰ ਤਾਂ ਅਪਣੇ ਬੱਚਿਆਂ ਦਾ ਕੰਮ ਹਮੇਸ਼ਾ ਚੰਗਾ ਹੀ ਲੱਗਦਾ ਹੈ। ਉਹ ਦੋਵੇਂ ਤਾਂ ਹਰ 10 ਮਿੰਟ ਵਿਚ ਮੈਨੂੰ ਮੈਸੇਜ ਕਰਕੇ ਦੱਸ ਰਹੇ ਹਨ ਕਿ ਲੋਕਾਂ ਨੂੰ ਫਿਲਮ ਕਿਵੇਂ ਦੀ ਲੱਗ ਰਹੀ ਹੈ, ਰਿਵਿਊ ਕਿਵੇਂ ਆ ਰਹੇ ਹਨ। ਉਨ੍ਹਾਂ ਨੂੰ ਇਨ੍ਹੇ ਲੋਕਾਂ ਦੇ ਮੈਸੇਜ ਆ ਰਹੇ ਹਨ ਕਿ ਉਹ ਮੈਨੂੰ ਥੋੜ੍ਹੀ - ਥੋੜ੍ਹੀ ਦੇਰ 'ਚ ਮੈਸੇਜ ਕਰ ਰਹੇ ਹਨ।
ਸਾਰਾ ਨੇ ਕਿਹਾ ਕਿ ਉਨ੍ਹਾਂ ਦੇ ਮੰਮੀ - ਪਾਪਾ ਦੇ ਜਿਸ ਤਰ੍ਹਾਂ ਇਨ੍ਹੇ ਮੈਸੇਜ ਆ ਰਹੇ ਹਨ, ਉਸ ਤੋਂ ਉਹ ਕਾਫ਼ੀ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਲਗਾਤਾਰ ਇਨ੍ਹੇ ਮੈਸੇਜ ਆ ਰਹੇ ਹਨ ਕਿ ਉਹ ਦੋਵੇਂ ਹੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਹਨ, ਪਰ ਉਹ ਇਸਦੇ ਨਾਲ ਘਬਰਾਏ ਹੋਏ ਵੀ ਹਨ। ਸ਼ਨਿਚਰਵਾਰ ਨੂੰ ਸੈਫ਼ ਅਲੀ ਖ਼ਾਨ ਪਤਨੀ ਕਰੀਨਾ ਕਪੂਰ ਖ਼ਾਨ ਦੇ ਨਾਲ 'ਕੇਦਾਰਨਾਥ' ਦੇਖਣ ਪਹੁੰਚੇ ਸਨ।
ਦਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਮੁੰਬਈ ਵਿਚ ਫਿਲਮ ਦੀ ਸਕਰੀਨਿੰਗ ਰੱਖੀ ਗਈ ਸੀ ਉਦੋਂ ਸੈਫ ਨਹੀਂ ਗਏ ਸਨ। ਅਜਿਹਾ ਕਿਹਾ ਜਾ ਰਿਹਾ ਸੀ ਕਿ ਸੈਫ਼ ਨੇ ਇਹ ਫਿਲਮ ਇਸ ਲਈ ਨਹੀਂ ਵੇਖੀ ਹੈ ਕਿਉਂਕਿ ਉਹ ਧੀ ਦੀ ਫਿਲਮ ਨੂੰ ਲੈ ਕੇ ਨਰਵਸ ਹਨ। ਖਬਰਾਂ ਦੇ ਮੁਤਾਬਕ ਕਰੀਨਾ ਨੂੰ ਫਿਲਮ ਬਹੁਤ ਪਸੰਦ ਆਈ ਹੈ। ਮੀਡੀਆ ਰਿਪੋਰਟ ਦੇ ਮੁਤਾਬਕ, ਕਰੀਨਾ ਦੇ ਇਕ ਕਰੀਬੀ ਨੇ ਇਕ ਵੈਬਸਾਈਟ ਨੂੰ ਦੱਸਿਆ ਕਿ ਕਰੀਨਾ ਨੂੰ 'ਕੇਦਾਰਨਾਥ' ਵਿਚ ਸਾਰਾ ਦਾ ਕੰਮ ਬਹੁਤ ਪਸੰਦ ਆਇਆ।
ਰਿਪੋਰਟ ਦੇ ਮੁਤਾਬਕ, ਕਰੀਨਾ ਨੂੰ ਸਾਰਾ ਦਾ ਕੰਮ ਇੰਨਾ ਪਸੰਦ ਆਇਆ ਕਿ ਉਹ ਸਾਰਾ ਲਈ ਇਕ ਪਾਰਟੀ ਦੀ ਤਿਆਰੀ ਕਰਨ ਵਾਲੀ ਹੈ। ਪਾਰਟੀ ਵਿਚ ਸੈਫ ਦੇ ਦੋਸਤਾਂ ਦੇ ਨਾਲ - ਨਾਲ ਸਾਰਾ ਦੇ ਦੋਸਤਾਂ ਨੂੰ ਵੀ ਬੁਲਾਇਆ ਜਾਵੇਗਾ । ਹਾਲ ਹੀ ਵਿਚ ਇਕ ਇੰਟਰਵਿਯੂ ਦੇ ਦੌਰਾਨ ਸਾਰਾ ਦੀ ਦਾਦੀ ਸ਼ਰਮੀਲਾ ਟੈਗੋਰ ਨੇ ਵੀ ਅਪਣੀ ਪੋਤੀ ਨੂੰ ਲੈ ਕੇ ਗੱਲ ਕੀਤੀ ਅਤੇ ਕਿਹਾ ਕਿ ਉਹ ਸਾਰਾ ਤੋ ਬਹੁਤ ਪ੍ਰਭਾਵਿਤ ਹੈ।
ਸ਼ਰਮੀਲਾ ਟੈਗੋਰ ਨੇ ਕਿਹਾ, ਮੈਂ ਉਸਦੇ ਬਾਲੀਵੁਡ ਡੈਬਿਊ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਮੈਂ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ। ਉਸਦੇ ਅੰਦਰ ਬਹੁਤ ਆਤਮਵਿਸ਼ਵਾਸ ਹੈ, ਜੋ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਸ ਨੇ ਜਿਸ ਤਰ੍ਹਾਂ ਅਪਣੇ ਆਪ ਨੂੰ ਨਿਖਾਰਿਆ ਹੈ ਉਹ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸ ਦੇ ਨਾਲ ਹੀ ਜਿਸ ਤਰ੍ਹਾਂ ਕਰਨ ਜੌਹਰ ਦੇ ਸ਼ੋਅ 'ਕੌਫ਼ੀ ਵਿਦ ਕਰਨ' ਵਿਚ ਉਹ ਅਪਣੇ ਪਿਤਾ ਦੇ ਨਾਲ ਖੜੀ ਰਹੀ, ਮੈਨੂੰ ਬਹੁਤ ਹੀ ਮਾਨ ਮਹਿਸੂਸ ਹੋਇਆ ਹੈ।