
ਭੈਰਵੀ ਪਿਛਲੇ 45 ਸਾਲਾਂ ਤੋਂ ਅਦਾਕਾਰੀ ਦੇ ਖੇਤਰ ਵਿਚ ਕੰਮ ਕਰ ਰਹੀ ਸੀ।
ਮੁੰਬਈ: ਟੀਵੀ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਭੈਰਵੀ ਵੈਦਿਆ ਦਾ ਦੇਹਾਂਤ ਹੋ ਗਿਆ ਹੈ। 67 ਸਾਲਾ ਅਭਿਨੇਤਰੀ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੀ ਕੋ-ਸਟਾਰ ਸੁਰਭੀ ਦਾਸ ਨੇ ਕੀਤੀ ਹੈ। ਦੋਵਾਂ ਨੇ ਸੀਰੀਅਲ 'ਨਿਮਾ ਡੇਨਜੋਂਗਪਾ' 'ਚ ਇਕੱਠੇ ਕੰਮ ਕੀਤਾ ਸੀ। ਸੁਰਭੀ ਨੇ ਭੈਰਵੀ ਵੈਦਿਆ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮੀਡੀਆ ਰੀਪੋਰਟਾਂ ਮੁਤਾਬਕ ਭੈਰਵੀ ਲੰਬੇ ਸਮੇਂ ਤੋਂ ਬਿਮਾਰ ਸਨ। ਚਰਚਾ ਹੈ ਕਿ ਉਹ ਕਈ ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਨੂੰ ਯੁਵਰਾਜ ਸਿੰਘ ਦਾ ਸੰਦੇਸ਼, ''ਤਕੜਾ ਹੋ ਤੇ ਖੇਡ'
ਭੈਰਵੀ ਪਿਛਲੇ 45 ਸਾਲਾਂ ਤੋਂ ਅਦਾਕਾਰੀ ਦੇ ਖੇਤਰ ਵਿਚ ਕੰਮ ਕਰ ਰਹੀ ਸੀ। ਉਸ ਨੂੰ ਕਈ ਗੁਜਰਾਤੀ, ਹਿੰਦੀ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿਚ ਦੇਖਿਆ ਗਿਆ ਸੀ। ਪ੍ਰਸ਼ੰਸਕਾਂ ਨੇ ਉਸ ਨੂੰ ਆਖਰੀ ਵਾਰ ਸੀਰੀਅਲ 'ਨੀਮਾ ਡੇਨਜੋਂਗਪਾ' 'ਚ ਦੇਖਿਆ ਸੀ। ਹਸਰਤੇਨ ਅਤੇ ਮਹਿਸਾਗਰ ਵਰਗੇ ਸ਼ੋਅਜ਼ ਵਿਚ ਭੈਰਵੀ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਭੈਰਵੀ ਨੇ ਅਪਣੇ ਕਿਰਦਾਰਾਂ ਵਿਚ ਅਜਿਹੀ ਛਾਪ ਛੱਡੀ ਕਿ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਝੋਨੇ ਦੇ ਖ਼ੇਤ ’ਚ ਸਪਰੇਅ ਕਰਨ ਸਮੇਂ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ
ਅਭਿਨੇਤਰੀ ਨੇ ਐਸ਼ਵਰਿਆ ਰਾਏ, ਅਨਿਲ ਕਪੂਰ ਅਤੇ ਅਕਸ਼ੈ ਖੰਨਾ ਸਟਾਰਰ ਫਿਲਮ 'ਤਾਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਸ ਨੇ ਜਾਨਕੀ ਦੀ ਭੂਮਿਕਾ ਨਿਭਾਈ। ਉਸ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ। ਭੈਰਵੀ ਨੇ ਸਲਮਾਨ ਖਾਨ ਦੀ ਫਿਲਮ ਚੋਰੀ 'ਚੋਰੀ ਚੁਪਕੇ ਚੁਪਕੇ' 'ਚ ਅਹਿਮ ਭੂਮਿਕਾ ਨਿਭਾਈ ਸੀ। ਉਹ ਇਕ ਮਸ਼ਹੂਰ ਥੀਏਟਰ ਕਲਾਕਾਰ ਸੀ। ਉਸ ਨੇ ਜ਼ਿਆਦਾਤਰ ਪ੍ਰਾਜੈਕਟਾਂ ਵਿਚ ਮਾਂ ਦੀ ਭੂਮਿਕਾ ਨਿਭਾਈ। ਫੈਨਜ਼ ਅਤੇ ਸੈਲੇਬਸ ਸੋਸ਼ਲ ਮੀਡੀਆ 'ਤੇ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਹੇ ਹਨ।