
ਪਿਛਲੇ ਸਾਲ ਮੀਟੂ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿਚ ਐਮ. ਜੇ. ਅਕਬਰ ਤੋਂ ਲੈ ਕੇ ਆਲੋਕਨਾਥ ਵਰਗੇ ਨਾਮੀ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ। ਹੁਣ...
ਮੁੰਬਈ : ਪਿਛਲੇ ਸਾਲ ਮੀਟੂ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿਚ ਐਮ. ਜੇ. ਅਕਬਰ ਤੋਂ ਲੈ ਕੇ ਆਲੋਕਨਾਥ ਵਰਗੇ ਨਾਮੀ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ। ਹੁਣ ਡਾਇਰੈਕਟਰ ਰਾਜਕੁਮਾਰ ਹਿਰਾਨੀ 'ਤੇ ਵੀ ਇਕ ਮਹਿਲਾ ਨੇ ਇਸ ਤਰ੍ਹਾਂ ਦਾ ਇਲਜ਼ਾਮ ਲਗਾਇਆ ਹੈ। ਹਿਰਾਨੀ 'ਤੇ ਸੰਜੂ ਫਿਲਮ ਵਿਚ ਉਨ੍ਹਾਂ ਦੀ ਅਸਿਸਟੈਂਟ ਡਾਇਰੈਕਟਰ ਰਹੀ ਮਹਿਲਾ ਨੇ ਸੈਕਸ਼ੁਅਲ ਹਰਾਸਮੈਂਟ ਦਾ ਇਲਜ਼ਾਮ ਲਗਾਇਆ ਹੈ।
Rajkumar Hirani
ਅਸਿਸਟੈਂਟ ਡਾਇਰੈਕਟਰ ਦਾ ਕਹਿਣਾ ਹੈ ਕਿ ਫ਼ਿਲਮ ਸੰਜੂ ਦੇ ਪੋਸਟ ਪ੍ਰੋਡਕਸ਼ਨ ਦੇ ਦੌਰਾਨ ਹਿਰਾਨੀ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਸੀ। ਉਥੇ ਹੀ ਰਾਜਕੁਮਾਰ ਹਿਰਾਨੀ ਨੇ ਇਹਨਾਂ ਇਲਜ਼ਾਮਾ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਉਹ ਇਸ ਇਲਜ਼ਾਮ ਨੂੰ ਖਾਰਜ ਕਰਦੇ ਹੈ ਅਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਉਥੇ ਹੀ ਅਸਿਸਟੈਂਟ ਨੇ ਕਿਹਾ ਕਿ 6 ਮਹੀਨੇ ਤੱਕ ਮੈਂ ਇਹ ਸੱਭ ਸਹਿਣ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਉਤੇ ਹਿਰਾਨੀ ਨੇ ਉਨ੍ਹਾਂ ਨੂੰ ਫ਼ਿਲਮ ਤੋਂ ਕੱਢਣ ਦੀ ਧਮਕੀ ਤੱਕ ਦੇ ਦਿਤੀ ਸੀ। ਇਸ ਤੋਂ ਇਲਾਵਾ ਮੁੰਹ ਖੋਲ੍ਹਣ 'ਤੇ ਉਨ੍ਹਾਂ ਨੂੰ ਕਰਿਅਰ ਖਤਮ ਕਰਨ ਦੀ ਧਮਕੀ ਤੱਕ ਦਿਤੀ ਗਈ ਸੀ।
Rajkumar Hirani
ਪੀੜਤਾ ਦੇ ਮੁਤਾਬਕ ਉਸ ਸਮੇਂ ਉਸਨੇ ਇਸ ਲਈ ਕੁੱਝ ਨਹੀਂ ਕਿਹਾ ਕਿਉਂਕਿ ਉਹ ਅਪਣੀ ਨੌਕਰੀ ਬਚਾਉਣਾ ਚਾਹੁੰਦੀ ਸੀ। ਜੇਕਰ ਉਹ ਇਸ ਦਾ ਵਿਰੋਧ ਕਰਦੀ ਅਤੇ ਪੋਸਟ ਪ੍ਰੋਡਕਸ਼ਨ ਦੇ ਦੌਰਾਨ ਫ਼ਿਲਮ ਛੱਡ ਦਿੰਦੀ ਤਾਂ ਰਾਜੂ ਹਿਰਾਨੀ ਇੰਡਸਟਰੀ ਵਿਚ ਨਾਮ ਉਨ੍ਹਾਂ ਨੂੰ ਬਦਨਾਮ ਕਰ ਸਕਦੇ ਸਨ। ਖਬਰਾਂ ਦੇ ਮੁਤਾਬਕ ਉਨ੍ਹਾਂ ਨੇ ਰਾਜੂ ਹਿਰਾਨੀ ਦੀ ਸ਼ਿਕਾਇਤ ਸੰਜੂ ਦੇ ਪ੍ਰੋਡਿਊਸਰ ਬ੍ਰਹਮਾ ਵਿਨੋਦ ਚੋਪੜਾ ਨੂੰ ਕੀਤੀ ਸੀ। ਪੀੜਤਾ ਨੇ ਖੁਦ ਦੇ ਨਾਲ ਹੋਏ ਸ਼ੋਸ਼ਣ ਦੀ ਸਾਰੀ ਜਾਣਕਾਰੀ ਵਿਧੁ ਵਿਨੋਦ ਚੋਪੜਾ ਨੂੰ ਇਕ ਈਮੇਲ ਦੇ ਜ਼ਰੀਏ ਦਿਤੀ ਸੀ।